ਨਵੀਂ ਦਿੱਲੀ (ਏਜੰਸੀ)- ਜਾਵੇਦ ਜਾਫਰੀ ਦੀ ਫਿਲਮ 'ਮਾਇਆਸਭਾ' 30 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਉਹ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਰਾਹੀ ਅਨਿਲ ਬਰਵੇ ਦੁਆਰਾ ਨਿਰਦੇਸ਼ਤ ਇਸ ਫਿਲਮ ਵਿਚ ਮੁਹੰਮਦ ਸਮਦ, ਵੀਣਾ ਜਾਮਕਰ ਅਤੇ ਦੀਪਕ ਦਾਮਲੇ ਵੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਇਸ ਫਿਲਮ ਦੀ ਸਕ੍ਰੀਨਿੰਗ 'ਤੀਜੇ ਏਸ਼ੀਅਨ ਫਿਲਮ ਫੈਸਟੀਵਲ' ਵਿਚ ਕੀਤੀ ਜਾਵੇਗੀ।
ਨਿਰਦੇਸ਼ਕ ਬਰਵੇ ਨੇ ਕਿਹਾ ਕਿ ਫਿਲਮ ਨੂੰ ਲੈ ਕੇ ਹੁਣ ਤੱਕ ਮਿਲੀ ਪ੍ਰਤੀਕਿਰਿਆ ਕਾਫੀ ਉਤਸ਼ਾਹਜਨਕ ਰਹੀ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, 'ਤੀਜੇ ਏਸ਼ੀਅਨ ਫਿਲਮ ਫੈਸਟੀਵਲ ਅਤੇ ਪੀਆਈਐਫਐਫ ਵਰਗੇ ਤਿਉਹਾਰ 'ਮਾਇਆਸਭਾ' ਵਰਗੀ ਫਿਲਮ ਲਈ ਇਕ ਬਿਹਤਰੀਨ ਪਲੇਟਫਾਰਮ ਪ੍ਰਦਾਨ ਕਰਨਗੇ। 30 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਦੇ ਨਾਲ, ਅਸੀਂ ਇਸ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲਿਜਾਣ ਲਈ ਉਤਸ਼ਾਹਿਤ ਹਾਂ।'
‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ...?’; ਫੇਰਿਆਂ ਵਿਚਾਲੇ ਜਦੋਂ ਅਚਾਨਕ ਪੰਡਿਤ ਨੇ ਲਾੜੇ ਨੂੰ ਪੁੱਛ ਲਿਆ ਇਹ ਸਵਾਲ
NEXT STORY