Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    5:15:36 AM

  • india defeats west indies by 8 wickets

    ਅਈਅਰ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼...

  • earthquake tremors delhi ncr

    ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ...

  • fir on osd to cm punjab

    Big Breaking: CM ਮਾਨ ਦੇ OSD ਸਣੇ 6 ਖ਼ਿਲਾਫ਼...

  • rahul and priyanka detained

    ਵੱਡੀ ਕਾਰਵਾਈ: ਆਕਾਸ਼ਵਾਣੀ ਭਵਨ ਦੇ ਬਾਹਰ ਧਰਨੇ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ

BLOG News Punjabi(ਬਲਾਗ)

‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ

  • Edited By Shubam Kumar,
  • Updated: 08 Aug, 2026 01:37 PM
Blog
will cockroaches create a party or an atmosphere
  • Share
    • Facebook
    • Tumblr
    • Linkedin
    • Twitter
  • Comment

ਕਾਕਰੋਚ ਜਨਤਾ ਪਾਰਟੀ ਦੇ ਨਾਂ ’ਚ ਭਾਵੇਂ ਪਾਰਟੀ (ਦਲ) ਸ਼ਬਦ ਜੁੜਿਆ ਹੋਵੇ ਪਰ ਇਸ ਦੇ ਜਨਮਦਾਤਾ ਅਭਿਜੀਤ ਦੀਪਕੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਾਰਟੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਦਰਅਸਲ ਅਗਲੇ ਮਹੀਨੇ ਤੋਂ ਉਹ ਦੇਸ਼ ਭਰ ’ਚ ਸਿੱਖਿਆ, ਬੇਰੁਜ਼ਗਾਰੀ ਅਤੇ ਸਾਫ਼ ਪ੍ਰਸ਼ਾਸਨ ਵਰਗੇ ਮੁੱਦਿਆਂ ’ਤੇ ‘ਕਿਆ ਬੋਲਤੀ ਪਬਲਿਕ’ ਨਾਂ ਹੇਠ ਰਾਸ਼ਟਰ ਪੱਧਰੀ ਮੁਹਿੰਮ ਸ਼ੁਰੂ ਕਰਨ ਵਾਲੇ ਹਨ। ਜਿਸ ਨੂੰ ਤੁਸੀਂ ਚਾਹੋ ਤਾਂ ਜੰਤਰ-ਮੰਤਰ ਦਾ ਵਿਸਤਾਰ ਅੰਦੋਲਨ ਵੀ ਕਹਿ ਸਕਦੇ ਹੋ।

ਦੀਪਕੇ ਨੇ ਅੰਬੇਡਕਰ, ਗਾਂਧੀ ਅਤੇ ਨਹਿਰੂ ਨੂੰ ਆਪਣਾ ਆਦਰਸ਼ ਦੱਸਦਿਆਂ ਧਰਮ-ਨਿਰਪੱਖਤਾ, ਲੋਕਤੰਤਰ ਅਤੇ ਸਮਾਜਿਕ ਨਿਆਂ ’ਤੇ ਜ਼ੋਰ ਦਿੱਤਾ ਹੈ। ਤਾਂ ਕੀ ਮਤਲਬ ਕੱਢਿਆ ਜਾਵੇ ਕਿ ਦੀਪਕੇ ‘ਕਿਆ ਬੋਲਤੀ ਪਬਲਿਕ’ ਮੁਹਿੰਮ ਦੇ ਰਾਹੀਂ ਜਨਤਾ ਦੀ ਨਬਜ਼ ਢਾਹੁਣਾ ਚਾਹੁੰਦੇ ਹਨ ਅਤੇ ਸਭ ਕੁਝ ਪੱਖ ’ਚ ਰਿਹਾ ਤਾਂ ਅਰਵਿੰਦ ਕੇਜਰੀਵਾਲ ਵਾਂਗ ਕਾਕਰੋਚ ਜਨਤਾ ਪਾਰਟੀ ਦਾ ਬਾਕਾਇਦਾ ਗਠਨ ਵੀ ਕੀਤਾ ਜਾ ਸਕਦਾ ਹੈ।

ਜਾਂ ਫਿਰ ਇਹ ਮੰਨਿਆ ਜਾਵੇ ਕਿ ਕਿਤੇ ਨਾ ਕਿਤੇ ਅੱਗੇ ਚੱਲ ਕੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਮੋਰਚੇ ਦਾ ਸਮਰਥਨ ਕੀਤਾ ਜਾ ਸਕਦਾ ਹੈ ਅਤੇ ਫਿਲਹਾਲ ਵਿਰੋਧੀ ਧਿਰ ਲਈ ਮਾਹੌਲ ਬਣਾਇਆ ਜਾ ਰਿਹਾ ਹੈ।

ਇਨ੍ਹਾਂ ਸਵਾਲਾਂ ਦੇ ਜਵਾਬ ਭਵਿੱਖ ਤੈਅ ਕਰੇਗਾ ਪਰ ਇੰਨਾ ਤੈਅ ਹੈ ਕਿ ਹੁਣ ਮਾਮਲਾ ਨੀਟ ਵਰਗੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਤੋਂ ਕਿਤੇ ਵੱਧ ਵੱਡਾ ਹੋ ਗਿਆ ਹੈ। ਹੁਣ ਗੱਲ ਹੋ ਰਹੀ ਹੈ ਨੌਕਰੀਆਂ ਦੀ, ਬੇਰੁਜ਼ਗਾਰੀ ਦੀ। ਝਾਰਖੰਡ ’ਚ ਮਰਨ ਵਰਤ ’ਤੇ ਬੈਠੇ ਕੁਝ ਨੌਜਵਾਨ ਤਾਂ ਸਾਫ਼-ਸਾਫ਼ ਇਸ ਵੱਲ ਇਸ਼ਾਰਾ ਵੀ ਕਰ ਚੁੱਕੇ ਹਨ। ਨੌਕਰੀਆਂ ਦਾ ਸਵਾਲ ਮੋਦੀ ਸਰਕਾਰ ਲਈ ਨਵਾਂ ਸਿਰਦਰਦ ਪੈਦਾ ਕਰਨ ਵਾਲਾ ਹੈ।

ਸਭ ਤੋਂ ਵੱਡੀ ਗੱਲ ਤਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਹੋਈ ਹੈ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਿਆ ਹੋਵੇਗਾ ਕਿ ਹੁਣ ਜੈੱਨ-ਜ਼ੀ ਮੰਨ ਜਾਵੇਗਾ ਤਾਂ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਕੁਝ ਨਵਾਂ ਸੋਚਣਾ ਪਵੇਗਾ। ਉਂਝ ਮੋਦੀ ਜੀ ਲਈ ਰਾਹਤ ਦੀ ਖ਼ਬਰ ਇਹੀ ਹੈ ਕਿ ਇਹ ਸਭ 2026 ’ਚ ਹੋ ਰਿਹਾ ਹੈ ਅਤੇ ਅਗਲੀਆਂ ਚੋਣੀਆਂ 2029 ’ਚ ਹਨ।

ਤਿੰਨ ਸਾਲ ਉਨ੍ਹਾਂ ਕੋਲ ਹਨ। ਜੇਕਰ ਜੰਗੀ ਪੱਧਰ ’ਤੇ ਕੰਮ ਹੋਵੇ ਤਾਂ ਸਿੱਖਿਆ ਪ੍ਰਣਾਲੀ ’ਚ ਤਾਬੜਤੋੜ ਤਬਦੀਲੀ ਕੀਤੀ ਜਾ ਸਕਦੀ ਹੈ। ਇਸ ਸਮੇਂ ਸਰਕਾਰ ਸਿੱਖਿਆ ’ਤੇ 1.4 ਲੱਖ ਕਰੋੜ ਰੁਪਏ ਖਰਚ ਕਰਦੀ ਹੈ ਜੋ ਜੀ. ਡੀ. ਪੀ. ਦਾ ਢਾਈ ਫੀਸਦੀ ਵੀ ਨਹੀਂ ਹੈ। ਇਸ ਨੂੰ ਵਧਾ ਕੇ ਛੇ ਫੀਸਦੀ ਕਰਨ ਦੀ ਮੰਗ ਵਿਰੋਧੀ ਧਿਰ ਕਰਦੀ ਰਹੀ ਹੈ। ਹੁਣ ਤਾਂ ਸੰਘ ਮੁਖੀ ਮੋਹਨ ਭਾਗਵਤ ਨੇ ਵੀ ਅਜਿਹੀ ਹੀ ਮੰਗ ਸਾਹਮਣੇ ਰੱਖ ਦਿੱਤੀ ਹੈ। ਦੇਸ਼ ਦੇ ਆਰਥਿਕ ਹਾਲਾਤ ਠੀਕ ਨਹੀਂ ਹਨ। ਅਜਿਹੇ ’ਚ ਛੇ ਮਹੀਨਿਆਂ ’ਚ ਬਜਟ ਪੇਸ਼ ਹੋਣਾ ਹੈ ਤਾਂ ਕੀ ਜੇ ਨਹੀਂ ਤਾਂ ਚਾਰ ਫੀਸਦੀ ਪੈਸਾ ਸਿੱਖਿਆ ਦੇ ਮੱਦ ’ਚ ਰੱਖਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ 15 ਅਗਸਤ ਨੂੰ ਲਾਲ ਕਿਲੇ ਤੋਂ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਸੰਬੋਧਨ ’ਚ ਕੋਈ ਇਸ਼ਾਰਾ ਮਿਲ ਸਕੇ।

