ਮੁੰਬਈ- ਸਾਂਤਾਕਰੂਜ਼ ਵਿਚ ਮੈਡਾਕ ਫਿਲਮਜ਼ ਆਫਿਸ ਦੇ ਬਾਹਰ ਅਦਾਕਾਰਾ ਜਾਨ੍ਹਵੀ ਕਪੂਰ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਨੂੰ ਦੇਖਿਆ ਗਿਆ। ਦੋਵੇਂ ਕਲਾਕਾਰ ਆਪਣੀ ਰੋਮਾਂਟਿਕ ਕਾਮੇਡੀ ਫਿਲਮ ‘ਪਰਮ ਸੁੰਦਰੀ’ ਦੇ ਕੈਂਪੇਨ ਸ਼ੂਟ ਨੂੰ ਲੈ ਕੇ ਪੁੱਜੇ ਸਨ। ਅਦਾਕਾਰਾ ਜਾਨ੍ਹਵੀ ਕਪੂਰ ਨਿੰਬੂ ਰੰਗ ਦੀ ਡਰੈੱਸ ਅਤੇ ਖੁੱਲ੍ਹੇ ਵਾਲਾਂ ਵਿੱਚ ਸੁਪਰ ਸਟਾਈਲਿਸ਼ ਲੱਗ ਰਹੀ ਸੀ।
ਫਿਲਮ ਦਾ ਨਾਂ ਜਿਨਾਂ ਮਜ਼ੇਦਾਰ ਹੈ, ਓਨੀ ਹੀ ਕਹਾਣੀ ਵੀ ਦਿਲਚਸਪ ਦੱਸੀ ਜਾ ਰਹੀ ਹੈ। ਫਿਲਮ 25 ਜੁਲਾਈ ਨੂੰ ਰਿਲੀਜ਼ ਹੋਵੇਗੀ। ਆਉਣ ਵਾਲੇ ਹਫਤਿਆਂ ਵਿਚ ਫਿਲਮ ਦੇ ਪੋਸਟਰ, ਟੀਜ਼ਰ ਅਤੇ ਕੈਂਪੇਨ ਦੀ ਝਲਕ ਦੇਖਣ ਨੂੰ ਮਿਲਣ ਲੱਗੇਗੀ।
'ਭੂਲ ਭੁਲੱਈਆ 4' ਦਾ ਐਲਾਨ ! ਫਿਰ ਰੂਹ ਬਾਬਾ ਬਣਨਗੇ ਕਾਰਤਿਕ ਆਰੀਅਨ
NEXT STORY