ਨਵੀਂ ਦਿੱਲੀ— ਦੇਸ਼ ਭਰ 'ਚ 1.35 ਲੱਖ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੇ ਪੀ. ਐੱਫ. ਦਾ ਪੈਸਾ ਸਰਕਾਰ ਕੋਲ ਜਮ੍ਹਾ ਨਹੀਂ ਕਰਾਇਆ ਹੈ। ਅਜਿਹਾ ਕਰਮਚਾਰੀ ਭਵਿੱਖ ਫੰਡ ਸੰਗਠਨ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੀ ਵਜ੍ਹਾ ਨਾਲ ਹੋ ਰਿਹਾ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ ਨੇ ਇਹ ਖੁਦ ਸਵੀਕਾਰ ਕੀਤਾ ਹੈ ਕਿ ਕੰਪਨੀਆਂ ਦੇ ਨਿਰੀਖਣ ਲਈ ਜਾਣ ਵਾਲੇ ਅਧਿਕਾਰੀ ਨਿਰੀਖਣ ਦੇ ਨਾਮ 'ਤੇ ਸਿਰਫ ਖਾਨਾ ਪੂਰਤੀ ਕਰ ਰਹੇ ਹਨ। ਇਸ ਦੀ ਵਜ੍ਹਾ ਨਾਲ ਕੰਪਨੀਆਂ 'ਚ ਡਿਫਾਲਟ ਦੇ ਮਾਮਲੇ ਵਧ ਰਹੇ ਹਨ। ਈ. ਪੀ. ਐੱਫ. ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੰਪਨੀਆਂ ਦਾ ਨਿਰੀਖਣ ਤੈਅ ਮਿਆਰਾਂ ਦੇ ਨਾਲ ਅਤੇ ਲਗਤਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਕੰਪਨੀਆਂ 'ਚ ਵਧਦੇ ਡਿਫਾਲਟ ਦੇ ਮਾਮਲਿਆਂ 'ਤੇ ਰੋਕ ਲਗਾਈ ਜਾ ਸਕੇ।
ਦਸੰਬਰ 'ਚ ਵਧੇ ਡਿਫਾਲਟ ਦੇ ਮਾਮਲੇ
ਈ. ਪੀ. ਐੱਫ. ਵੱਲੋਂ ਜਾਰੀ ਕੀਤੇ ਗਏ ਤਾਜ਼ਾ ਡਾਟਾ ਅਨੁਸਾਰ ਦਸੰਬਰ ਮਹੀਨੇ ਆਪਣੇ ਕਰਮਚਾਰੀਆਂ ਦਾ ਪੀ. ਐੱਫ. ਨਾ ਜਮ੍ਹਾ ਕਰਾਉਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਧ ਕੇ 1,35,017 ਹੋ ਗਈ ਹੈ, ਜਦੋਂ ਕਿ ਨਵੰਬਰ ਮਹੀਨੇ 'ਚ ਡਿਫਾਲਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 1,30,684 ਸੀ। ਈ. ਪੀ. ਐੱਫ. ਓ. ਨੇ ਆਪਣੇ ਸਾਰੇ ਐਡੀਸ਼ਨਲ ਸੈਂਟਰਲ ਪੀ. ਐੱਫ. ਕਮਿਸ਼ਨਰਾਂ (ਜ਼ੋਨ) ਅਤੇ ਖੇਤਰੀ ਸੈਂਟਰਲ ਪੀ. ਐੱਫ. ਕਮਿਸ਼ਨਰਾਂ ਨੂੰ ਪਤਾ ਲਾਉਣ ਲਈ ਕਿਹਾ ਹੈ ਕਿ ਡਿਫਾਲਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਕਿਉਂ ਵਧ ਰਹੀ ਹੈ। ਇਸ ਦੇ ਇਲਾਵਾ ਈ. ਪੀ. ਐੱਫ. ਓ. ਨੇ ਅਜਿਹੇ ਦਫਤਰਾਂ ਬਾਰੇ ਵੀ ਰਿਪੋਰਟ ਮੰਗੀ ਹੈ, ਜਿਨ੍ਹਾਂ ਦਾ ਪ੍ਰਦਰਸ਼ਨ ਨਿਰੀਖਣ ਦੇ ਮੋਰਚੇ 'ਤੇ ਖਰਾਬ ਹੈ।
23 ਫੀਸਦੀ ਕੰਪਨੀਆਂ ਨੇ ਕੀਤਾ ਹੈ ਡਿਫਾਲਟ
ਦਸੰਬਰ 2017 'ਚ ਈ. ਪੀ. ਐੱਫ. ਓ. ਕੋਲ ਯੋਗਦਾਨ ਕਰਨ ਵਾਲੀਆਂ ