Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    6:50:36 PM

  • employees da punjab employees

    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖਬਰ,...

  • buildings in punjab punjab employees

    ਪੰਜਾਬ 'ਚ ਇਨ੍ਹਾਂ ਇਮਾਰਤਾਂ ਵਾਲਿਆਂ ਨੂੰ ਜਾਰੀ...

  • picture of grenade thrower on geeta bhawan road released

    ਪੰਜਾਬ: ਸ਼ਹਿਰ ਵਿਚਾਲੇ ਗ੍ਰਨੇਡ ਸੁੱਟਣ ਵਾਲੇ ਦੀ ਹੋਈ...

  • big announcement made in punjab for may 2 against himachal entry tax

    ਪੰਜਾਬ 'ਚ 2 ਮਈ ਲਈ ਹੋਇਆ ਵੱਡਾ ਐਲਾਨ! ਕੀਰਤਪੁਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਹੋਵੇਗਾ ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ?

BLOG News Punjabi(ਬਲਾਗ)

ਕੀ ਹੋਵੇਗਾ ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ?

  • Edited By Rakesh,
  • Updated: 01 May, 2026 04:01 PM
Blog
what will happen if ethanol is added to petrol
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਨੇ ਪੈਟਰੋਲ ’ਚ ਇਥੇਨੌਲ ਬਲੈਂਡਿੰਗ (ਮਿਸ਼ਰਣ) ਨੂੰ 20 ਫੀਸਦੀ (ਈ20) ਤੋਂ ਵੱਧ ਵਧਾਉਣ ਅਤੇ ਫਲੈਕਸ-ਫਿਊਲ ਵਾਹਨਾਂ (ਐੱਫ. ਐੱਫ. ਵੀਜ਼) ਨੂੰ ਉਤਸ਼ਾਹਿਤ ਕਰਨ ਦੇ ਸੰਕੇਤ ਦਿੱਤੇ ਹਨ। ਪੱਛਮੀ ਏਸ਼ੀਆ ਸੰਕਟ ਦੇ ਕਾਰਨ ਊਰਜਾ ਸਪਲਾਈ ਪ੍ਰਭਾਵਿਤ ਹੋਣ ਦੇ ਵਿਚਾਲੇ ਇਹ ਕਦਮ ਤੇਲ ਦਰਾਮਦ ’ਤੇ ਨਿਰਭਰਤਾ ਘਟਾਉਣ, ਵਿਦੇਸ਼ੀ ਮੁਦਰਾ ਬਚਾਉਣ ਅਤੇ ਸਵੱਛ ਬਾਲਣ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ। ਪੈਟਰੋਲੀਅਮ ਮੰਤਰਾਲੇ ਦੀ ਇਕ ਸੰਯੁਕਤ ਸਕੱਤਰ ਨੇ ਸੰਕੇਤ ਦਿੱਤੇ ਕਿ ਸਰਕਾਰ ਜਲਦੀ ਹੀ ਈ85 (85 ਫੀਸਦੀ ਇਥੇਨੌਲ) ਤੋਂ ਈ100 (100 ਫੀਸਦੀ ਇਥੇਨੌਲ) ਤੱਕ ਦੇ ਵਾਹਨਾਂ ਦੇ ਟੈਸਟਿੰਗ ਨਿਯਮ ਨੋਟੀਫਾਈ ਕਰਨ ਵਾਲੀ ਹੈ। ਆਟੋਮੇਕਰਜ਼ ਪਹਿਲਾਂ ਹੀ ਇਸ ਦੇ ਪ੍ਰੋਟੋਟਾਈਪ ਤਿਆਰ ਕਰ ਚੁੱਕੇ ਹਨ। ਦੇਖਣਾ ਇਹ ਹੋਵੇਗਾ ਕਿ ਸਰਕਾਰ ਦਾ ਇਹ ਫੈਸਲਾ ਆਮ ਆਦਮੀ ਦੀ ਜੇਬ, ਵਾਤਾਵਰਣ ਅਤੇ ਵਾਹਨਾਂ ’ਤੇ ਕੀ ਅਸਰ ਪਾਵੇਗਾ।

ਭਾਰਤ ਨੇ 2025 ’ਚ ਈ20 ਪ੍ਰੋਗਰਾਮ ਨੂੰ ਪੂਰਾ ਕਰ ਲਿਆ ਹੈ। ਅਪ੍ਰੈਲ 2026 ਤੱਕ ਦੇਸ਼ ਭਰ ’ਚ ਈ20 ਪੈਟਰੋਲ ਉਪਲਬਧ ਹੈ। ਹੁਣ ਸਰਕਾਰ ਈ85 ਜਾਂ ਇਸ ਤੋਂ ਉੱਚੇ ਮਿਸ਼ਰਣ ਵੱਲ ਅੱਗੇ ਵਧ ਰਹੀ ਹੈ। ਫਲੈਕਸ-ਫਿਊਲ ਵਾਹਨ ਕਿਸੇ ਵੀ ਅਨੁਪਾਤ (ਈ20 ਤੋਂ ਈ100 ਤੱਕ) ’ਚ ਇਥੇਨੌਲ ਚਲਾ ਸਕਦੇ ਹਨ। ਬ੍ਰਾਜ਼ੀਲ ਇਸ ਦੀ ਸਫਲ ਉਦਾਹਰਣ ਹੈ, ਜਿੱਥੇ ਐੱਫ. ਐੱਫ. ਵੀਜ਼ ਸਾਲਾਂ ਤੋਂ ਚੱਲ ਰਹੇ ਹਨ। ਭਾਰਤ ’ਚ ਇਹ ਕਦਮ ਊਰਜਾ ਸੁਰੱਖਿਆ ਲਈ ਜ਼ਰੂਰੀ ਹੈ। ਸਰਕਾਰ ਦਾ ਦਾਅਵਾ ਹੈ ਕਿ ਈ. ਬੀ. ਪੀ. ਪ੍ਰੋਗਰਾਮ ਨਾਲ ਹੁਣ ਤੱਕ 4.5 ਕਰੋੜ ਬੈਰਲ ਕੱਚਾ ਤੇਲ ਬਚਾਇਆ ਗਿਆ ਅਤੇ 1.65 ਲੱਖ ਕਰੋੜ ਰੁਪਏ ਵਿਦੇਸ਼ੀ ਮੁਦਰਾ ਦੀ ਬੱਚਤ ਹੋਈ। 2014 ਤੋਂ ਹੁਣ ਤੱਕ 69.8 ਮਿਲੀਅਨ ਟਨ (CO2) ਨਿਕਾਸ ਘੱਟ ਹੋਇਆ ਹੈ ਪਰ ਕੀ ਇਹ ਆਮ ਆਦਮੀ ਲਈ ਫਾਇਦੇਮੰਦ ਹੈ?

ਦਾਅਵਾ ਹੈ ਕਿ ਇਥੇਨੌਲ ਮਿਸ਼ਰਣ ਦਾ ਸਭ ਤੋਂ ਵੱਡਾ ਫਾਇਦਾ ਵਾਤਾਵਰਣ ਨੂੰ ਹੈ। ਇਥੇਨੌਲ ਨਵਿਆਉਣਯੋਗ ਸਰੋਤਾਂ (ਗੰਨਾ, ਮੱਕੀ, ਚਾਵਲ) ਤੋਂ ਬਣਦਾ ਹੈ। ਨੀਤੀ ਆਯੋਗ ਦੇ ਅਨੁਸਾਰ, ਗੰਨੇ ਤੋਂ ਬਣੇ ਇਥੇਨੌਲ ਨਾਲ ਜੀ. ਐੱਚ. ਜੀ. ਨਿਕਾਸ 65 ਫੀਸਦੀ ਅਤੇ ਮੱਕੀ ਤੋਂ 50 ਫੀਸਦੀ ਘੱਟ ਹੁੰਦਾ ਹੈ। ਟੇਲਪਾਈਪ ’ਤੇ CO, HC ਅਤੇ ਪਾਰਟੀਕੁਲੇਟ ਮੈਟਰ (PM) ਘੱਟ ਨਿਕਲਦੇ ਹਨ। ਈ20 ਨਾਲ (CO2) ’ਚ 6.8 ਫੀਸਦੀ ਕਮੀ ਆਉਂਦੀ ਹੈ, ਜਦੋਂ ਕਿ ਈ85 ਜਾਂ ਈ100 ’ਤੇ ਇਹ ਹੋਰ ਵੀ ਜ਼ਿਆਦਾ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਥੇਨੌਲ ਬਲੈਂਡ ਨਾਲ ਵਾਹਨ ਪ੍ਰਦੂਸ਼ਣ 20-30 ਫੀਸਦੀ ਤੱਕ ਘਟ ਸਕਦਾ ਹੈ।

ਦੂਜੇ ਪਾਸੇ ਇਸ ਦੇ ਨੁਕਸਾਨ ਵੀ ਹਨ। ਗੰਨਾ ਅਾਧਾਰਿਤ ਇਥੇਨੌਲ ਪਾਣੀ ਦੀ ਬਹੁਤ ਖਪਤ ਵਾਲਾ ਹੈ। ਇਕ ਲੀਟਰ ਇਥੇਨੌਲ ਬਣਾਉਣ ’ਚ ਕਰੀਬ 2860 ਲੀਟਰ ਪਾਣੀ ਲੱਗਦਾ ਹੈ। ਭਾਰਤ ’ਚ ਗੰਨਾ ਪਹਿਲਾਂ ਹੀ 70 ਫੀਸਦੀ ਸਿੰਚਾਈ ਦੇ ਪਾਣੀ ਦੀ ਵਰਤੋਂ ਕਰਦਾ ਹੈ। ਜ਼ਿਆਦਾ ਇਥੇਨੌਲ ਲਈ ਜੇਕਰ ਗੰਨੇ ਜਾਂ ਅਨਾਜ (ਮੱਕੀ, ਚਾਵਲ) ਦੀ ਵਰਤੋਂ ਵਧੀ ਤਾਂ ‘ਭੋਜਨ ਬਨਾਮ ਬਾਲਣ’ ਦਾ ਵਿਵਾਦ ਖੜ੍ਹਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜ਼ਮੀਨ ਦੀ ਵਰਤੋਂ ਵੀ ਵਧੇਗੀ, ਮਿੱਟੀ ਦੀ ਉਪਜਾਊ ਸ਼ਕਤੀ ਘਟ ਸਕਦੀ ਹੈ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧੇਗੀ। ਦੂਜੀ ਪੀੜ੍ਹੀ (2G) ਇਥੇਨੌਲ (ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ) ’ਤੇ ਜ਼ੋਰ ਦੇਣ ਦੀ ਲੋੜ ਹੈ, ਜੋ ਵਾਤਾਵਰਣ ਲਈ ਬਿਹਤਰ ਹੈ। ਕੁੱਲ ਮਿਲਾ ਕੇ, ਜੇਕਰ ਨੀਤੀ ਚੌਕਸ ਰਹੀ ਤਾਂ ਵਾਤਾਵਰਣ ਦਾ ਫਾਇਦਾ ਸਪੱਸ਼ਟ ਹੈ—ਘੱਟ ਦਰਾਮਦ, ਘੱਟ ਪ੍ਰਦੂਸ਼ਣ—ਪਰ ਪਾਣੀ ਅਤੇ ਭੂਮੀ ਪ੍ਰਬੰਧਨ ਤੋਂ ਬਿਨਾਂ ਨੁਕਸਾਨ ਵੀ ਹੋ ਸਕਦਾ ਹੈ।

ਵਰਣਨਯੋਗ ਹੈ ਕਿ ਇਥੇਨੌਲ ਪੈਟਰੋਲ ਨਾਲੋਂ ਸਸਤਾ ਹੈ, ਇਸ ਲਈ ਬਲੈਂਡਡ ਪੈਟਰੋਲ ਦੀ ਪ੍ਰਤੀ ਲੀਟਰ ਕੀਮਤ ਘੱਟ ਰਹਿੰਦੀ ਹੈ। ਸਰਕਾਰ ਨੇ ਈ20 ਲਈ ਕੀਮਤ ਘੱਟ ਰੱਖਣ ਦੀ ਸਿਫਾਰਸ਼ ਕੀਤੀ ਸੀ ਪਰ ਇਥੇਨੌਲ ਦੀ ਊਰਜਾ ਘਣਤਾ ਪੈਟਰੋਲ ਨਾਲੋਂ 30 ਫੀਸਦੀ ਘੱਟ ਹੈ, ਇਸ ਲਈ ਇਸ ਨਾਲ ਵਾਹਨ ਦੀ ਮਾਈਲੇਜ ਘਟਦੀ ਹੈ। ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ, ਪੁਰਾਣੇ ਈ10 ਵਾਹਨਾਂ ’ਚ ਈ20 ਨਾਲ 6-7 ਫੀਸਦੀ (4-ਵ੍ਹੀਲਰ) ਜਾਂ 3-4 ਫੀਸਦੀ (2-ਵ੍ਹੀਲਰ) ਮਾਈਲੇਜ ਦੀ ਗਿਰਾਵਟ ਹੋ ਸਕਦੀ ਹੈ। ਮਤਲਬ, ਜੇਕਰ ਤੁਹਾਡੀ ਕਾਰ 15 ਕਿਲੋਮੀਟਰ ਪ੍ਰਤੀ ਲੀਟਰ ਦੀ ਖਪਤ ਕਰਦੀ ਹੈ ਤਾਂ ਈ20 ’ਤੇ ਇਹ 14.1-14.5 ਕਿਲੋਮੀਟਰ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਤੁਸੀਂ ਈ85 ਜਾਂ ਈ100 ਚੁਣ ਸਕਦੇ ਹੋ, ਜੇਕਰ ਉਹ ਸਸਤਾ ਹੋਵੇ। ਬ੍ਰਾਜ਼ੀਲ ’ਚ ਐੱਫ. ਐੱਫ. ਵੀਜ਼ ’ਤੇ ਇਥੇਨੌਲ ਸਸਤਾ ਹੋਣ ਕਰਕੇ ਉਪਭੋਗਤਾ ਬੱਚਤ ਕਰਦੇ ਹਨ ਪਰ ਭਾਰਤ ’ਚ ਅਜੇ ਬੁਨਿਆਦੀ ਢਾਂਚਾ (ਵੱਖਰੇ ਪੰਪ) ਅਤੇ ਕੀਮਤ ਨਿਰਧਾਰਨ ਸਪੱਸ਼ਟ ਨਹੀਂ ਹੈ। ਨਵੇਂ ਐੱਫ. ਐੱਫ. ਵੀ. ਥੋੜ੍ਹੇ ਮਹਿੰਗੇ ਹੋ ਸਕਦੇ ਹਨ, ਹਾਲਾਂਕਿ ਲੰਬੇ ਸਮੇਂ ’ਚ ਇੰਸੈਂਟਿਵ ਨਾਲ ਬੱਚਤ ਹੋ ਸਕਦੀ ਹੈ। ਪੁਰਾਣੇ ਵਾਹਨਾਂ ਵਾਲੇ ਉਪਭੋਗਤਾਵਾਂ (2012-2023 ਤੱਕ ਬਣੇ) ਦਾ ਮਾਈਲੇਜ ਨੁਕਸਾਨ ਅਤੇ ਸੰਭਵ ਤੌਰ ’ਤੇ ਦੇਖਭਾਲ ਖਰਚ ਵਧ ਸਕਦਾ ਹੈ। ਕੁੱਲ ਮਿਲਾ ਕੇ, ਜੇਬ ’ਤੇ ਤੁਰੰਤ ਅਸਰ ਨਾਂਹ-ਪੱਖੀ ਹੋ ਸਕਦਾ ਹੈ ਪਰ ਜੇਕਰ ਸਰਕਾਰ ਟੈਕਸ ਛੋਟ ਅਤੇ ਸਬਸਿਡੀ ਦੇਵੇ ਤਾਂ ਲੰਬੇ ਸਮੇਂ ’ਚ ਇਹ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਵਾਹਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਇਸ ਦਾ ਅਸਰ ਮਿਲਿਆ-ਜੁਲਿਆ ਹੈ। ਅਪ੍ਰੈਲ 2023 ਤੋਂ ਬਣੇ ਵਾਹਨ ਈ20 ਕੰਪਲਾਇੰਟ ਹਨ, ਉਹ 20 ਫੀਸਦੀ ਇਥੇਨੌਲ ਮਿਲੇ ਬਾਲਣ ਨਾਲ ਆਪਣੇ ਵਾਹਨ ਆਸਾਨੀ ਨਾਲ ਚਲਾ ਸਕਦੇ ਹਨ। ਅਪ੍ਰੈਲ 2025 ਤੋਂ ਬਣੇ ਵਾਹਨ ਪੂਰਨ ਤੌਰ ’ਤੇ ਈ20 ਅਨੁਕੂਲ ਹਨ ਪਰ 2023 ਤੋਂ ਪਹਿਲਾਂ ਦੇ ਵਾਹਨਾਂ ’ਚ ਰਬੜ ਦੇ ਪੁਰਜ਼ੇ, ਗੈਸਕੇਟਸ ਅਤੇ ਪਲਾਸਟਿਕ ’ਤੇ ਇਥੇਨੌਲ ਦਾ ਬੁਰਾ ਅਸਰ ਹੋ ਸਕਦਾ ਹੈ। ਹਾਲਾਂਕਿ, ਮਾਹਿਰ ਕਹਿੰਦੇ ਹਨ ਕਿ ਇਹ ਮਾਮੂਲੀ ਹੈ ਅਤੇ ਸਰਵਿਸਿੰਗ ’ਚ ਠੀਕ ਹੋ ਜਾਂਦਾ ਹੈ। ਈ20 ਨਾਲ ਓਕਟੇਨ ਨੰਬਰ ਵਧਦਾ ਹੈ (91 ਤੋਂ 95 ਤੱਕ), ਇਸ ਲਈ ਐਕਸਲਰੇਸ਼ਨ ਬਿਹਤਰ ਹੋ ਸਕਦੀ ਹੈ।

ਪੁਰਾਣੇ ਵਾਹਨਾਂ ’ਚ ਈ85 ਬਲੈਂਡ ਨਾਲ ਸਮੱਸਿਆ ਜ਼ਿਆਦਾ ਹੋ ਸਕਦੀ ਹੈ। ARAI ਅਤੇ SIAM ਅਧਿਐਨਾਂ ਦੇ ਅਨੁਸਾਰ, ਸਹੀ ਟਿਊਨਿੰਗ ਨਾਲ ਪਰਫਾਰਮੈਂਸ ਬਣੀ ਰਹਿੰਦੀ ਹੈ। ਕੁੱਲ ਮਿਲਾ ਕੇ, ਨਵੇਂ ਵਾਹਨ ਖਰੀਦਣ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ ਪਰ ਪੁਰਾਣੇ ਵਾਹਨ ਵਾਲਿਆਂ ਨੂੰ ਕਾਫ਼ੀ ਹੱਦ ਤੱਕ ਸਾਵਧਾਨੀ ਵਰਤਣੀ ਹੋਵੇਗੀ। ਇਸ ਦੇ ਨਾਲ ਹੀ ਆਮ ਆਦਮੀ ਦੀ ਜੇਬ ਅਤੇ ਪੁਰਾਣੇ ਵਾਹਨਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਨੀਤੀ ਸੰਤੁਲਿਤ ਰਹੀ, ਤਾਂ ਇਹ ‘ਵਿਨ-ਵਿਨ’ (ਦੋਵਾਂ ਧਿਰਾਂ ਲਈ ਲਾਹੇਵੰਦ) ਫੈਸਲਾ ਸਾਬਤ ਹੋ ਸਕਦਾ ਹੈ। ਨਹੀਂ ਤਾਂ, ਮਾਈਲੇਜ ਦਾ ਨੁਕਸਾਨ ਅਤੇ ਮਹਿੰਗਾਈ ਦਾ ਬੋਝ ਆਮ ਆਦਮੀ ’ਤੇ ਪਵੇਗਾ। ਇਸ ਲਈ ਸਰਕਾਰ ਨੂੰ ਹਰ ਪਹਿਲੂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਕਿਸੇ ਫੈਸਲੇ ’ਤੇ ਪਹੁੰਚਣਾ ਚਾਹੀਦਾ ਹੈ।

ਰਜਨੀਸ਼ ਕਪੂਰ

  • Central Government
  • ethanol
  • petrol
  • FFVS

ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?

NEXT STORY

Stories You May Like

  • air travel will be cheaper
    ਹੁਣ ਹਵਾਈ ਸਫ਼ਰ ਹੋਵੇਗਾ ਸਸਤਾ! ਜਹਾਜ਼ਾਂ ਦੇ ਤੇਲ 'ਚ ਈਥਾਨੌਲ ਮਿਲਾਉਣ ਨੂੰ ਮਿਲੀ ਹਰੀ ਝੰਡੀ
  • petrol diesel tension over travel will be cheaper govt issues draft
    ਪੈਟਰੋਲ-ਡੀਜ਼ਲ ਦੀ ਟੈਂਸ਼ਨ ਖ਼ਤਮ! ਸਸਤਾ ਹੋਵੇਗਾ ਸਫ਼ਰ, ਸਰਕਾਰ ਨੇ ਡਰਾਫਟ ਜਾਰੀ ਕਰ ਦਿੱਤੇ ਸੰਕੇਤ
  • petrol pump employee cheated of rs 28 lakh by manipulating records
    ਰਿਕਾਰਡ ’ਚ ਹੇਰਾਫੇਰੀ ਕਰਕੇ 28 ਲੱਖ ਦੀ ਕੀਤੀ ਠੱਗੀ, ਪੈਟਰੋਲ ਪੰਪ ਕਰਮਚਾਰੀ ਖ਼ਿਲਾਫ਼ ਕੇਸ ਦਰਜ
  • petrol and diesel will be cheaper
    ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਹੋਰਮੁਜ਼ ਖੁੱਲ੍ਹਦੇ ਹੀ ਕੱਚੇ ਤੇਲ 'ਚ ਆਈ ਭਾਰੀ ਗਿਰਾਵਟ
  • good governance
    ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
  • petrol diesel prices may go up
    25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ
  • order regarding petrol and diesel price hikes is fake  government
    ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਸੰਦੇਸ਼ ਦਾ ਕੀਤਾ ਖੰਡਨ
  • petrol diesel  petrol pump  lines
    ਮੁੱਕ ਗਿਆ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ, ਆਂਧਰਾ ਪ੍ਰਦੇਸ਼ 'ਚ ਵਿਗੜੇ ਹਾਲਾਤ
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
Trending
Ek Nazar
ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ...

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +