Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 02, 2026

    6:18:35 PM

  • punjab police police checkpoints officers

    ਪੰਜਾਬ ਪੁਲਸ ਨੂੰ ਵਿਸ਼ੇਸ਼ ਹਦਾਇਤਾਂ, ਨਾਕਿਆਂ ਨੂੰ ਲੈ...

  • amarinder singh raja warring rahul gandhi resignation

    ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ...

  • dsp office  punjab police  police checkpoint

    ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ,...

  • electrician  daughter  father  mother

    ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ, ਇਕੱਲੀ ਰਹਿ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ

BLOG News Punjabi(ਬਲਾਗ)

ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ

  • Edited By Harpreet Singh,
  • Updated: 30 Sep, 2026 05:39 PM
Blog
voter lists sir
  • Share
    • Facebook
    • Tumblr
    • Linkedin
    • Twitter
  • Comment

ਲੋਕਤੰਤਰ ਦੀ ਸ਼ੁਰੂਆਤ ਇਕ ਸਾਧਾਰਨ ਸਵਾਲ ਤੋਂ ਹੁੰਦੀ ਹੈ-ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੈ? ਮੈਨੂੰ ਚੋਣ ਕਮਿਸ਼ਨ ਦੀ ਵਿਸ਼ੇਸ਼ ਗੰਭੀਰ ਪੁਨਰ-ਨਿਰੀਖਣ ਪ੍ਰਕਿਰਿਆ ਦਾ ਪਹਿਲਾ ਤਜਰਬਾ ਆਪਣੇ ਹੀ ਘਰ ਦੇ ਦਰਵਾਜ਼ੇ ’ਤੇ ਹੋਇਆ। ਇਕ ਬੂਥ-ਪੱਧਰੀ ਅਧਿਕਾਰੀ ਮੇਰੇ ਚੋਣ ਸੰਬੰਧੀ ਵੇਰਵਿਆਂ ਦੀ ਪੜਤਾਲ ਕਰਨ ਆਏ। ਮੈਂ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ 2 ਵੋਟਰ ਪਛਾਣ-ਪੱਤਰ (1995 ਅਤੇ 2009 ਦੇ) ਦਿਖਾਏ ਅਤੇ ਸੋਚਿਆ ਕਿ ਇਹ ਕਾਫ਼ੀ ਹੋਵੇਗਾ।

ਪਰ, ਜ਼ਾਹਿਰ ਤੌਰ ’ਤੇ ਅਜਿਹਾ ਨਹੀਂ ਸੀ। ਮੈਨੂੰ ਦੱਸਿਆ ਗਿਆ ਕਿ ਕਿਉਂਕਿ ਮੇਰੇ ਕੋਲ ਸਾਲ 2002 ਦਾ ਵੋਟਰ ਪਛਾਣ-ਪੱਤਰ ਨਹੀਂ ਹੈ, ਇਸ ਲਈ ਮੈਨੂੰ ਸੁਣਵਾਈ ਲਈ ਹਾਜ਼ਰ ਹੋਣਾ ਪਵੇਗਾ। ‘ਕਿਉਂ?’ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਨਾ ਹੀ ਇਹ ਸਮਝਾਇਆ ਗਿਆ ਕਿ 2002 ਦਾ ਕਾਰਡ ਅਜਿਹਾ ਕਿਹੜਾ ਜਾਦੂਈ ਦਸਤਾਵੇਜ਼ ਹੈ, ਜੋ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ 2 ਵੋਟਰ ਪਛਾਣ-ਪੱਤਰਾਂ ਤੋਂ ਉਹ ਗੱਲ ਸਾਬਤ ਕਰ ਸਕਦਾ ਹੈ, ਜੋ ਉਹ ਦੋਵੇਂ ਮਿਲ ਕੇ ਨਹੀਂ ਕਰ ਸਕਦੇ।

