ਮੁੰਬਈ, (ਭਾਸ਼ਾ)- ਦੱਖਣੀ ਕੋਰੀਆਈ ਦੀ ਵਾਹਨ ਨਿਰਮਾਤਾ ਹੁੰਡਈ ਮੋਟਰ ਕੰਪਨੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੋਸ ਮੁਨੋਜ਼ ਨੇ ਕਿਹਾ ਕਿ ਕੰਪਨੀ ਦੀ ਭਾਰਤੀ ਯੂਨਿਟ ਵਿੱਤੀ ਸਾਲ 2029-30 ਤੱਕ 45,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦਾ ਟੀਚਾ ਭਾਰਤ ਨੂੰ ਵਿਸ਼ਵ ਪੱਧਰ ’ਤੇ ਆਪਣਾ ਦੂਜਾ ਸਭ ਤੋਂ ਵੱਡਾ ਖੇਤਰ ਬਣਾਉਣਾ ਹੈ।
ਦੇਸ਼ ਦੀ ਆਪਣੀ ਪਹਿਲੀ ਫੇਰੀ ਦੌਰਾਨ ਨਿਵੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਮੁਨੋਜ਼ ਨੇ ਕਿਹਾ ਕਿ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਬਰਾਮਦ ’ਚ 30 ਫੀਸਦੀ ਤੱਕ ਯੋਗਦਾਨ ਦਾ ਟੀਚਾ ਰੱਖਿਆ ਹੈ। ਕੰਪਨੀ ਦਾ ਟੀਚਾ ਆਪਣੇ 2030 ਦੇ ਵਿਕਾਸ ਯੋਜਨਾ ਦੇ ਤਹਿਤ ਵਿੱਤੀ ਸਾਲ 2029-30 ਤੱਕ ਆਪਣੇ ਮਾਲੀਏ ਨੂੰ ਡੇਢ ਗੁਣਾ ਵਧਾ ਕੇ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨਾ ਹੈ। ਇਸ ਵਾਧੇ ਦੇ ਤਹਿਤ, ਐੱਚ.ਐੱਮ.ਆਈ.ਐੱਲ. ਵਿੱਤੀ ਸਾਲ 2029-30 ਤੱਕ 26 ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿਚ 7 ਇਕਦਮ ਨਵੇਂ ਵਾਹਨ ਸ਼ਾਮਲ ਹਨ।
ਇਸ ਦੀਵਾਲੀ 'ਤੇ ਖਰੀਦੋ ਇਹ 5 ਸਟਾਕ, ਪੂਰਾ ਸਾਲ ਹੋਵੇਗੀ ਪੈਸਿਆਂ ਦੀ ਬਾਰਿਸ਼ !
NEXT STORY