ਜਲੰਧਰ (ਬਿਊਰੋ)– ਸ਼ਹਿਨਾਜ਼ ਕੌਰ ਗਿੱਲ ਦੀ ਬਤੌਰ ਮੁੱਖ ਭੂਮਿਕਾ ਵਾਲੀ ਫਿਲਮ ‘ਇਕ ਕੁੜੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਬੇਹੱਦ ਮਜ਼ੇਦਾਰ ਹੈ। ਫਿਲਮ ਦਾ ਟ੍ਰੇਲਰ ਦੋ ਪੀੜ੍ਹੀਆਂ ਦੀ ਕਹਾਣੀ ਬਿਆਨ ਕਰਦਾ ਹੈ। ਪਹਿਲੀ ਪੀੜ੍ਹੀ ’ਚ 1950 ਦੀ ਕਹਾਣੀ ਦਿਖਾਈ ਗਈ ਹੈ ਤੇ ਦੂਜੀ ਪੀੜ੍ਹੀ ’ਚ 2025 ਦੀ।
ਟ੍ਰੇਲਰ ਤੋਂ ਫਿਲਮ ਦੀ ਕਹਾਣੀ ਬਾਰੇ ਲੱਗਦਾ ਹੈ, ਜੋ ਮੁੱਖ ਤੌਰ ’ਤੇ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ਹਿਨਾਜ਼ ਗਿੱਲ ਫਿਲਮ ’ਚ ਵਿਆਹ ਤਾਂ ਕਰਵਾਉਣਾ ਚਾਹੁੰਦੀ ਹੈ ਪਰ ਉਸ ਨੂੰ ਇਕ ਡਰ ਵੀ ਸਤਾ ਰਿਹਾ ਹੈ, ਜਿਸ ਕਾਰਨ ਉਹ ਮੁੰਡੇ ਵਾਲਿਆਂ ਦੇ ਪਿੰਡ ਪੂਰੇ ਪਰਿਵਾਰ ਨਾਲ ਰਹਿਣ ਚਲੀ ਜਾਂਦੀ ਹੈ। ਹੁਣ ਇਸ ਕਹਾਣੀ ’ਚ ਅੱਗੇ ਕੀ ਹੋਵੇਗਾ ਇਹ ਤਾਂ ਫਿਲਮ ਦੇਖਣ ਮਗਰੋਂ ਹੀ ਪਤਾ ਲੱਗੇਗਾ।
ਫਿਲਮ ਦੇ ਟ੍ਰੇਲਰ ’ਚ ਬੇਹੱਦ ਖ਼ੂਬਸੂਰਤੀ ਨਾਲ ਪੰਜਾਬ ਨੂੰ ਦਿਖਾਇਆ ਗਿਆ ਹੈ, ਨਾਲ ਹੀ ਪੁਰਾਣੇ ਤੇ ਅੱਜ ਦੇ ਸਮੇਂ ਮੁਤਾਬਕ ਮਾਹੌਲ ਵੀ ਸੈੱਟ ਕੀਤਾ ਗਿਆ ਹੈ। ਟ੍ਰੇਲਰ ਤੋਂ ਫਿਲਮ ਦੀ ਕਾਮੇਡੀ ਵੀ ਸੋਹਣੀ ਲੱਗ ਰਹੀ ਹੈ, ਜੋ ਮਜ਼ੇਦਾਰ ਹੈ।
ਇਸ ਫਿਲਮ ਨੂੰ ਅਮਰਜੀਤ ਸਿੰਘ ਸਾਰੋਂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਨੂੰ ਕੌਸ਼ਲ ਜੋਸ਼ੀ, ਸ਼ਹਿਨਾਜ਼ ਗਿੱਲ ਤੇ ਅਮਰਜੀਤ ਸਿੰਘ ਸਾਰੋਂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜੋ ਰਾਇਆ ਪਿਕਚਰਜ਼, ਸ਼ਹਿਨਾਜ਼ ਗਿੱਲ ਪ੍ਰੋਡਕਸ਼ਨਜ਼ ਤੇ ਅਮੋਰ ਫਿਲਮਜ਼ ਦੀ ਸਾਂਝੀ ਪੇਸ਼ਕਸ਼ ਹੈ।
ਫ਼ਿਲਮ ’ਚ ਸ਼ਹਿਨਾਜ਼ ਗਿੱਲ, ਜੱਸ, ਗੁਰਜੈਜ਼, ਉਦੈਬੀਰ ਸੰਧੂ, ਨਿਰਮਲ ਰਿਸ਼ੀ, ਸੁੱਖੀ ਚਾਹਲ, ਹਾਰਬੀ ਸੰਘਾ ਤੇ ਬਲਵਿੰਦਰ ਬੁਲਟ ਵਰਗੇ ਸਿਤਾਰੇ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਦੁਨੀਆ ਭਰ ’ਚ ਇਹ ਫਿਲਮ 31 ਅਕਤੂਬਰ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਹਨ ਬਾਲੀਵੁੱਡ ਦੀਆਂ 5 ਸਭ ਤੋਂ ਅਮੀਰ ਹੀਰੋਇਨਾਂ, ਫਿਲਮਾਂ ਤੋਂ ਬਾਅਦ ਹੁਣ ਇੱਥੋਂ ਛਾਪ ਰਹੀਆਂ ਨੇ ਮੋਟਾ ਪੈਸਾ
NEXT STORY