ਇਹ ਛੋਟਾ ਜਿਹਾ ਤਜਰਬਾ ਵਿਸ਼ੇਸ਼ ਗੰਭੀਰ ਪੁਨਰ-ਨਿਰੀਖਣ ਪ੍ਰਕਿਰਿਆ ਦੀ ਵੱਡੀ ਸਮੱਸਿਆ ਨੂੰ ਸਾਹਮਣੇ ਲਿਆਉਂਦਾ ਹੈ। ਸੰਖੇਪ ’ਚ, ਜਦੋਂ ਕੋਈ ਨਾਗਰਿਕ ਕੋਈ ਸਾਧਾਰਨ ਸਵਾਲ ਪੁੱਛਦਾ ਹੈ, ਤਾਂ ਸੰਸਥਾ ਕੋਲ ਉਸ ਦਾ ਸਪੱਸ਼ਟ ਜਵਾਬ ਹੋਣਾ ਚਾਹੀਦਾ ਹੈ। ਨਹੀਂ ਤਾਂ ਵੋਟਰ ਸੂਚੀ ਨੂੰ ਸਾਫ਼ ਕਰਨ ਦੀ ਇਕ ਆਮ ਪ੍ਰਕਿਰਿਆ ਕੁਝ ਹੋਰ ਬਣ ਜਾਂਦੀ ਹੈ, ਇਕ ਅਜਿਹੀ ਪ੍ਰਕਿਰਿਆ ਜਿਸ ’ਚ ਨਾਗਰਿਕਾਂ ਨੂੰ ਚੋਣ ਨੌਕਰਸ਼ਾਹੀ ਦੇ ਰਾਹਾਂ ਨੂੰ ਸਮਝ ਕੇ ਅੱਗੇ ਵਧਣਾ ਪੈਂਦਾ ਹੈ।

ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸਿਰਫ਼ ਵੋਟਰ ਸੂਚੀਆਂ ਦੀ ਸਫਾਈ ਦਾ ਇਕ ਪ੍ਰਸ਼ਾਸਨਿਕ ਅਭਿਆਸ ਨਹੀਂ ਹੈ। ਇਹ ਲੋਕਤੰਤਰੀ ਸਮਾਜਿਕ ਅਨੁਬੰਧ ਦੇ ਮੂਲ ਤੱਕ ਜਾਂਦਾ ਹੈ। ਦੇਸ਼ ਭਰ ’ਚ ਖਰੜਾ ਵੋਟਰ ਸੂਚੀਆਂ ਤੋਂ 13 ਕਰੋੜ ਤੋਂ ਵੱਧ ਨਾਂ ਹਟਾਏ ਗਏ ਹਨ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਅਜਿਹਾ ਮ੍ਰਿਤਕ, ਦੋਹਰੇ, ਤਬਦੀਲ ਅਤੇ ਅਯੋਗ ਇੰਦਰਾਜਾਂ ਨੂੰ ਹਟਾ ਕੇ ਸਟੀਕ ਵੋਟਰ ਸੂਚੀਆਂ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।

ਇਹ ਇਕ ਜਾਇਜ਼ ਸੰਵਿਧਾਨਕ ਉਦੇਸ਼ ਹੈ। ਚੋਣਾਂ ’ਚ ਫਰਜ਼ੀ ਵੋਟਰ ਲਈ ਕੋਈ ਸਥਾਨ ਨਹੀਂ ਹੈ ਪਰ ਇਸ ਦਾ ਦੂਜਾ ਪਹਿਲੂ ਵੀ ਹੈ। ਮ੍ਰਿਤਕ ਵੋਟਰ ਵੋਟ ਨਹੀਂ ਪਾ ਸਕਦਾ ਪਰ ਜੇਕਰ ਕਿਸੇ ਅਸਲ ਵੋਟਰ ਦਾ ਨਾਂ ਹਟਾ ਦਿੱਤਾ ਗਿਆ ਹੈ, ਤਾਂ ਉਹ ਵੀ ਵੋਟ ਨਹੀਂ ਪਾ ਸਕਦਾ। ਇੱਥੇ ਖ਼ਤਰੇ ਦੀ ਘੰਟੀ ਵੱਜਦੀ ਹੈ। ਮੁੱਦਾ ਇਹ ਨਹੀਂ ਹੈ ਕਿ ਵੋਟਰ ਸੂਚੀਆਂ ਦੀ ਸਫਾਈ ਹੋਣੀ ਚਾਹੀਦੀ ਹੈ ਜਾਂ ਨਹੀਂ, ਸਗੋਂ ਇਹ ਹੈ ਕਿ ਕੀ ਸਫਾਈ ਦੀ ਇਹ ਪ੍ਰਕਿਰਿਆ ਅਣਜਾਣੇ ’ਚ ਅਸਲ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਸਕਦੀ ਹੈ, ਖ਼ਾਸਕਰ ਉਦੋਂ, ਜਦੋਂ ਇਸ ਪ੍ਰਕਿਰਿਆ ’ਚ ਲੱਖਾਂ ਨਾਂ, ਗੁੰਝਲਦਾਰ ਦਸਤਾਵੇਜ਼ ਅਤੇ ਘੱਟ ਸਮਾਂ-ਹੱਦ ਸ਼ਾਮਲ ਹੋਵੇ।

ਵੋਟਰ ਸੂਚੀ ਨੂੰ ਸਾਫ਼ ਕਰਨਾ ਲੋਕਤੰਤਰੀ ਵਿਵਸਥਾ ਦੀ ਨਿਯਮਤ ਪ੍ਰਣਾਲੀ ਦਾ ਹਿੱਸਾ ਹੈ ਪਰ ਨਾਗਰਿਕਾਂ ਨੂੰ ਇਹ ਪ੍ਰਮਾਣਿਤ ਕਰਨ ਲਈ ਕਹਿਣਾ ਕਿ ਉਨ੍ਹਾਂ ਨੂੰ ਸੂਚੀ ’ਚ ਬਣੇ ਰਹਿਣ ਦਾ ਅਧਿਕਾਰ ਕਿਉਂ ਹੈ, ਇਕ ਮਹੱਤਵਪੂਰਨ ਅਤੇ ਦੂਰਗਾਮੀ ਪ੍ਰਕਿਰਿਆ ਹੈ।

ਇਕ ਹੋਰ ਚਿੰਤਾਜਨਕ ਘਟਨਾਕ੍ਰਮ ਚੋਣ ਕਮਿਸ਼ਨ ਦੇ ਅੰਦਰੂਨੀ ਮਤਭੇਦ ਨਾਲ ਜੁੜਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, 2 ਚੋਣ ਕਮਿਸ਼ਨਰਾਂ-ਸੰਧੂ ਅਤੇ ਜੋਸ਼ੀ ਨੇ 10 ਮਹੀਨਿਆਂ ’ਚ ਚੋਣ ਸੂਚੀ ਸੰਬੰਧੀ ਪ੍ਰਕਿਰਿਆ ਦੇ ਫੈਸਲਿਆਂ ਅਤੇ ਉਪਾਵਾਂ ’ਤੇ 14 ਵਾਰ ਇਤਰਾਜ਼ ਦਰਜ ਕੀਤੇ। ਇਨ੍ਹਾਂ ’ਚ ਨਵੇਂ ਵੋਟਰਾਂ ਲਈ ਵਰਤੇ ਜਾਣ ਵਾਲੇ ਫਾਰਮ 6 ’ਚ ਕੀਤੇ ਗਏ ਬਦਲਾਅ ਵੀ ਸ਼ਾਮਲ ਸਨ, ਜਿਨ੍ਹਾਂ ’ਚ ਅਰਜ਼ੀਕਾਰ ਜਾਂ ਉਸ ਦੇ ਮਾਪਿਆਂ ਦੀ ਪੁਰਾਣੀ ਐੱਸ. ਆਈ. ਆਰ. ਸੂਚੀਆਂ ’ਚ ਮੌਜੂਦਗੀ ਨਾਲ ਸਵਾਲ ਜੁੜੇ ਹੋਏ ਸਨ। ਦੋਵਾਂ ਨੇ ਇਨ੍ਹਾਂ ਨੂੰ ‘ਗ਼ੈਰ-ਕਾਨੂੰਨੀ’ ਅਤੇ ‘ਅਣਅਧਿਕਾਰਤ’ ਦੱਸਿਆ।

ਯਕੀਨਨ ਇਹ ਕੋਈ ਮਾਮੂਲੀ ਅਸਹਿਮਤੀ ਨਹੀਂ ਕਿਉਂਕਿ ਚੋਣ ਕਮਿਸ਼ਨ ਕੋਈ ਅਜਿਹਾ ਆਮ ਸਰਕਾਰੀ ਵਿਭਾਗ ਨਹੀਂ ਹੈ, ਜਿੱਥੇ ਅੰਦਰੂਨੀ ਅਸਹਿਮਤੀ ਕਿਸੇ ਫਾਈਲ ’ਚ ਦੱਬ ਕੇ ਰਹਿ ਜਾਵੇ। ਉਹ ਚੋਣਾਂ ਦਾ ਸੰਵਿਧਾਨਕ ਫੈਸਲਾਕਰਤਾ ਹੈ। ਕਮਿਸ਼ਨ ਨੇ ਜਵਾਬ ਦਿੱਤਾ ਕਿ ਵਿਚਾਰਾਂ ’ਚ ਮਤਭੇਦ ਵਿਚਾਰ-ਵਟਾਂਦਰੇ ਦਾ ਆਮ ਹਿੱਸਾ ਹਨ ਅਤੇ ਐੱਸ. ਆਈ. ਆਰ. ਨਾਲ ਜੁੜੇ ਫੈਸਲੇ ਸਰਬਸੰਮਤੀ ਨਾਲ ਲਏ ਗਏ। ਇਸ ਲਈ ਮੁੱਖ ਚੋਣ ਕਮਿਸ਼ਨਰ ਵੱਲੋਂ ਆਪਣੇ ਸਹਿਯੋਗੀਆਂ ਨੂੰ ‘ਦਰਕਿਨਾਰ’ ਕੀਤੇ ਜਾਣ ਦਾ ਦੋਸ਼ ਆਪਣੇ ਆਪ ’ਚ ਇਕ ਸਵਾਲ ਬਣਿਆ ਹੋਇਆ ਹੈ।

