Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    9:56:35 AM

  • green card holders

    ਅਮਰੀਕਾ 'ਚ Green Card ਧਾਰਕਾਂ ਲਈ ਵੱਡੀ ਮੁਸੀਬਤ!...

  • big decision of punjab school education board

    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ,...

  • gas pipeline incident

    ਫਟ ਗਈ ਗੈਸ ਪਾਈਪਲਾਈਨ! ਹੋ ਗਿਆ ਜ਼ਬਰਦਸਤ ਧਮਾਕਾ, 4...

  • wave of mourning in the cricket world

    ਕ੍ਰਿਕਟ ਜਗਤ 'ਚ ਸੋਗ ਦੀ ਲਹਿਰ: ਪਾਕਿਸਤਾਨ ਦੇ ਸਾਬਕਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ

BLOG News Punjabi(ਬਲਾਗ)

ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ

  • Edited By Rakesh,
  • Updated: 27 May, 2026 06:17 PM
Blog
technology empowering tribal communities
  • Share
    • Facebook
    • Tumblr
    • Linkedin
    • Twitter
  • Comment

ਸਾਡੇ ਦੇਸ਼ ਭਰ ’ਚ ਫੈਲੇ ਜੰਗਲਾਂ, ਪਹਾੜੀਆਂ ਅਤੇ ਦੂਰ-ਦੁਰਾਡੇ ਦੀਆਂ ਬਸਤੀਆਂ ’ਚ, ਇਕ ਸ਼ਾਂਤ ਪਰ ਸਫ਼ਲ ਬਦਲਾਅ ਚੱਲ ਰਿਹਾ ਹੈ। ਕਬਾਇਲੀ ਭਾਈਚਾਰੇ ਲੰਬੇ ਸਮੇਂ ਤੋਂ ਭਾਰਤ ਦੀ ਵਿਕਾਸ ਗਾਥਾ ਦੇ ਕੇਂਦਰ ’ਚ ਆਪਣੇ ਯੋਗ ਸਥਾਨ ਦੀ ਉਡੀਕ ਕਰ ਰਹੇ ਸਨ। ਅੱਜ ਉਹ ਰਾਸ਼ਟਰ ਦੀ ਤਰੱਕੀ ਦੇ ਸਰਗਰਮ ਨਿਰਮਾਤਾ ਵਜੋਂ ਉੱਭਰ ਰਹੇ ਹਨ। ਜਨਜਾਤੀ ਗਰਿਮਾ ਉਤਸਵ ਦੀ ਇਹੀ ਭਾਵਨਾ ਹੈ-ਵਿਕਸਿਤ ਭਾਰਤ ਦੀ ਯਾਤਰਾ ਦਾ ਇਕ ਰਾਸ਼ਟਰੀ ਉਤਸਵ, ਜਿੱਥੇ ਤਰੱਕੀ ਭੂਗੋਲ ਜਾਂ ਸਥਿਤੀ ਦਾ ਖ਼ਾਸ ਅਧਿਕਾਰ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦਾ ਬਰਾਬਰ ਅਧਿਕਾਰ ਹੈ।

ਉਮੰਗ ਦਾ ਪੈਮਾਨਾ : ਇਹ ਸਮਝਣ ਦੇ ਲਈ ਕਿ ਤਕਨਾਲੋਜੀ ਕਬਾਇਲੀ ਵਿਕਾਸ ਲਈ ਕਿਉਂ ਲਾਜ਼ਮੀ ਹੋ ਗਈ ਹੈ, ਕਿਸੇ ਨੂੰ ਪਹਿਲਾਂ ਚੁਣੌਤੀ ਦੀ ਵਿਆਪਕਤਾ ਨੂੰ ਸਮਝਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਏ ਮਹਾਅਭਿਆਨ (ਪੀ. ਐੱਮ-ਜਨਮਨ), ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ (ਡੀ. ਏ. ਜੇ. ਜੀ. ਯੂ. ਏ.), ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮਿਸ਼ਨ ਅਤੇ ਸਬੰਧਤ ਪਹਿਲਕਦਮੀਆਂ ’ਚ 549 ਜ਼ਿਲਿਆਂ ਅਤੇ 30 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 2,911 ਬਲਾਕਾਂ ਦੇ 63,000 ਤੋਂ ਵੱਧ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ 5.5 ਕਰੋੜ ਤੋਂ ਵੱਧ ਆਦਿਵਾਸੀ ਨਾਗਰਿਕ ਲਾਭਵੰਦ ਹੋਏ ਹਨ। ਖ਼ਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀ. ਵੀ. ਟੀ. ਜੀ.) ’ਤੇ ਖ਼ਾਸ ਧਿਆਨ ਦੇਣ ਦੇ ਨਾਲ, ਇਨ੍ਹਾਂ ਯਤਨਾਂ ਦਾ ਉਦੇਸ਼ ਰਿਹਾਇਸ਼, ਪੀਣ ਵਾਲਾ ਪਾਣੀ, ਸਵੱਛਤਾ, ਸਿੱਖਿਆ, ਸਿਹਤ ਸੰਭਾਲ, ਕਨੈਕਟੀਵਿਟੀ ਅਤੇ ਰੋਜ਼ੀ-ਰੋਟੀ ਵਰਗੀਆਂ ਜ਼ਰੂਰੀ ਸੇਵਾਵਾਂ ਦਾ ਮੁਕੰਮਲ ਕਵਰੇਜ ਯਕੀਨੀ ਬਣਾਉਣਾ ਹੈ। ਇਸ ਤਰ੍ਹਾਂ ਦੇ ਵੱਖ-ਵੱਖ ਅਤੇ ਵਿਸਤ੍ਰਿਤ ਇਲਾਕੇ ’ਚ ਹਰ ਪਰਿਵਾਰ ਤੱਕ ਪਹੁੰਚਣ ਲਈ ਅਜਿਹੀ ਪ੍ਰਣਾਲੀ ਦੀ ਜ਼ਰੂਰਤ ਹੁੰਦੀ ਹੈ ਜੋ ਡੇਟਾ-ਆਧਾਰਿਤ, ਕਨੈਕਟਡ ਅਤੇ ਜਵਾਬਦੇਹ ਹੋਵੇ ਅਤੇ ਇਹੀ ਅਸੀਂ ਤਿਆਰ ਕਰ ਰਹੇ ਹਾਂ।

ਇਸ ਸਾਲ ਜਨਜਾਤੀ ਗਰਿਮਾ ਉਤਸਵ ਦਾ ਆਯੋਜਨ ਲਗਭਗ ਚਾਰ ਵਿਸ਼ਾ-ਆਧਾਰਿਤ ਹਫ਼ਤਿਆਂ ਦੇ ਆਲੇ-ਦੁਆਲੇ ਕੀਤਾ ਜਾ ਰਿਹਾ ਹੈ, ਜੋ ਇਕੱਠੇ ਕਬਾਇਲੀ ਵਿਕਾਸ ਦੇ ਪੂਰੇ ਪਸਾਰ ਨੂੰ ਦਰਸਾਉਂਦੇ ਹਨ। ਉਦਘਾਟਨ ਦਾ ਵਿਸ਼ਾ, ‘ਵਿਕਾਸ ਦੇ ਇਕ ਵਾਹਕ ਵਜੋਂ ਤਕਨਾਲੋਜੀ’, ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕਿਵੇਂ ਡਿਜੀਟਲ ਸਿਸਟਮ, ਵਿਗਿਆਨ ਅਤੇ ਨਵੀਨਤਾ ਭਾਰਤ ਦੇ ਕੁਝ ਦੂਰ-ਦੁਰਾਡੇ ਦੇ ਭਾਈਚਾਰਿਆਂ ਤੱਕ ਸ਼ਾਸਨ ਅਤੇ ਮੌਕਿਆਂ ਦਾ ਵਿਸਥਾਰ ਕਰਨ ਵਿਚ ਮਦਦ ਕਰ ਰਹੇ ਹਨ। ਇਸ ਪਹੁੰਚ ਦੇ ਕੇਂਦਰ ਵਿਚ ਇਕ ਸਰਲ ਸਿਧਾਂਤ ਸ਼ਾਮਲ ਹੈ-ਕਬਾਇਲੀ ਭਾਸ਼ਾਵਾਂ, ਸੱਭਿਆਚਾਰਾਂ, ਵਿਰਾਸਤ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਦਾ ਪੂਰਾ ਸਤਿਕਾਰ ਕਰਦੇ ਹੋਏ ਵਿਕਾਸ ਆਖਰੀ ਅੰਤਿਮ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ।

ਟੈਕਨਾਲੋਜੀ ਵੱਲੋਂ ਕਬਾਇਲੀ ਮਾਣ ਨੂੰ ਹੁਲਾਰਾ : ਉਦੇਸ਼ ਨਾਲ ਨਿਰਦੇਸ਼ਿਤ ਹੋਣ ’ਤੇ ਤਕਨਾਲੋਜੀ ਕੀ ਹਾਸਲ ਕਰ ਸਕਦੀ ਹੈ, ਇਸਦੀ ਸਭ ਤੋਂ ਉੱਤਮ ਉਦਾਹਰਣ ‘ਬਿਰਸਾ 101’ ਹੈ, ਭਾਵ ਸਿਕਲ ਸੈੱਲ ਰੋਗ ਲਈ ਭਾਰਤ ਦੀ ਪਹਿਲੀ ਸਵਦੇਸ਼ੀ ਸੀ. ਆਰ. ਆਈ. ਐੱਸ. ਪੀ. ਆਰ. ਆਧਾਰਿਤ ਜੀਨ ਥੈਰੇਪੀ ਹੈ। ਸਿਕਲ ਸੈੱਲ ਰੋਗ ਲੰਬੇ ਸਮੇਂ ਤੋਂ ਕਬਾਇਲੀ ਆਬਾਦੀ ਦੇ ਲਈ ਸਿਹਤ ਦੀ ਇਕ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਭਾਰਤ ਹੁਣ ਸਮਾਨਤਾ ਤੇ ਪਹੁੰਚ ਵਿਚ ਸ਼ਾਮਲ ਉੱਨਤ ਵਿਗਿਆਨ ਦੇ ਨਾਲ ਉਸ ਚੁਣੌਤੀ ਦਾ ਜਵਾਬ ਦੇ ਰਿਹਾ ਹੈ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ. ਐੱਸ. ਆਈ. ਆਰ.), ਸੀ. ਐੱਸ. ਆਈ. ਆਰ.-ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈ. ਜੀ. ਆਈ. ਬੀ.) ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਖੋਜ, ਕਲੀਨਿਕਲ ਟ੍ਰਾਇਲ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਤਬਾਦਲੇ ਦਾ ਸਮਰਥਨ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।

ਸਾਂਝਾ ਟੀਚਾ ਸਪੱਸ਼ਟ ਹੈ : ਇਕ ਕਿਫ਼ਾਇਤੀ, ਇਕ ਵਾਰ ਕੀਤੇ ਜਾਣ ਵਾਲਾ ਇਲਾਜ ਵਿਕਸਿਤ ਕਰਨਾ ਜੋ ਜ਼ਰੂਰਤਮੰਦ ਹਰ ਕਬਾਇਲੀ ਪਰਿਵਾਰ ਤੱਕ ਪਹੁੰਚ ਸਕੇ। ਬਿਰਸਾ 101 ਸਿਰਫ਼ ਮੈਡੀਕਲ ਦੇ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਤੋਂ ਵੀ ਕਿਤੇ ਵੱਧ ਹੈ। ਇਹ ਇਕ ਐਲਾਨ ਹੈ ਕਿ ਭਾਰਤ ਦਾ ਸਭ ਤੋਂ ਉੱਨਤ ਵਿਗਿਆਨ ਆਪਣੇ ਸਭ ਤੋਂ ਹੱਕਦਾਰ ਭਾਈਚਾਰਿਆਂ ਦੀ ਸੇਵਾ ਕਰੇਗਾ।

ਇਹ ਦ੍ਰਿੜ੍ਹ ਵਿਸ਼ਵਾਸ ਇਕ ਪਹਿਲਕਦਮੀ ਤੋਂ ਕਿਤੇ ਵੱਧ ਡੂੰਘਾ ਹੈ। ਟ੍ਰੈਡੀਸ਼ਨਲ ਨਾਲੇਜ ਡਿਜੀਟਲ ਲਾਇਬ੍ਰੇਰੀ (ਟੀ. ਕੇ. ਡੀ. ਐੱਲ.) ਅਤੇ ਆਯੁਰਜੀਨੋਮਿਕਸ ਵਰਗੇ ਯਤਨ ਦਰਸਾਉਂਦੇ ਹਨ ਕਿ ਕਿਵੇਂ ਆਧੁਨਿਕ ਤਕਨੀਕ ਆਦਿਵਾਸੀ ਭਾਈਚਾਰਿਆਂ ਵੱਲੋਂ ਲੰਬੇ ਸਮੇਂ ਤੋਂ ਸੰਭਾਲੇ ਗਏ ਅਮੀਰ ਔਸ਼ਧੀ ਅਤੇ ਵਾਤਾਵਰਣਿਕ ਗਿਆਨ ਦੇ ਦਸਤਾਵੇਜ਼ੀਕਰਨ, ਪ੍ਰਮਾਣਿਕਤਾ ਅਤੇ ਸੰਭਾਲ ਵਿਚ ਮਦਦ ਕਰ ਸਕਦੀ ਹੈ।

‘ਇੰਡੀਆ ਏ. ਆਈ. ਇੰਪੈਕਟ ਸਮਿਟ 2026’ ’ਚ, ਮੰਤਰਾਲੇ ਨੇ ਇਕ ਸਰਲ ਪਰ ਦ੍ਰਿੜ੍ਹ ਵਿਸ਼ਵਾਸ ’ਤੇ ਆਧਾਰਿਤ ਏ. ਆਈ.-ਸਮਰੱਥ ਪਲੇਟਫਾਰਮਾਂ ਦੀ ਲੜੀ ਪੇਸ਼ ਕੀਤੀ, ਜਿਸ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਸ਼ਾ ਕੋਈ ਰੁਕਾਵਟ ਨਹੀਂ ਹੈ ਜਿਸ ਨੂੰ ਦੂਰ ਕੀਤਾ ਜਾਣਾ ਹੈ, ਸਗੋਂ ਇਕ ਪਛਾਣ ਹੈ ਜਿਸ ਦਾ ਉਤਸਵ ਮਨਾਇਆ ਜਾਣਾ ਚਾਹੀਦਾ ਹੈ। ਆਦਿ ਵਾਣੀ, ਕਬਾਇਲੀ ਭਾਸ਼ਾਵਾਂ ਲਈ ਇਕ ਏ. ਆਈ.-ਸੰਚਾਲਿਤ ਅਨੁਵਾਦਕ ਹੈ, ਜੋ ਲਿਖਤ ਤੋਂ ਲਿਖਤ ਅਤੇ ਲਿਖਤ ਤੋਂ ਬੋਲੀ ਅਨੁਵਾਦ, ਓ. ਸੀ. ਆਰ. ਅਤੇ ਕਬਾਇਲੀ ਭਾਸ਼ਾਵਾਂ ’ਚ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪਹੁੰਚਾਉਣ ਦਾ ਸਮਰਥਨ ਕਰਦਾ ਹੈ, ਜਿਸ ਨਾਲ ਨਾਗਰਿਕਾਂ ਨੂੰ ਘਰ ’ਚ ਬੋਲੀ ਜਾਣ ਵਾਲੀ ਭਾਸ਼ਾ ਵਿਚ ਜਨਤਕ ਸੇਵਾਵਾਂ ਨਾਲ ਜੁੜਨ ਦੇ ਸਮਰੱਥ ਬਣਾਇਆ ਜਾਂਦਾ ਹੈ।

ਆਉਣ ਵਾਲੇ ‘ਟ੍ਰਾਈਬਐਕਸ’ ਪਲੇਟਫਾਰਮ ਦਾ ਉਦੇਸ਼ ਕਬਾਇਲੀ ਕਲਾਵਾਂ, ਭਾਸ਼ਾਵਾਂ, ਰਵਾਇਤੀ ਗਿਆਨ, ਸੰਗੀਤ, ਸ਼ਿਲਪਕਾਰੀ ਅਤੇ ਸੱਭਿਆਚਾਰਕ ਤਜਰਬਿਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਡਿਜੀਟਲ ਈਕੋ-ਸਿਸਟਮ ਬਣਾਉਣਾ ਹੈ। ਇਸ ਯਤਨ ਨੂੰ ਪੂਰਾ ਕਰਦੇ ਹੋਏ, ਕਬਾਇਲੀ ਭਾਰਤ ਦਾ ਪ੍ਰਸਤਾਵਿਤ ਜੀ. ਆਈ. ਸੰਭਾਵਿਤ ਕਲਾ ਅਤੇ ਸ਼ਿਲਪ ਐਟਲਸ ਭੂਗੋਲਿਕ ਸੰਕੇਤ ਸਮਰੱਥਾ ਦੇ ਨਾਲ ਕਬਾਇਲੀ ਹਸਤਸ਼ਿਲਪ, ਜੰਗਲ ਦੇ ਉਤਪਾਦਾਂ ਅਤੇ ਰਵਾਇਤੀ ਕਲਾ ਰੂਪਾਂ ਦਾ ਡਿਜੀਟਲ ਰੂਪ ਵਿਚ ਨਕਸ਼ਾ ਤਿਆਰ ਕਰੇਗਾ, ਜਿਸ ਨਾਲ ਬ੍ਰਾਂਡਿੰਗ, ਬਾਜ਼ਾਰ ਤੱਕ ਪਹੁੰਚ ਅਤੇ ਕਬਾਇਲੀ ਬੌਧਿਕ ਵਿਰਾਸਤ ਦੀ ਪਛਾਣ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।

ਤਕਨਾਲੋਜੀ ਕਬਾਇਲੀ ਭਾਈਚਾਰਿਆਂ ਤੱਕ ਸ਼ਾਸਨ ਦੇ ਤਰੀਕੇ ਨੂੰ ਬਰਾਬਰ ਰੂਪ ’ਚ ਬਦਲ ਰਹੀ ਹੈ। ਪੀ. ਵੀ. ਟੀ. ਜੀ. ਘਰੇਲੂ ਸਰਵੇਖਣਾਂ ਲਈ ਪੀ. ਐੱਮ.-ਜਨਮਨ ਤਹਿਤ ‘ਸਰਵੇਖਣ ਸੇਤੂ’ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭਲਾਈ ਵੰਡ ਦੀ ਤੁਰੰਤ, ਜੀਓ-ਟੈਗ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ। ਇਸਦੇ ਨਾਲ ਹੀ ਮੰਤਰਾਲਾ ਦਾਅਵਾ ਪ੍ਰਸਤੁਤੀਕਰਨ, ਜੀ. ਆਈ. ਐੱਸ-ਆਧਾਰਿਤ ਮੈਪਿੰਗ, ਵਰਕ ਫਲੋਅ ਦੀ ਨਿਗਰਾਨੀ ਅਤੇ ਸ਼ਿਕਾਇਤ ਨਿਵਾਰਨ ਨੂੰ ਸੁਚਾਰੂ ਬਣਾਉਣ ਲਈ ਇਕ ਏ. ਆਈ.-ਸਮਰੱਥ ‘ਜੰਗਲ ਅਧਿਕਾਰ ਐਕਟ ਸ਼ਾਸਨ ਪਲੇਟਫਾਰਮ’ ਵਿਕਸਿਤ ਕਰ ਰਿਹਾ ਹੈ।

ਕਬਾਇਲੀ ਭਾਈਚਾਰੇ-ਵਿਕਸਿਤ ਭਾਰਤ ਦੇ ਵਾਹਕ : ਜਦੋਂ ਕਿਸੇ ਦੂਰ-ਦੁਰਾਡੇ ਦੀ ਬਸਤੀ ਦੀ ਇਕ ਕਬਾਇਲੀ ਮਹਿਲਾ, ਤਕਨੀਕ ਨਾਲ, ਭਾਸ਼ਾ ਨਾਲ ਮਜ਼ਬੂਤ ਹੁੰਦੀ ਹੈ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਦੀ ਗੱਲ ਨੂੰ ਰਾਸ਼ਟਰ ਸੁਣ ਰਿਹਾ ਹੈ, ਅਜਿਹੇ ਵਿਚ ਉਹ ਆਪਣੀਆਂ ਸ਼ਰਤਾਂ ’ਤੇ ਸਰਕਾਰੀ ਸੇਵਾਵਾਂ ਨਾਲ ਜੁੜਦੀ ਹੈ ਅਤੇ ਪੂਰੇ ਮਾਣ ਨਾਲ ਜਵਾਬ ਪ੍ਰਾਪਤ ਕਰਦੀ ਹੈ।

ਕਬਾਇਲੀ ਭਾਈਚਾਰੇ, ਆਪਣੀ ਦ੍ਰਿੜ੍ਹਤਾ, ਆਪਣੇ ਤਕਨੀਕੀ ਗਿਆਨ, ਆਪਣੀਆਂ ਕਲਾਤਮਕ ਪਰੰਪਰਾਵਾਂ ਅਤੇ ਇਸ ਧਰਤੀ ਵਿਚ ਆਪਣੀਆਂ ਡੂੰਘੀਆਂ ਜੜ੍ਹਾਂ ਦੇ ਨਾਲ, ਵਿਕਸਿਤ ਭਾਰਤ ਦੀ ਦਹਿਲੀਜ਼ ’ਤੇ ਉਡੀਕ ਨਹੀਂ ਕਰ ਰਹੇ ਹਨ, ਸਗੋਂ ਉਹ ਇਸ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰੇਰਨਾਦਾਇਕ ਵਾਹਕਾਂ ’ਚ ਸ਼ਾਮਲ ਹਨ। ਜਿਵੇਂ-ਜਿਵੇਂ ਤਕਨਾਲੋਜੀ ਦੂਰੀਆਂ ਨੂੰ ਮਿਟਾਉਂਦੀ ਹੈ, ਜਿਵੇਂ-ਜਿਵੇਂ ਵਿਗਿਆਨ ਇਲਾਜ ਪ੍ਰਦਾਨ ਕਰਦਾ ਹੈ, ਜਿਵੇਂ ਕਿ ਏ. ਆਈ. ਜੰਗਲਾਂ ਅਤੇ ਪਹਾੜੀਆਂ ਦੀਆਂ ਭਾਸ਼ਾਵਾਂ ’ਚ ਬੋਲਦਾ ਹੈ ਅਤੇ ਜਿਵੇਂ-ਜਿਵੇਂ ਸ਼ਾਸਨ ਸਭ ਤੋਂ ਦੂਰ ਦੇ ਪਿੰਡ ਦੇ ਆਖਰੀ ਪਰਿਵਾਰ ਤੱਕ ਪਹੁੰਚਦਾ ਹੈ, ਅਸੀਂ ਹਰ ਦਿਨ ਉਸ ਭਾਰਤ ਦੇ ਨੇੜੇ ਆਉਂਦੇ ਹਾਂ ਜੋ ਨਾ ਸਿਰਫ ਵਿਆਪਕਤਾ ਦੇ ਰੂਪ ’ਚ ਵਿਕਸਿਤ ਹੈ, ਸਗੋਂ ਆਪਣੀ ਮਨੁੱਖਤਾ ’ਚ ਸੰਪੂਰਨ ਹੈ। ਇਹ ਉਹ ਵਿਕਸਿਤ ਭਾਰਤ ਹੈ ਜਿਸ ਨੂੰ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਇਕੱਠੇ ਮਿਲ ਕੇ ਬਣਾ ਰਹੇ ਹਾਂ।

(ਲੇਖਿਕਾ ਭਾਰਤ ਸਰਕਾਰ ਦੇ ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਹਨ) ਰੰਜਨਾ ਚੋਪੜਾ

  • Technology empowering
  • tribal communities

ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ

NEXT STORY

Stories You May Like

  • forest dwellers  adivasis  president murmu
    ਭਾਵੇਂ ਕਬਾਇਲੀ ਭਾਈਚਾਰੇ ਨੂੰ ਕੋਈ ਜੰਗਲ ਨਿਵਾਸੀ ਕਹੇ ਪਰ ਉਹ ਆਦਿਵਾਸੀ ਹਨ: ਰਾਸ਼ਟਰਪਤੀ ਮੁਰਮੂ
  • pm narendra modi speech community programme in paris
    'ਅਸੀਂ 25 ਕਰੋੜ ਭਾਰਤੀਆਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ', ਪੈਰਿਸ 'ਚ PM ਮੋਦੀ ਦਾ ਭਾਰਤੀ ਭਾਈਚਾਰੇ ਨੂੰ ਸੰਬੋਧਨ
  • rupee strengthens by 20 paise against usd
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 20 ਪੈਸੇ ਹੋਇਆ ਮਜ਼ਬੂਤ
  • tamilnadu annamalai
    ਅੰਨਾਮਲਾਈ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਦੇ ਯਤਨਾਂ ’ਚ!
  • amit shah  narendra modi  12 years  india  security
    PM ਮੋਦੀ ਨੇ 12 ਸਾਲਾਂ 'ਚ ਭਾਰਤ ਨੂੰ ਸੁਰੱਖਿਆ ਦੇ ਮਜ਼ਬੂਤ ਗੜ੍ਹ ਵਜੋਂ ਕੀਤਾ ਤਿਆਰ : ਅਮਿਤ ਸ਼ਾਹ
  • india us defense relations
    ਭਾਰਤ-ਅਮਰੀਕਾ ਰੱਖਿਆ ਸਬੰਧ ਹੋਏ ਹੋਰ ਮਜ਼ਬੂਤ, ਅਪਾਚੇ ਹੈਲੀਕਾਪਟਰਾਂ ਸਣੇ 48 ਕਰੋੜ ਡਾਲਰ ਦੇ ਸੌਦੇ ਨੂੰ ਮਨਜ਼ੂਰੀ
  • india uk defense
    ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ 'ਚ ਭਾਰਤ ਤੇ ਬ੍ਰਿਟੇਨ ! ਦੋਵਾਂ ਦੇਸ਼ਾਂ ਵਿਚਾਲੇ ਹੋਈ ਉੱਚ-ਪੱਧਰੀ ਬੈਠਕ
  • pakistan hindus
    ਖ਼ੈਬਰ 'ਚ ਹਿੰਦੂ ਭਾਈਚਾਰੇ ਲਈ ਸਰਕਾਰ ਦਾ ਵੱਡਾ ਕਦਮ ! 18.45 ਕਰੋੜ ਰੁਪਏ ਕੀਤੇ ਅਲਾਟ
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
  • markets will remain closed for 4 days
    ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
  • jalandhar news
    ਜਲੰਧਰ 'ਚ ਬਲਾਸਟ! ਗੱਡੀ 'ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ...
  • punjab important news for those buying and selling two wheelers
    ਪੰਜਾਬ : ਦੋਪਹੀਆ ਵਾਹਨ ਖ਼ਰੀਦਣ ਤੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਡੀਲਰਾਂ ਨੇ...
Trending
Ek Nazar
zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • it is difficult for opposition parties to merge with congress
      ਵਿਰੋਧੀ ਪਾਰਟੀਆਂ ਦਾ ਕਾਂਗਰਸ ’ਚ ਰਲੇਵਾਂ ਔਖਾ
    • iran us
      ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
    • it is okay to dream but if they are not fulfilled the tables turn
      ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +