ਸਾਲ 2025 ਭਾਰਤ ਦੀ ਵਿਗਿਆਨਿਕ ਅਤੇ ਤਕਨੀਕੀ ਯਾਤਰਾ ’ਚ ਇਕ ਫੈਸਲਾਕੁੰਨ ਮੋੜ ਸਾਬਿਤ ਹੋਇਆ ਹੈ, ਕਿਉਂਕਿ ਉਹ ਵੱਖ-ਵੱਖ ਅਹਿਮ ਖੇਤਰਾਂ ’ਚ ਆਤਮਵਿਸ਼ਵਾਸ ਅਤੇ ਦੁਨੀਆ ਭਰ ’ਚ ਆਪਣੀ ਵਿਸ਼ੇਸ਼ ਪਛਾਣ ਨਾਲ ਉਭਰਿਆ ਹੈ।
ਇਹ ਤਕਨੀਕ ਦੇ ਨਾਲ ਭਾਰਤ ਦੇ ਰਿਸ਼ਤਿਆਂ ’ਚ ਆਏ ਇਕ ਮੌਲਿਕ ਬਦਲਾਅ ਦਾ ਸੰਕੇਤ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸੀ ਅਤੇ ਸੈਮੀਕੰਡਕਟਰ ਤੋਂ ਲੈ ਕੇ ਪੁਲਾੜ ਖੋਜ, ਪ੍ਰਮਾਣੂ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਤੱਕ ਦੇ ਮਾਮਲੇ ’ਚ ਭਾਰਤ ਨੇ ਇਹ ਦਿਖਾਇਆ ਹੈ ਕਿ ਇਹ ਹੁਣ ਸੰਸਾਰਕ ਤਕਨੀਕਾਂ ਨੂੰ ਸਿਰਫ ਅਪਣਾ ਹੀ ਨਹੀਂ ਰਿਹਾ ਸਗੋਂ ਉਨ੍ਹਾਂ ਨੂੰ ਆਕਾਰ ਵੀ ਦੇ ਰਿਹਾ ਹੈ।
ਆਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲਾ ਮੌਕਾ ਹੈ ਜਦੋਂ ਤਕਨੀਕੀ ਆਤਮਨਿਰਭਰਤਾ ਕੋਈ ਸੁਪਨਾ ਨਹੀਂ ਸਗੋਂ ਇਕ ਅਜਿਹੀ ਹਕੀਕਤ ਬਣ ਰਹੀ ਹੈ, ਜੋ ਵਿਕਸਿਤ ਭਾਰਤ 2047 ਦੇ ਵਿਜ਼ਨ ਦੇ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ।
ਏ. ਆਈ. ਕ੍ਰਾਂਤੀ : ਡਿਜੀਟਲ ਆਧਾਰ ਦਾ ਸਸ਼ਕਤੀਕਰਨ
ਇੰਡੀਆ ਏ. ਆਈ. ਮਿਸ਼ਨ ਤਹਿਤ, ਨੈਤਿਕ ਅਤੇ ਮਨੁੱਖੀ ਕੇਂਦਰਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਭਾਰਤ ਨੂੰ ਮੋਹਰੀ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ 10,000 ਕਰੋੜ ਰੁਪਏ ਤੋਂ ਵੱਧ ਦਾ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਇਸ ਦਾ ਟੀਚਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਜਿਕ ਲੋਕਤੰਤਰੀਕਰਨ, ਖਾਸ ਕਰਕੇ ਭਾਰਤ ਦੇ ਗ੍ਰਾਮੀਣ ਅਤੇ ਸ਼ਹਿਰੀ ਇਲਾਕਿਆਂ ਦੇ ਵਿਚਾਲੇ ਕੀਤੀ ਗਈ ਵੱਡੀ ਖੱਡ ਨੂੰ ਪੂਰਨ ਦਾ ਇਕ ਜ਼ਰੀਆ ਬਣਾਉਣਾ ਯਕੀਨੀ ਕਰਨਾ ਹੈ।
ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ’ਚ ਭਾਰਤ ਨੇ ਦੇਸ਼ ਦੇ ਏ. ਆਈ. ਨਾਲ ਜੁੜੇ ਰਾਸ਼ਟਰੀ ਬੁਨਿਆਦੀ ਢਾਂਚੇ ਦੇ ਵਿਆਪਕ ਵਿਸਥਾਰ ਦਾ ਐਲਾਨ ਕੀਤਾ ਅਤੇ ਇਸ ਦੇ ਤਹਿਤ 15,916 ਨਵੇਂ ਜੀ. ਪੀ. ਯੂ. ਜੋੜੇ ਗਏ। ਭਾਰਤ ਦੀ ਰਾਸ਼ਟਰੀ ਕੰਪਿਊਟ ਸਮਰੱਥਾ 38,000 ਜੀ. ਪੀ. ਯੂ. ਤੋਂ ਵੱਧ ਹੋ ਗਈ ਹੈ।
ਹਾਲ ਹੀ ’ਚ ਭਾਰਤ ਨੇ ਸਟੈਨਫੋਰਡ ਯੂਨੀਵਰਸਿਟੀ ਦੇ 2025 ਗਲੋਬਲ ਏ. ਆਈ. ਵਾਈਬ੍ਰੈਂਸੀ ਟੂਲ ’ਚ ਤੀਜੇ ਸਥਾਨ ’ਤੇ ਪਹੁੰਚ ਕੇ ਇਕ ਸ਼ਾਨਦਾਰ ਛਾਲ ਮਾਰੀ ਹੈ। ਭਾਰਤ ਏ. ਆਈ.-1 ਨਾਲ ਜੁੜੇ ਮੁਕਾਬਲਿਆਂ ’ਚ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੇ ਸਥਾਨ ’ਤੇ ਰਿਹਾ।
ਇਸ ਨਾਲ ਦੱਖਣੀ ਕੋਰੀਆ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਜਾਪਾਨ, ਕੈਨੇਡਾ, ਜਰਮਨੀ ਅਤੇ ਫਰਾਂਸ ਵਰਗੀਆਂ ਉੱਨਤ ਅਰਥਵਿਵਸਥਾਵਾਂ ਤੋਂ ਭਾਰਤ ਅੱਗੇ ਨਿਕਲ ਗਿਆ ਹੈ।
ਸੈਮੀਕੰਡਕਟਰ ਦੇ ਖੇਤਰ ’ਚ ਭਾਰਤ ਦੀ ਆਤਮਨਿਰਭਰਤਾ ਦਾ ਨਵਾਂ ਯੁੱਗ
ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਸਰਕਾਰ ਨੇ ਸੈਮੀਕੰਡਕਟਰ ਮੈਨੂਫੈਕਚਰਿੰਗ ਨੂੰ ਦੇਸ਼ ਦੇ ਤਕਨੀਕੀ ਮਿਸ਼ਨ ਦਾ ਮੁਖ ਹਿੱਸਾ ਬਣਾਇਆ ਹੈ। ਮਈ 2025 ’ਚ ਭਾਰਤ ਨੇ ਨੋਇਡਾ ਅਤੇ ਬੈਂਗਲੁਰੂ ’ਚ 3 ਨੈਨੋਮੀਟਰ ਆਕਾਰ ਚਿੱਪ ਦੇ ਡਿਜ਼ਾਈਨ ਲਈ ਸਮਰਪਿਤ 2 ਉੱਨਤ ਇਕਾਈਆਂ ਦਾ ਸ਼ੁੱਭਆਰੰਭ ਕਰਕੇ ਇਕ ਵੱਡਾ ਕਦਮ ਅੱਗੇ ਵਧਾਇਆ। ਇਨ੍ਹਾਂ ਇਕਾਈਆਂ ਦੇ ਮਾਅਨੇ ਮੈਨੂਫੈਕਚਰਿੰਗ ਸਮਰੱਥਾ ਹਾਸਲ ਕਰਨ ਤੋਂ ਕਿਤੇ ਵਧ ਕੇ ਹਨ। ਇਹ ਇਕਾਈਆਂ ਭਾਰਤ ਦੀ ਉਸ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹਨ, ਜਿਸ ’ਚ ਇਹ ਦੇਸ਼ ਸੈਮੀਕੰਡਕਟਰ ਨਾਲ ਜੁੜੀਆਂ ਆਪਣੀਆਂ ਜ਼ਰੂਰਤਾਂ ਦੇ 90 ਫੀਸਦੀ ਹਿੱਸੇ ਦੀ ਦਰਾਮਦ ਕਰਨ ਤੋਂ ਲੈ ਕੇ ਹੁਣ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਇਸ ਖੇਤਰ ’ਚ ਆਪਣਾ ਭਵਿੱਖ ਖੁਦ ਤੈਅ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।
3 ਨੈਨੋਮੀਟਰ ਆਕਾਰ ਦੀ ਚਿੱਪ ਸਮਾਰਟਫੋਨ ਅਤੇ ਲੈਪਟਾਪ ਤੋਂ ਲੈ ਕੇ ਉੱਚ ਸਮਰੱਥਾ ਵਾਲੇ ਕੰਪਿਊਟਰ ਸਮੇਤ ਦੁਨੀਆ ਦੀ ਸਭ ਤੋਂ ਉੱਨਤ ਤਕਨੀਕ ਦਾ ਮੁੱਖ ਹਿੱਸਾ ਹੈ, ਇਕੱਲੇ 2025 ’ਚ ਭਾਰਤ ਨੇ 5 ਹੋਰ ਸੈਮੀਕੰਡਕਟਰ ਇਕਾਈਆਂ ਨੂੰ ਮਨਜ਼ੂਰੀ ਦਿੱਤੀ। ਇਸ ਨਾਲ 6 ਸੂਬਿਆਂ ’ਚ ਸਥਾਪਿਤ ਸੈਮੀਕੰਡਕਟਰ ਇਕਾਈਆਂ ਦੀ ਕੁੱਲ ਗਿਣਤੀ 10 ਹੋ ਗਈ।
ਰਣਨੀਤਿਕ ਤੌਰ ’ਤੇ ਰੇਅਰ ਅਰਥ ਅਤੇ ਮਹੱਤਵਪੂਰਨ ਖਣਿਜ ਮਿਸ਼ਨ ਜਿਸ ਤਰ੍ਹਾਂ ਗਗਨਚੁੰਭੀ ਇਮਾਰਤਾਂ ਦੇ ਨਿਰਮਾਣ ’ਚ ਇਸਪਾਤ ਜ਼ਰੂਰੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਹੀ ਮਹੱਤਵਪੂਰਨ ਖਣਿਜ ਸੈਮੀਕੰਡਕਟਰ ਦੇ ਨਿਰਮਾਣ ਦਾ ਆਧਾਰ ਹੁੰਦੇ ਹਨ। ਇਨ੍ਹਾਂ ਦੇ ਬਿਨਾਂ ਕੋਈ ਉੱਨਤ ਇਲੈਕਟ੍ਰਾਨਿਕਸ, ਏ. ਆਈ. ਅਤੇ ਡਿਜੀਟਲ ਭਵਿੱਖ ਸੰਭਵ ਨਹੀਂ ਹੋ ਸਕਦਾ।
ਖਣਿਜਾਂ ਦੀ ਮਜ਼ਬੂਤ ਘਰੇਲੂ ਸਪਲਾਈ ਨੂੰ ਵਿਕਸਿਤ ਕਰਕੇ ਭਾਰਤ ਉਨ੍ਹਾਂ ਦੇਸ਼ਾਂ ਤੋਂ ਹੋਣ ਵਾਲੀ ਦਰਾਮਦ ’ਤੇ ਆਪਣੀ ਨਿਰਭਰਤਾ ਘੱਟ ਕਰ ਸਕੇਗਾ ਜੋ ਕਈ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਚੇਨ ’ਤੇ ਹਾਵੀ ਹਨ।
ਚੱਕਰੀ ਅਰਥਵਿਵਸਥਾ ਦੀ ਦਿਸ਼ਾ ’ਚ ਠੋਸ ਯਤਨ
ਸਾਲ 2025 ’ਚ ਇਕ ਖਾਸ ਦੂਰਦਰਸ਼ੀ ਕਦਮ ਚੁੱਕਿਆ ਗਿਆ। ਭਾਰਤ ਨੇ ਲਿਥੀਅਮ, ਕੋਬਾਲਟ, ਨਿੱਕਲ ਅਤੇ ਰੇਅਰ ਅਰਥ ਵਰਗੇ ਮਹੱਤਵਪੂਰਨ ਖਣਿਜਾਂ ਦੇ ਪੁਨਰਚੱਕਰ (ਰੀਸਾਈਕਲਿੰਗ) ਦੀ ਘਰੇਲੂ ਸਮਰੱਥਾ ਦੇ ਨਿਰਮਾਣ ਲਈ 1500 ਕਰੋੜ ਰੁਪਏ ਦੀ ਰੀਸਾਈਕਲਿੰਗ ਯੋਜਨਾ (2025-26 ਤੋਂ 2030-31) ਨੂੰ ਮਨਜ਼ੂਰੀ ਦਿੱਤੀ।
ਪੁਲਾੜ ਵਿਗਿਆਨ ਅਤੇ ਟੈਕਨਾਲੋਜੀ, ਗਗਨਯਾਨ ਅਤੇ ਉਸ ਤੋਂ ਅੱਗੇ
ਪੁਲਾੜ ਟੈਕਨਾਲੋਜੀ ਰਾਸ਼ਟਰੀ ਮਾਣ ਦੀ ਪਛਾਣ ਬਣ ਰਹੀ ਹੈ। ਇਸਰੋ ਨੇ ਆਪਣੇ ਕੁਝ ਸਭ ਤੋਂ ਗੁੰਝਲਦਾਰ ਅਤੇ ਸੰਸਾਰਕ ਪੱਧਰ ’ਤੇ ਮਹੱਤਵਪੂਰਨ ਮਿਸ਼ਨ ਪੂਰੇ ਕੀਤੇ। ਇਕ ਵੱਡੀ ਉਪਲਬਧੀ 30 ਜੁਲਾਈ 2025 ਨੂੰ ਜੀ. ਐੱਸ. ਐੱਲ. ਵੀ.-16 ’ਤੇ ਮਿਲੀ ਜਦੋਂ ਰਾਡਾਰ ਉਪਗ੍ਰਹਿ ਪੁਲਾੜ ’ਚ ਭੇਜਿਆ ਗਿਆ। ਇਹ ਇਤਿਹਾਸਕ ਭਾਰਤ-ਅਮਰੀਕਾ ਸਹਿਯੋਗੀ ਮਿਸ਼ਨ ਦੁਨੀਆ ਦਾ ਸਭ ਤੋਂ ਉੱਨਤ ਧਰਤੀ ਦੀ ਨਿਗਰਾਨੀ ਰੱਖਣ ਵਾਲਾ ਰਾਡਾਰ ਉਪਗ੍ਰਹਿ ਹੈ।
ਮਨੁੱਖ ਸਮੇਤ ਪੁਲਾੜ ਉਡਾਣ ਨਾਲ ਜੁੜੀਆਂ ਭਾਰਤ ਦੀਆਂ ਖਾਹਿਸ਼ਾਂ ਨੇ ਜੁਲਾਈ 2025 ’ਚ ਉਸ ਸਮੇਂ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਜਦੋਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪੁਲਾੜ ਯਾਤਰੀ ਬਣੇ।
ਇਸ ਸਾਲ ਦੇ ਅਖੀਰ ’ਚ ਇਸਰੋ ਨੇ 2 ਨਵੰਬਰ, 2025 ਨੂੰ ਐੱਲ. ਵੀ. ਐੱਮ. 3 ਐੱਮ.5 ਰਾਕੇਟ ਦੀ ਵਰਤੋਂ ਕਰਕੇ ਸੀ. ਐੱਮ. ਐੱਸ. 03 ਦਾ ਪ੍ਰਖੇਪਣ ਕਰਕੇ ਇਕ ਹੋਰ ਪ੍ਰਾਪਤੀ ਹਾਸਲ ਕੀਤੀ। ਲਗਭਗ 4400 ਕਿਲੋਗ੍ਰਾਮ ਭਾਰ ਵਾਲਾ ਸੀ. ਐੱਮ. ਐੱਸ. 03 ਭਾਰਤ ਵਲੋਂ ਦਾਗਿਆ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ, ਜੋ ਐੱਲ. ਵੀ.ਐੱ ਮ.-3 ਪ੍ਰਖੇਪਣ ਯਾਨ ਦੀ ਭਾਰੀ ਸਾਮਾਨ ਚੁੱਕਣ ਦੀ ਵਧੀ ਹੋਈ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਜੀ. ਟੀ. ਓ. ’ਚ ਸਥਾਪਿਤ ਕੀਤਾ ਗਿਆ ਸੀ।
ਵਧਦਾ ਧਾਰਮਿਕ ਸੈਰ-ਸਪਾਟਾ ਅਤੇ ਧਾਰਮਿਕ ਨਗਰਾਂ ਦੀ ਚੁਣੌਤੀ
NEXT STORY