ਹਾਲਾਂਕਿ, ਇਸ ਨਾਲ ਇਕ ਵੱਡਾ ਸਵਾਲ ਸਾਹਮਣੇ ਆਉਂਦਾ ਹੈ-ਤਿੰਨ ਮੈਂਬਰੀ ਸੰਵਿਧਾਨਕ ਅਦਾਰੇ ਦੇ 2 ਮੈਂਬਰਾਂ ਨੇ ਜਨਤਕ ਤੌਰ ’ਤੇ ਉਨ੍ਹਾਂ ਫੈਸਲਿਆਂ ’ਤੇ ਇਤਰਾਜ਼ ਕਿਉਂ ਕੀਤਾ, ਜੋ ਇਹ ਨਿਰਧਾਰਤ ਕਰਦੇ ਹਨ ਕਿ ਵੋਟਰ ਸੂਚੀ ’ਚ ਕਿਸ ਦਾ ਨਾਂ ਰਹੇਗਾ? ਇਸ ਦਾ ਜਵਾਬ ਖੁੱਲ੍ਹੇ ’ਚ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਨੌਕਰਸ਼ਾਹੀ ਦੇ ਹਨੇਰੇ ’ਚ। ਚੋਣਾਂ ਦੀ ਭਰੋਸੇਯੋਗਤਾ ਸਿਰਫ ਅੰਤਿਮ ਨਤੀਜੇ ’ਤੇ ਨਿਰਭਰ ਨਹੀਂ ਕਰਦੀ, ਸਗੋਂ ਉਸ ਪ੍ਰਕਿਰਿਆ ’ਚ ਜਨਤਾ ਦੇ ਵਿਸ਼ਵਾਸ ’ਤੇ ਵੀ ਨਿਰਭਰ ਕਰਦੀ ਹੈ, ਜਿਸ ਰਾਹੀਂ ਨਤੀਜਾ ਸਾਹਮਣੇ ਆਉਂਦਾ ਹੈ।

ਪਹਿਲਾਂ ਹੀ ਵਿਰੋਧੀ ਧਿਰ ਸੰਸਦ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਇਕ ਹੋਰ ਨੋਟਿਸ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵੋਟਰ ਸੂਚੀ ਦਾ ਰਾਜਨੀਤੀਕਰਨ ਕੀਤਾ ਗਿਆ ਅਤੇ ਐੱਸ. ਆਈ. ਆਰ. ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਇਸ ਨਾਲ ਭਾਜਪਾ ਦੇ ਪੱਖ ’ਚ ਚੋਣ ਨਤੀਜੇ ਪ੍ਰਭਾਵਿਤ ਹੋਣ। ਚੋਣ ਕਮਿਸ਼ਨ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਹੈ।

ਪਰ ਕਮਿਸ਼ਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਾਰਦਰਸ਼ਤਾ ਸ਼ੱਕ ਦਾ ਸਭ ਤੋਂ ਚੰਗਾ ਉਪਚਾਰ ਹੈ। ਉਸ ਨੂੰ ਅੰਕੜੇ, ਕਾਰਜਪ੍ਰਣਾਲੀ, ਨਾਂ ਹਟਾਉਣ ਦੇ ਕਾਰਨ, ਪ੍ਰਾਪਤ ਇਤਰਾਜ਼ਾਂ ਦੀ ਗਿਣਤੀ ਅਤੇ ਕਿੰਨੇ ਇਤਰਾਜ਼ ਸਵੀਕਾਰ ਜਾਂ ਰੱਦ ਕੀਤੇ ਗਏ ਅਤੇ ਕਿਉਂ, ਇਨ੍ਹਾਂ ਸਾਰਿਆਂ ਦਾ ਵੇਰਵਾ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਮਿਸ਼ਨ ਦੇ ਮੈਂਬਰਾਂ ਵਿਚਾਲੇ ਹੋਏ ਮਤਭੇਦਾਂ ਅਤੇ ਉਨ੍ਹਾਂ ਦੇ ਹੱਲ ਦੀ ਪ੍ਰਕਿਰਿਆ ਵੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ।

