ਬਿਜ਼ਨੈੱਸ ਡੈਸਕ : ਭਾਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੇਲ ਦੀ ਖਪਤ ਨੂੰ ਲੈ ਕੇ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਊਰਜਾ ਵਿਸ਼ਲੇਸ਼ਕਾਂ ਅਨੁਸਾਰ, ਸਰਕਾਰ ਦੀ ਪੈਟਰੋਲ-ਡੀਜ਼ਲ ਬਚਾਉਣ ਦੀ ਮੁਹਿੰਮ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਰੁਪਏ ਦੀ ਕਮਜ਼ੋਰੀ ਕਾਰਨ ਇਸ ਸਾਲ ਦੀ ਦੂਜੀ ਛਿਮਾਹੀ ਵਿੱਚ ਈਂਧਨ ਦੀ ਮੰਗ ਦੀ ਰਫ਼ਤਾਰ ਸੁਸਤ ਪੈਣ ਦੀ ਸੰਭਾਵਨਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਪੈਟਰੋਲ ਦੀ ਮੰਗ 'ਤੇ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਈਂਧਨ ਦੀ ਮੰਗ ਦੇ ਅਨੁਮਾਨਾਂ ਵਿੱਚ 39 ਫੀਸਦੀ ਦੀ ਕਟੌਤੀ
ਊਰਜਾ ਵਿਸ਼ਲੇਸ਼ਣ ਕੰਪਨੀ 'ਕੇਪਲਰ' (Kpler) ਦੀ ਮੁੱਖ ਵਿਸ਼ਲੇਸ਼ਕ ਐਲਿਫ ਬਿਨੀਚੀ ਦੀ ਰਿਪੋਰਟ ਮੁਤਾਬਕ, ਸਾਲ 2026 ਲਈ ਭਾਰਤ ਦੀ ਰਿਫਾਈਂਡ ਉਤਪਾਦਾਂ ਦੀ ਮੰਗ ਦੇ ਅਨੁਮਾਨ ਨੂੰ 39 ਫੀਸਦੀ ਘਟਾ ਦਿੱਤਾ ਗਿਆ ਹੈ। ਪਹਿਲਾਂ ਇਹ ਅਨੁਮਾਨ 1.28 ਲੱਖ ਬੈਰਲ ਪ੍ਰਤੀ ਦਿਨ (kbd) ਸੀ, ਜਿਸ ਨੂੰ ਹੁਣ ਘਟਾ ਕੇ ਲਗਭਗ 78 ਹਜ਼ਾਰ ਬੈਰਲ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਹਵਾਈ ਸਫ਼ਰ ਅਤੇ ਡੀਜ਼ਲ ਦੀ ਖਪਤ 'ਤੇ ਵੀ ਪਵੇਗਾ ਅਸਰ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੈਟਰੋਲ ਦੀ ਮੰਗ ਦਾ ਅਨੁਮਾਨ 63 kbd ਤੋਂ ਘਟਾ ਕੇ 38 kbd ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹਵਾਈ ਯਾਤਰਾ 'ਤੇ ਪੈਣ ਵਾਲੇ ਅਸਰ ਕਾਰਨ ਏ.ਟੀ.ਐਫ.(ATF) ਦੀ ਮੰਗ 50 ਫੀਸਦੀ ਤੱਕ ਘਟ ਕੇ 6 kbd ਰਹਿ ਸਕਦੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਈਂਧਨ ਬਚਾਓ ਮੁਹਿੰਮ ਕਾਰਨ ਡੀਜ਼ਲ ਦੀ ਸਾਲਾਨਾ ਮੰਗ ਵਿੱਚ ਵੀ 20 kbd ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਕੀਮਤਾਂ ਵਿੱਚ ਵਾਧਾ ਅਜੇ ਵੀ ਲਾਗਤ ਤੋਂ ਘੱਟ
ਭਾਵੇਂ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ, ਪਰ ਇਹ ਅਜੇ ਵੀ ਪੈਟਰੋਲੀਅਮ ਕੰਪਨੀਆਂ ਦੀ ਲਾਗਤ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਦੇਸ਼ ਵਿੱਚ ਪੈਟਰੋਲ ਦੀ ਔਸਤ ਕੀਮਤ 103 ਰੁਪਏ ਪ੍ਰਤੀ ਲੀਟਰ ਹੈ, ਜਦਕਿ ਇਸ ਦੀ ਅਸਲ ਲਾਗਤ 125 ਰੁਪਏ ਬਣ ਰਹੀ ਹੈ।
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਡੀਜ਼ਲ ਦੀ ਔਸਤ ਕੀਮਤ 94 ਰੁਪਏ ਪ੍ਰਤੀ ਲੀਟਰ ਹੈ, ਜਦਕਿ ਲਾਗਤ 115-120 ਰੁਪਏ ਦੇ ਪੱਧਰ 'ਤੇ ਹੋਣੀ ਚਾਹੀਦੀ ਹੈ।
ਈਰਾਨ ਯੁੱਧ ਕਾਰਨ ਵਧੀ ਡਿਲਿਵਰੀ ਲਾਗਤ
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਈਰਾਨ ਯੁੱਧ ਕਾਰਨ ਭਾਰਤ ਸਮੇਤ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਡਿਲਿਵਰੀ ਲਾਗਤ ਵਿੱਚ 19 ਫੀਸਦੀ ਦਾ ਵਾਧਾ ਹੋਇਆ ਹੈ। ਮਾਰਚ ਤੋਂ ਮਈ ਦਰਮਿਆਨ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਮਾਲ-ਭਾੜਾ ਮਹਿੰਗਾ ਹੋ ਗਿਆ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਕਿਉਂ ਘਟ ਰਹੀ ਹੈ ਮੰਗ?
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 'ਵਰਕ ਫਰਾਮ ਹੋਮ', ਗੈਰ-ਜ਼ਰੂਰੀ ਯਾਤਰਾਵਾਂ ਵਿੱਚ ਕਮੀ ਅਤੇ ਸਰਕਾਰ ਵੱਲੋਂ ਤੇਲ ਬਚਾਉਣ ਲਈ ਚਲਾਈਆਂ ਜਾ ਰਹੀਆਂ ਸਖ਼ਤ ਮੁਹਿੰਮਾਂ ਕਾਰਨ ਲੋਕ ਹੁਣ ਤੇਲ ਦੀ ਵਰਤੋਂ ਘੱਟ ਕਰ ਰਹੇ ਹਨ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
NEXT STORY