ਪਰ ਅਸਲੀ ਸੰਕਟ ਤਾਂ ਬੇਰੁਜ਼ਗਾਰੀ ਦਾ ਹੈ। ਦੋ ਮੋਰਚਿਆਂ ’ਤੇ ਸੰਕਟ ਹੈ। ਨਵੀਆਂ ਨੌਕਰੀਆਂ ਦੇਣਾ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਜਿਨ੍ਹਾਂ ਨੂੰ ਨੌਕਰੀ ਮਿਲ ਵੀ ਰਹੀ ਹੈ ਉੱਥੇ ਤਨਖਾਹ ਇੰਨੀ ਘੱਟ ਹੈ ਕਿ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵੀ ਕਰਜ਼ਾ ਲੈਣ ਦੀ ਨੌਬਤ ਆ ਰਹੀ ਹੈ।

ਭਾਰਤ ਸਰਕਾਰ ਦਾ ਆਰਥਿਕ ਸਰਵੇਖਣ ਅਤੇ ਪੀਰੀਔਡਿਕ ਲੇਬਰ ਫੋਰਸ ਸਰਵੇ ਦੱਸਦਾ ਹੈ ਕਿ ਦੇਸ਼ ’ਚ 15 ਤੋਂ 29 ਸਾਲ ਦੇ 30 ਕਰੋੜ 70 ਲੱਖ ਨੌਜਵਾਨ ਹਨ। ਇਨ੍ਹਾਂ ’ਚੋਂ 16.6 ਕਰੋੜ ਕਿਰਤ ਬਾਜ਼ਾਰ ਦਾ ਹਿੱਸਾ ਨਹੀਂ ਹਨ। ਬਾਕੀ ਬਚੇ 14.10 ਕਰੋੜ ’ਚੋਂ 1.4 ਕਰੋੜ ਬੇਰੁਜ਼ਗਾਰ ਹਨ।

ਅਜਿਹਾ ਵੀ ਨਹੀਂ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਕੋਲ ਅਹੁਦੇ ਖਾਲੀ ਨਹੀਂ ਹਨ। ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ’ਚ ਕਰੀਬ ਨੌਂ ਲੱਖ ਅਤੇ ਕੁੱਲ ਮਿਲਾ ਕੇ ਸੂਬਿਆਂ ’ਚ ਲਗਭਗ ਅੱਸੀ ਲੱਖ ਅਹੁਦੇ ਖਾਲੀ ਪਏ ਹੋਏ ਹਨ। ਕੁਝ ਦਾ ਕਹਿਣਾ ਹੈ ਕਿ ਉਹ ਜ਼ਮਾਨਾ ਗਿਆ ਜਦੋਂ ਮੰਨਿਆ ਜਾਂਦਾ ਸੀ ਕਿ ਬੀ. ਏ. ਪਾਸ ਹੋਣ ਦਾ ਮਤਲਬ ਸਰਕਾਰੀ ਨੌਕਰੀ ਪਾਉਣ ਯੋਗ ਬਣ ਜਾਣਾ ਹੈ।