ਸੁਤੰਤਰ ਚੋਣਾਂ ਲਈ ਸਾਫ਼ ਵੋਟਰ ਸੂਚੀ ਜ਼ਰੂਰੀ ਹੈ ਪਰ ਵੋਟਰ ਸੂਚੀ ਨੂੰ ਸਿਰਫ਼ ਇਸ ਲਈ ਸਾਫ਼ ਨਹੀਂ ਕਿਹਾ ਜਾ ਸਕਦਾ ਕਿ ਉਸ ’ਚੋਂ ਲੱਖਾਂ ਨਾਂ ਗਾਇਬ ਹੋ ਗਏ ਹਨ। ਉਹ ਤਾਂ ਹੀ ਸਾਫ਼ ਹੈ ਜਦੋਂ ਹਰ ਯੋਗ ਨਾਗਰਿਕ, ਜੋ ਵੋਟ ਪਾਉਣਾ ਚਾਹੁੰਦਾ ਹੈ, ਉਸ ਕੋਲ ਸੂਚੀ ’ਚ ਆਪਣਾ ਨਾਂ ਬਣਾਈ ਰੱਖਣ ਦਾ ਨਿਰਪੱਖ ਅਤੇ ਵਿਵਹਾਰਕ ਮੌਕਾ ਹੋਵੇ। ਇਸ ਲਈ ਚੋਣ ਕਮਿਸ਼ਨ ਨੂੰ ਵਿਰੋਧੀ ਧਿਰ, ਅਦਾਲਤਾਂ ਅਤੇ ਨਾਗਰਿਕਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਉਸ ਦਾ ਅਧਿਕਾਰ ਇੰਨਾ ਮਹੱਤਵਪੂਰਨ ਹੈ ਕਿ ਉਸ ਨੂੰ ਅਪਾਰਦਰਸ਼ੀ ਨਹੀਂ ਹੋਣ ਦਿੱਤਾ ਜਾ ਸਕਦਾ। ਚੋਣ ਕਮਿਸ਼ਨ ਨੂੰ ਰਾਜਨੀਤਿਕ ਸੰਘਰਸ਼ ਦੇ ਮੈਦਾਨ ਤੋਂ ਉੱਪਰ ਖੜ੍ਹਾ ਹੋਣਾ ਪਵੇਗਾ, ਕਿਉਂਕਿ ਚੋਣਾਂ ਨਾ ਤਾਂ ਸਰਕਾਰ ਦੀ ਜਾਇਦਾਦ ਹਨ ਅਤੇ ਨਾ ਹੀ ਵਿਰੋਧੀ ਧਿਰਾਂ ਦੀ। ਉਹ ਵੋਟਰਾਂ ਦੀਆਂ ਹਨ।

ਜੇਕਰ ਲੱਖਾਂ ਵੋਟਰਾਂ ਦੇ ਨਾਂ ਸੂਚੀਆਂ ’ਚੋਂ ਗਾਇਬ ਹੋ ਜਾਂਦੇ ਹਨ ਅਤੇ ਖ਼ੁਦ ਚੋਣ ਕਮਿਸ਼ਨ ਦੇ ਅੰਦਰ ਇਸ ਗੱਲ ’ਤੇ ਮਤਭੇਦ ਹੋਵੇ ਕਿ ਪ੍ਰਕਿਰਿਆ ਕਿਸ ਤਰ੍ਹਾਂ ਚਲਾਈ ਜਾ ਰਹੀ ਹੈ, ਤਾਂ ਸਵਾਲ ਕੇਵਲ ਇਹ ਨਹੀਂ ਰਹਿ ਜਾਂਦਾ ਕਿ ਚੋਣਾਂ ਕੌਣ ਜਿੱਤੇਗਾ। ਇਸ ਤੋਂ ਵੀ ਵੱਧ ਮੁੱਢਲਾ ਸਵਾਲ ਇਹ ਹੈ-ਕੀ ਕਿਸੇ ਚੋਣ ਨੂੰ ਸੁਤੰਤਰ ਅਤੇ ਨਿਰਪੱਖ ਕਿਹਾ ਜਾ ਸਕਦਾ ਹੈ, ਜੇਕਰ ਸਾਨੂੰ ਇਹ ਨਿਸ਼ਚਿਤ ਤੌਰ ’ਤੇ ਪਤਾ ਹੀ ਨਾ ਹੋਵੇ ਕਿ ਹਰ ਯੋਗ ਵੋਟਰ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ? ਕਿਉਂਕਿ ਜੇਕਰ ਵੋਟਰ ਸੂਚੀਆਂ ਹੀ ਸਵਾਲਾਂ ਦੇ ਘੇਰੇ ’ਚ ਹੋਣ, ਤਾਂ ਚੋਣ ਫ਼ਤਵੇ ’ਤੇ ਵੀ ਲਾਜ਼ਮੀ ਤੌਰ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਅਤੇ ਜਦੋਂ ਖ਼ੁਦ 2 ਚੋਣ ਕਮਿਸ਼ਨਰ ਪ੍ਰਕਿਰਿਆ ਨੂੰ ਲੈ ਕੇ ਸਪੱਸ਼ਟ ਜਵਾਬ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਬਜਾਏ ਅਸਪੱਸ਼ਟ ਸਪੱਸ਼ਟੀਕਰਨ ਮਿਲਦੇ ਹਨ, ਤਾਂ ਚਿੰਤਾ ਸਿਰਫ ਰਾਜਨੀਤਿਕ ਨਹੀਂ ਰਹਿ ਜਾਂਦੀ।

–ਪੂਨਮ ਆਈ. ਕੌਸ਼ਿਸ਼

  • Elections
  • Voter List
  • Voters

ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!

NEXT STORY

Stories You May Like

  • final voter list released in chandigarh following sir
    ਚੰਡੀਗੜ੍ਹ 'ਚ SIR ਮਗਰੋਂ ਫਾਈਨਲ ਵੋਟਰ ਸੂਚੀ ਜਾਰੀ, ਚੈੱਕ ਕਰੋ, ਤੁਹਾਡਾ ਨਾਂ ਵਿੱਚ ਹੈ ਜਾਂ ਨਹੀਂ
  • draft voter list  bombay high court
    ਡਰਾਫਟ ਵੋਟਰ ਸੂਚੀ ਸੁਣਵਾਈ ਤੋਂ ਬਿਨਾਂ ਨਾਵਾਂ ਨੂੰ ਹਟਾਉਣ ਦਾ ਆਧਾਰ ਨਹੀਂ ਹੋ ਸਕਦੀ: ਅਦਾਲਤ
  • don t make caste such a big deal
    ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
  • setback for sonia gandhi in voter list dispute
    ਵੋਟਰ ਸੂਚੀ ਵਿਵਾਦ ’ਚ ਸੋਨੀਆ ਗਾਂਧੀ ਨੂੰ ਝਟਕਾ, ਹੇਠਲੀ ਅਦਾਲਤ ਦਾ ਹੁਕਮ ਰੱਦ
  • moushumi chatterjee s advice to her daughter
    'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ ਅਦਾਕਾਰਾ ਨੇ ਧੀ ਨੂੰ ਦਿੱਤੀ 'ਖਾਸ' ਸਲਾਹ
  • crackdown on non citizen voters
    ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ
  • every voter should exercise their vote for a strong democracy
    ਮਜ਼ਬੂਤ ਲੋਕਤੰਤਰ ਲਈ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ:  SDM ਗਗਨਦੀਪ ਸਿੰਘ
  • fbi goldy ten most wanted fugitives list
    FBI ਦੀ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ 'ਚ ਗੋਲਡੀ ਦਾ ਨਾਂ ਸ਼ਾਮਲ, ਰੱਖਿਆ 10 ਲੱਖ ਡਾਲਰ ਦਾ ਇਨਾਮ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
Trending
Ek Nazar
russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • bank strike canceled
      ਨਹੀਂ ਹੋਈ ਬੈਂਕ ਹੜਤਾਲ ...!
    • voter lists sir
      ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ
    • some indians abroad bringing disrepute
      ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
    • india in un
      ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ
    • happy news
      ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ
    • american social management and niagara falls view from chicago
      ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +