ਵਾਸ਼ਿੰਗਟਨ ਡੀ.ਸੀ. (ਏਜੰਸੀ)- ਭਾਰਤੀ ਸਿਨੇਮਾ ਵਿੱਚ ਜਿੱਥੇ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ' 31 ਦਿਨਾਂ ਵਿੱਚ ਦੁਨੀਆ ਭਰ ਵਿਚ 1201 ਕਰੋੜ ਰੁਪਏ ਕਮਾ ਕੇ ਚਰਚਾ ਵਿੱਚ ਹੈ, ਉੱਥੇ ਹੀ ਮਸ਼ਹੂਰ ਫਿਲਮ ਨਿਰਦੇਸ਼ਕ ਜੇਮਸ ਕੈਮਰੂਨ ਦੀ ਲੋਕਪ੍ਰਿਯ ਸਾਇੰਸ ਫਿਕਸ਼ਨ-ਫੈਂਟੇਸੀ ਫਰੈਂਚਾਇਜ਼ੀ ਦੀ ਤੀਜੀ ਫਿਲਮ 'ਅਵਤਾਰ: ਫਾਇਰ ਐਂਡ ਐਸ਼' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ ਹੈ। 19 ਦਸੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਮਹਿਜ਼ ਦੋ ਹਫ਼ਤਿਆਂ ਦੇ ਅੰਦਰ 1 ਅਰਬ ਡਾਲਰ (ਲਗਭਗ 9550 ਕਰੋੜ ਰੁਪਏ) ਦੀ ਕਮਾਈ ਦਾ ਅੰਕੜਾ ਪਾਰ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਵਿੱਚ 'ਧੁਰੰਦਰ' ਦੀ ਮਜ਼ਬੂਤ ਪਕੜ ਦੇ ਬਾਵਜੂਦ, 'ਅਵਤਾਰ 3' ਨੇ ਭਾਰਤੀ ਬਾਕਸ ਆਫਿਸ 'ਤੇ 17 ਦਿਨਾਂ ਵਿੱਚ 174 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕਰ ਲਿਆ ਹੈ।
ਇਹ ਵੀ ਪੜ੍ਹੋ: ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਕੰਬਦੇ ਹਨ ਜੈਸਮੀਨ ਸੈਂਡਲਸ ਦੇ ਹੱਥ ! ਗਾਇਕਾ ਨੇ ਖੁਦ ਬਿਆਨ ਕੀਤਾ ਆਪਣਾ ਡਰ

ਕੈਮਰੂਨ ਦੀ ਚੌਥੀ 'ਬਿਲੀਅਨ ਡਾਲਰ' ਫਿਲਮ
20th Century Studios ਦੇ ਅੰਕੜਿਆਂ ਅਨੁਸਾਰ, ਇਸ ਫਿਲਮ ਨੇ ਅਮਰੀਕਾ ਵਿੱਚ 300 ਮਿਲੀਅਨ ਡਾਲਰ (2707 ਕਰੋੜ ਰੁਪਏ) ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 700 ਮਿਲੀਅਨ ਡਾਲਰ (6318 ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਇਹ ਜੇਮਸ ਕੈਮਰੂਨ ਦੀ ਚੌਥੀ ਫਿਲਮ ਹੈ ਜਿਸ ਨੇ 1 ਅਰਬ ਡਾਲਰ ਦਾ ਅੰਕੜਾ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਫਿਲਮਾਂ 'ਅਵਤਾਰ' (2009), 'ਅਵਤਾਰ: ਦਿ ਵੇਅ ਆਫ ਵਾਟਰ' (2022) ਅਤੇ 'ਟਾਈਟੈਨਿਕ' (1997) ਵੀ ਇਹ ਮੁਕਾਮ ਹਾਸਲ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ: ਰਣਵੀਰ ਸਿੰਘ ਦੀ 'ਧੁਰੰਦਰ' ਨੇ ਰਚਿਆ ਇਤਿਹਾਸ: 800 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ
ਪਿਛਲੀਆਂ ਫਿਲਮਾਂ ਦੇ ਮੁਕਾਬਲੇ ਪ੍ਰਦਰਸ਼ਨ
ਜੇਕਰ ਤੁਲਨਾ ਕੀਤੀ ਜਾਵੇ ਤਾਂ 'ਅਵਤਾਰ: ਦਿ ਵੇਅ ਆਫ ਵਾਟਰ' ਨੇ 14 ਦਿਨਾਂ ਵਿੱਚ 1 ਅਰਬ ਡਾਲਰ ਕਮਾਏ ਸਨ, ਜਦੋਂ ਕਿ ਪਹਿਲੀ 'ਅਵਤਾਰ' ਫਿਲਮ ਨੂੰ ਇਹ ਮੁਕਾਮ ਹਾਸਲ ਕਰਨ ਵਿੱਚ 17 ਦਿਨ ਲੱਗੇ ਸਨ। ਸਾਲ 2025 ਵਿੱਚ ਇਹ ਤੀਜੀ ਫਿਲਮ ਹੈ ਜੋ ਇਸ ਕਲੱਬ ਵਿੱਚ ਸ਼ਾਮਲ ਹੋਈ ਹੈ, ਇਸ ਤੋਂ ਪਹਿਲਾਂ 'ਲੀਲੋ ਐਂਡ ਸਟਿਚ' ਅਤੇ 'ਜ਼ੂਟੋਪੀਆ 2' ਵੀ 1 ਅਰਬ ਡਾਲਰ ਤੋਂ ਵੱਧ ਦੀ ਕਮਾਈ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ: ਤਲਾਕ ਦੇ ਐਲਾਨ ਮਗਰੋਂ ਮਾਹੀ ਵਿਜ ਨੇ ਜੈ ਭਾਨੁਸ਼ਾਲੀ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ- 'ਲਾਈਕਸ ਤੇ ਕੁਮੈਂਟਸ ਲਈ...'
ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਕੰਬਦੇ ਹਨ ਜੈਸਮੀਨ ਸੈਂਡਲਸ ਦੇ ਹੱਥ ! ਗਾਇਕਾ ਨੇ ਖੁਦ ਬਿਆਨ ਕੀਤਾ ਆਪਣਾ ਡਰ
NEXT STORY