ਅਮੀਰ ਭਾਰਤ ਤੋਂ ਪਰਵਾਸ ਕਰ ਰਹੇ ਹਨ ਅਤੇ ਇਹ ਕੋਈ ਚੰਗੀ ਗੱਲ ਨਹੀਂ ਹੈ। ਆਪਣੇ ਵਪਾਰਕ ਸੁਧਾਰਾਂ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਣ ਦੇ ਨਾਤੇ, ਹੜਤਾਲ ਤੋਂ ਪ੍ਰਭਾਵਿਤ ਕੇਰਲ ਨੇ ਹਾਲ ਹੀ ਵਿਚ ਕੇਂਦਰ ਸਰਕਾਰ ਤੋਂ ਸਰਵੋਤਮ ਵਪਾਰ ਸੁਧਾਰਾਂ ਲਈ ਪੁਰਸਕਾਰ ਜਿੱਤਿਆ ਹੈ।
ਭਾਰਤ ਨੂੰ ਨਾ ਸਿਰਫ਼ ਆਪਣੇ ਅਮੀਰ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਸਗੋਂ ਦੁਨੀਆ ਭਰ ਦੇ ਉੱਦਮੀਆਂ ਨੂੰ ਵੀ ਆਕਰਸ਼ਿਤ ਕਰਨਾ ਚਾਹੀਦਾ ਹੈ। ਇੱਥੇ ਕੁਝ ਤਾਂ ਗੜਬੜ ਹੈ। ਭਾਰਤੀ ਵਿਦੇਸ਼ਾਂ ਵਿਚ ਮੌਜ-ਮਸਤੀ ਲਈ ਥਾਵਾਂ ਹਥਿਆ ਰਹੇ ਹਨ। ਇਸ ਸਾਲ ਜੁਲਾਈ ਅਤੇ ਅਗਸਤ ਵਿਚਕਾਰ ਗ੍ਰੀਸ ਵਿਚ ਉਸਾਰੀ ਅਧੀਨ ਜਾਇਦਾਦਾਂ ਸਮੇਤ ਰੀਅਲ ਅਸਟੇਟ ਦੀ ਭਾਰਤੀਆਂ ਵਲੋਂ ਖਰੀਦਦਾਰੀ 37 ਫੀਸਦੀ ਵਧੀ ਹੈ।
ਇਹ ਨਿਵੇਸ਼ ਭਾਰਤ ਤੋਂ ਬਾਹਰ ਨਿਕਲਣ ਦੇ ਰਸਤੇ ਵਜੋਂ ਕੰਮ ਆ ਸਕਦੇ ਹਨ। ਗ੍ਰੀਸ (ਯੂਨਾਨ) ਵਿਚ ਮੁਕਾਬਲਤਨ ਘੱਟ ਬਾਰਾਂ ਵਾਲਾ ‘ਗੋਲਡਨ ਵੀਜ਼ਾ’ ਪ੍ਰੋਗਰਾਮ ਹੈ। ਯੂਨਾਨੀ ਜਾਇਦਾਦ ਵਿਚ 250,000 ਯੂਰੋ ਦਾ ਨਿਵੇਸ਼ ਕਰੋ ਅਤੇ ਤੁਸੀਂ ਸਥਾਈ ਨਿਵਾਸ ਲਈ ਯੋਗ ਹੋਵੋਗੇ। ਭਾਰਤ ਦੇ ਅਮੀਰ ਲੋਕਾਂ ਲਈ ਇਹ ਕੋਈ ਵੱਡੀ ਰਕਮ ਨਹੀਂ ਹੈ। ਮੁੰਬਈ, ਗੁੜਗਾਓਂ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਕਈ ਫਲੈਟਾਂ ਦੀ ਕੀਮਤ 12.2 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ ਪਰ ਗ੍ਰੀਸ ਨੇ ਹਾਲ ਹੀ ਵਿਚ 1 ਸਤੰਬਰ ਤੋਂ ਆਪਣੇ ਨਿਵਾਸ ਪਰਮਿਟ ਲਈ ਨਿਵੇਸ਼ ਯੋਗਤਾ ਵਧਾ ਕੇ 800,000 ਯੂਰੋ ਕਰ ਦਿੱਤੀ ਹੈ।
ਇਸ ਲਈ ਗ੍ਰੀਸ ਵਿਚ ਜਾਇਦਾਦ ਦੀ ਖਰੀਦਦਾਰੀ ਵਿਚ ਤੇਜ਼ੀ ਆਈ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਅਮੀਰ ਲੋਕਾਂ ਨੂੰ ਜਦੋਂ ਭੱਜਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਹਿਜਰਤ ਕਰ ਜਾਂਦੇ ਹਨ। ਮਿਸਾਲ ਲਈ, ਜਦੋਂ ਬੈਂਕ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਦੇ ਹਨ ਤਾਂ ਲੋਕ ਭੱਜ ਜਾਂਦੇ ਹਨ।
ਇਹ ਸੱਚ ਹੈ ਕਿ ਅਮੀਰ ਭਾਰਤੀਆਂ ਨੇ ਸੰਸਕ੍ਰਿਤ ਦੇ ਸ਼ਬਦ ਵਸੁਧੈਵ ਕੁਟੁੰਬਕਮ ‘ਸੰਸਾਰ ਇਕ ਪਰਿਵਾਰ ਹੈ’ ਨੂੰ ਇਕ ਨਵਾਂ ਅਰਥ ਦਿੱਤਾ ਹੈ ਪਰ ਅਪਰਾਧੀ ਪੂੰਜੀਪਤੀਆਂ ਦਾ ਪਰਵਾਸ ਹੀ ਅਮੀਰ ਭਾਰਤੀਆਂ ਦੀ ਵਿਦੇਸ਼ਾਂ ਵਿਚ ਵਸਣ ਦੀ ਪ੍ਰਤੱਖ ਇੱਛਾ ਦਾ ਇਕੋ ਇਕ ਕਾਰਨ ਨਹੀਂ ਹੈ। ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ ਦੇ 2024 ਐਡੀਸ਼ਨ ਵਿਚ ਕਿਹਾ ਗਿਆ ਹੈ ਕਿ 4,300 ਕਰੋੜਪਤੀਆਂ ਦੇ ਵਿਦੇਸ਼ ਵਿਚ ਸੈਟਲ ਹੋਣ ਦੀ ਉਮੀਦ ਹੈ।
ਰਿਪੋਰਟ ਵਿਚ ਸਿਰਫ਼ ਉਨ੍ਹਾਂ ਪ੍ਰਵਾਸੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਆਪਣੇ ਨਵੇਂ ਅਪਣਾਏ ਗਏ ਦੇਸ਼ ਵਿਚ ਇਕ ਸਾਲ ਵਿਚ 6 ਮਹੀਨੇ ਤੋਂ ਵੱਧ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਕਰੋੜਪਤੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਭਟਕਣ ਦੀ ਲਤ ’ਚ ਫਸ ਕੇ ਇਸ ਵਿਚਾਰ ਨੂੰ ਉਨ੍ਹਾਂ ਦੇਸ਼ਾਂ ਵਿਚ ਆਸਾਨ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਵਜੋਂ ਅਪਣਾਉਂਦੇ ਹਨ ਜੋ ਭਾਰਤ ਦੀ ਪਾਸਪੋਰਟ ਧਾਰਕਾਂ ਲਈ ਲਾਲ ਕਾਲੀਨ ਨਹੀਂ ਵਿਛਾਉਂਦੇ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲਿਆਂ ਦੀ ਗਿਣਤੀ 2023 ਦੀ ਰਿਪੋਰਟ ਦੇ ਅੰਕੜੇ (ਕੁੱਲ ਮਿਲਾ ਕੇ 800) ਤੋਂ ਘੱਟ ਹੈ ਅਤੇ ਦੁਨੀਆ ’ਚ ਕਰੋੜਪਤੀਆਂ ਦਾ ਸਭ ਤੋਂ ਵੱਡਾ ਪਰਵਾਸ ਚੀਨ ਤੋਂ ਹੋਇਆ ਹੈ ਕਿਉਂਕਿ ਚੀਨ ’ਚ 6.2 ਮਿਲੀਅਨ ਕਰੋੜਪਤੀ ਹਨ, ਜਦ ਕਿ ਭਾਰਤ ਦੀ ਗਿਣਤੀ ਉਸ ਗਿਣਤੀ ਦੇ ਛੇਵੇਂ ਹਿੱਸੇ ਤੋਂ ਵੀ ਘੱਟ ਹੈ।
ਓਪਰੇ ਤੌਰ ’ਤੇ ਚੀਨੀਆਂ ਕੋਲ ਭਾਰਤੀਆਂ ਦੀਆਂ ਤੁਲਨਾ ’ਚ ਆਪਣਾ ਦੇਸ਼ ਛੱਡਣ ਦੇ ਮਜ਼ਬੂਤ ਕਾਰਨ ਹਨ। ਚੀਨ ਦੇ ਝਿੰਜਿਆਂਗ ’ਚ ਜ਼ਬਰਦਸਤੀ ਕੈਂਪ ਬਣਾ ਕੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਨੀਤੀ ਨੇ ਉਸ ਇਲਾਕੇ ਤੋਂ ਪ੍ਰਤੱਖ ਜਾਂ ਅਪ੍ਰਤੱਖ ਇਨਪੁੱਟ ਦੀ ਵਰਤੋਂ ਕਰ ਕੇ ਆਪਣੇ ਉਦਯੋਗ ਦੇ ਵੱਡੇ ਹਿੱਸੇ ਨੂੰ ਦਾਗੀ ਕਰ ਦਿੱਤਾ ਹੈ ਜਿਸ ਨਾਲ ਚੀਨ ਨੂੰ ਅਮਰੀਕਾ ਅਤੇ ਪੱਛਮ ਦੇ ਹੋਰ ਦੇਸ਼ਾਂ ਵਲੋਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫਿਰ ਭਾਰਤ ਦੇ ਇੰਨੇ ਸਾਰੇ ਅਮੀਰ ਲੋਕ ਆਪਣਾ ਦੇਸ਼ ਕਿਉਂ ਛੱਡ ਰਹੇ ਹਨ? ਕੀ ਉਹ ਟੈਕਸ ਦੇ ਬੋਝ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ, ਜਿਸ ਦੇ ਹੋਰ ਭਾਰੀ ਹੋਣ ਦਾ ਖਦਸ਼ਾ ਹੈ?
ਕੀ ਉਹ ਕੁੱਝ ਇਲਾਕਿਆਂ ਲਈ ਭਾਰਤ ਦੇ ਰਿਜ਼ਰਵੇਸ਼ਨ ਦੇ ਪੱਧਰ ਤੋਂ ਨਰਾਜ਼ ਹਨ? ਕੀ ਉਹ ਦੇਸ਼ ਦੇ ਸਿਆਸੀ ਪੈਟਰਨ ’ਚ ਸੰਭਾਵਿਤ ਆਰਥਕ ਨੁਕਸਾਨ ਦੇਖਦੇ ਹਨ? ਜਾਂ ਕੀ ਉਹ ‘ਚੀਜ਼ਾਂ ਦੇ ਮੌਜੂਦਾ ਤਰੀਕੇ’ ਤੋਂ ਵੱਡੇ ਪੱਧਰ ’ਤੇ ਨਿਰਾਸ਼ ਹਨ? ਸਮੱਸਿਆ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਭਾਰਤ ਸਭ ਤੋਂ ਗਤੀਸ਼ੀਲ ਬੇਟੇ ਅਤੇ ਬੇਟੀਆਂ ਨੂੰ ਗੁਆਉਣ ਦਾ ਖਤਰਾ ਨਹੀਂ ਲੈ ਸਕਦਾ।
ਬਜ਼ੁਰਗਾਂ ਦੀ ਜ਼ਿੰਦਗੀ ਚਿੰਤਾਮੁਕਤ ਬਣਾਉਣੀ ਸਰਕਾਰਾਂ ਦੀ ਜ਼ਿੰਮੇਵਾਰੀ
NEXT STORY