ਅੱਜ ਭਾਰਤ ਨੂੰ ਚੰਗੇ ਪਲੰਬਰ, ਬਿਜਲੀ ਕਰਮਚਾਰੀ, ਮਿਸਤਰੀ ਤੋਂ ਲੈ ਕੇ ਏ.ਆਈ. ਮਾਹਿਰਾਂ ਦੀ ਲੋੜ ਹੈ। ਅਰਥਸ਼ਾਸਤਰੀ ਰਘੂਰਾਮ ਰਾਜਨ ਕਹਿੰਦੇ ਹਨ ਕਿ ਭਾਰਤ ’ਚ ਫਲੈਟਾਂ ’ਚ ਰਹਿਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇੱਥੇ ਦੇ ਨਿਵਾਸੀਆਂ ਨੂੰ ਟੂਟੀ ਤੋਂ ਲੈ ਕੇ ਬਿਜਲੀ ਦੀ ਫਿਟਿੰਗ ਕਰਨ ਵਾਲੇ ਚੰਗੇ ਕਾਰੀਗਰਾਂ ਦੀ ਲੋੜ ਹੈ। ਭਾਰਤ ਅਜਿਹੇ ਕਾਰੀਗਰਾਂ ਨੂੰ ਯੂਰਪ ਆਦਿ ਦੇਸ਼ਾਂ ’ਚ ਵੀ ਭਿਜਵਾ ਸਕਦਾ ਹੈ।

ਇਸ ਤੋਂ ਇਲਾਵਾ ਜੇਕਰ ਸਿੱਖਿਆ ਅਤੇ ਸਿਹਤ ਖੇਤਰ ’ਚ ਵਿਕਾਸ ਕਰਨਾ ਹੈ ਤਾਂ ਵੱਡੀ ਗਿਣਤੀ ’ਚ ਬੇਰੁਜ਼ਗਾਰਾਂ ਨੂੰ ਖਪਾਇਆ ਜਾ ਸਕਦਾ ਹੈ। ਦੇਸ਼ ’ਚ ਵੀਹ ਲੱਖ ਨਰਸਾਂ ਦੀ ਘਾਟ ਹੈ, ਕਰੀਬ ਛੇ ਲੱਖ ਡਾਕਟਰ ਚਾਹੀਦੇ ਹਨ, ਦੇਸ਼ ਦੇ ਸੌ ਤੋਂ ਵੱਧ ਜ਼ਿਲਿਆਂ ’ਚ ਹੈਲਥਕੇਅਰ ਸਹਾਇਕ ਸਟਾਫ਼ ਦੀ ਭਾਰੀ ਘਾਟ ਹੈ। ਦੇਸ਼ ਨੂੰ 24 ਲੱਖ ਅਧਿਆਪਕਾਂ ਦੀ ਤੁਰੰਤ ਲੋੜ ਹੈ। ਹੁਣ ਅਜਿਹੀਆਂ ਨੌਕਰੀਆਂ ਲਈ ਬੀ. ਏ. ਪਾਸ ਨਹੀਂ ਚੱਲਣਗੇ। ਸਿੱਖਿਆ ਅਤੇ ਸਿਹਤ ’ਚ ਸਿਖਲਾਈ ਪ੍ਰਾਪਤ ਲੋਕ ਚਾਹੀਦੇ ਹਨ।

ਇਸ ਦਿਸ਼ਾ ’ਚ ਪਿਛਲੇ ਪੱਚੀ-ਤੀਹ ਸਾਲਾਂ ’ਚ ਕੁਝ ਖਾਸ ਨਹੀਂ ਕੀਤਾ ਗਿਆ। ਇਹ ਸਵਾਲ ਇਸ ਲਈ ਉਠਾਇਆ ਜਾ ਰਿਹਾ ਹੈ ਕਿਉਂਕਿ ਕਿਹਾ ਜਾਂਦਾ ਰਿਹਾ ਹੈ ਕਿ ਭਾਰਤ ’ਚ ਸੰਨ 2003 ਤੋਂ ਵਿਕਾਸ ਦਰ ਸੁਧਰ ਰਹੀ ਹੈ। ਚੰਗੀ ਵਿਕਾਸ ਦਰ ਦਾ ਮਤਲਬ ਜ਼ਿਆਦਾ ਨੌਕਰੀਆਂ ਵੀ ਹੁੰਦਾ ਹੈ ਪਰ ਅਜਿਹਾ ਹੁੰਦਾ ਦਿਸ ਨਹੀਂ ਰਿਹਾ।

ਚਿੰਤਾਜਨਕ ਗੱਲ ਹੈ ਕਿ ਅਸੰਗਠਿਤ ਖੇਤਰ ’ਚ ਵੱਡੀ ਗਿਣਤੀ ’ਚ ਨੌਜਵਾਨ ਕੰਮ ਕਰਨ ਲਈ ਮਜਬੂਰ ਹਨ। ਇਨ੍ਹਾਂ ਦੀ ਗਿਣਤੀ ਦਸ ਕਰੋੜ ਤੋਂ ਵੱਧ ਦੱਸੀ ਜਾਂਦੀ ਹੈ, ਜਿਨ੍ਹਾਂ ਦਾ ਜਾਂ ਤਾਂ ਛੋਟਾ-ਮੋਟਾ ਸਵੈ-ਰੁਜ਼ਗਾਰ ਹੈ ਜਾਂ ਫਿਰ ਉਹ ਗਿੱਗ ਵਰਕਰ ਵਾਂਗ ਕੰਮ ਕਰਦੇ ਹਨ ਜਾਂ ਪਰਿਵਾਰ ਦਾ ਧੰਦਾ ਸੰਭਾਲਦੇ ਹਨ ਜਾਂ ਐੱਮ. ਐੱਸ. ਐੱਮ. ਈ. ਸੈਕਟਰ ’ਚ ਹਨ।

ਭਾਰਤ ’ਚ ਔਸਤ ਉਮਰ ਕਰੀਬ 28 ਸਾਲ ਹੈ। ਇਸ ਸਮੇਂ ਤੀਹ ਕਰੋੜ ਨੌਜਵਾਨ ਇਸ ਦਾਇਰੇ ’ਚ ਆਉਂਦੇ ਹਨ। ਕੰਮ ਕਰਨ ਲਾਇਕ ਇਹ ਬਹੁਤ ਵੱਡੀ ਆਬਾਦੀ ਹੈ ਜੋ ਅਗਲੇ ਦਸ-ਵੀਹ ਸਾਲਾਂ ’ਚ ਓਨੀ ਊਰਜਾਵਾਨ ਨਹੀਂ ਰਹੇਗੀ ਜਿੰਨੀ ਹੁਣ ਹੈ। ਇਸ ਦੇ ਉਲਟ ਉਮਰ ਵਧਦੀ ਜਾਵੇਗੀ।

ਵੀਹ ਸਾਲ ਬਾਅਦ ਦੇਸ਼ ’ਚ ਬਜ਼ੁਰਗਾਂ ਦੀ ਗਿਣਤੀ ਵਧ ਜਾਵੇਗੀ। ਤਾਂ ਸਾਨੂੰ ਡਾਕਟਰ, ਨਰਸ, ਨਰਸਿੰਗ ਸਟਾਫ਼ ਦੀ ਲੋੜ ਹੋਵੇਗੀ। ਨਾਲ ਹੀ ਏ.ਆਈ. ਇੰਜੀਨੀਅਰ, ਸੈਮੀਕੰਡਕਟਰ ਇੰਜੀਨੀਅਰ, ਡਾਟਾ ਵਿਗਿਆਨੀਆਂ ਦੀ ਲੋੜ ਹੋਵੇਗੀ। ਕੀ ਇਸ ’ਤੇ ਸੋਚਿਆ ਵੀ ਜਾ ਰਿਹਾ ਹੈ। ਕੀ ਇਸ ਨੂੰ ਲੈ ਕੇ ਕੋਈ ਲੰਬੇ ਸਮੇਂ ਦੀ ਯੋਜਨਾ ਬਣਾਈ ਜਾ ਰਹੀ ਹੈ।

ਦੇਸ਼ ਕਿਸ ਦੌਰ ’ਚੋਂ ਗੁਜ਼ਰਿਆ ਹੈ ਅਤੇ ਕਿਸ ਨੇ ਕੀ ਵਾਅਦਾ ਕਰ ਕੇ ਨਹੀਂ ਨਿਭਾਇਆ ਹੈ। ਇੰਸਟਾਗ੍ਰਾਮ ’ਤੇ ਰੀਲ ਪਾਉਣਾ ਇਸ ਦਾ ਹੱਲ ਨਹੀਂ ਹੈ। ਜੈੈੱਨ-ਜ਼ੀ ਚਾਹੁੰਦਾ ਹੈ ਕਿ ਜੋ ਸੱਤਾ ’ਚ ਹੈ ਉਹ ਦੱਸਣ ਕਿ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਕੀ ਕੀਤਾ ਜਾ ਰਿਹਾ ਹੈ। ਜੈੱਨ-ਜ਼ੀ ਵਿਰੋਧੀ ਧਿਰ ਨੂੰ ਵੀ ਕਹਿ ਰਿਹਾ ਹੈ ਕਿ ਉਹ ਵੀ ਦੱਸਣ ਕਿ ਸੱਤਾ ’ਚ ਆਉਣ ’ਤੇ ਉਨ੍ਹਾਂ ਦਾ ਬਲੂ ਪ੍ਰਿੰਟ ਕੀ ਹੋਵੇਗਾ।

ਜੈੱਨ-ਜ਼ੀ ਵਿਚਾਰਧਾਰਾ, ਹਿੰਦੂਤਵ, ਰਾਸ਼ਟਰਵਾਦ, ਹਿੰਦੂ-ਮੁਸਲਿਮ ਦੀ ਜਗ੍ਹਾ ਰੁਜ਼ਗਾਰ, ਜਵਾਬਦੇਹੀ, ਲੋਕਤੰਤਰ ਅਤੇ ਪਾਰਦਰਸ਼ਤਾ ਵਰਗੇ ਸ਼ਬਦਾਂ ਨੂੰ ਰੱਖ ਰਿਹਾ ਹੈ। ਜੇਕਰ ਕੋਈ ਇਹ ਸੋਚ ਰਿਹਾ ਹੈ ਕਿ ਲੱਛੇਦਾਰ ਭਾਸ਼ਣਾਂ ਨਾਲ ਜਾਂ ਫਿਰ ਨਵੇਂ ਸੁਪਨੇ ਦਿਖਾ ਕੇ ਜੈੱਨ-ਜ਼ੀ ਦਾ ਦਿਲ ਜਿੱਤਿਆ ਜਾ ਸਕਦਾ ਹੈ ਤਾਂ ਉਸ ਨੂੰ ਨੀਂਦ ’ਚੋਂ ਜਾਗ ਜਾਣਾ ਚਾਹੀਦਾ ਹੈ।

–ਵਿਜੇ ਵਿਦਰੋਹੀ

  • cockroaches
  • create
  • party
  • atmosphere

ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ

NEXT STORY

Stories You May Like

  • cockroach janata party abhijit dipke
    ਕਾਕਰੋਚ ਪਾਰਟੀ ਨੂੰ ਮੁੰਬਈ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ
  • cjp elections
    ਕਾਕਰੋਚ ਜਨਤਾ ਪਾਰਟੀ ਚੋਣਾਂ ਦਾ ਬਾਈਕਾਟ ਚਾਹੁੰਦੀ ਹੈ; ਵਿਰੋਧੀ ਧਿਰ ਮੁਸ਼ਕਲ ’ਚ
  • ex sarpanch was killed by ax outside the liquor store in bathinda
    ਬਠਿੰਡਾ 'ਚ ਸ਼ਰਾਬ ਦੇ ਠੇਕੇ ਬਾਹਰ ਸਾਬਕਾ ਸਰਪੰਚ ਦਾ ਕੁਹਾੜੀ ਮਾਰ ਕੇ ਕਤਲ, ਪਿੰਡ ’ਚ ਸਹਿਮ ਦਾ ਮਾਹੌਲ
  • sukhminderpal singh grewal  lok janshakti party
    ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਲੋਕ ਜਨਸ਼ਕਤੀ ਪਾਰਟੀ ਵਿਚ ਸ਼ਾਮਲ
  • nepali congress party
    ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ
  • aam aadmi party has ruined punjab
    ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ : ਅਜੈ ਟਾਮਟਾ
  • hunting party
    ਨਾਰਵੇ 'ਚ ਪਾਰਟੀ ਕਰ ਰਹੇ ਲੋਕਾਂ 'ਤੇ ਗੋਲੀਬਾਰੀ, 2 ਲੋਕਾਂ ਦੀ ਮੌਤ
  • bjp s journey
    ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’
  • action against corruption
    ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
Trending
Ek Nazar
hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • drug free punjab campaigns
      ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ
    • trump
      ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
    • saarc
      ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • gyanesh is the target of the opposition
      ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +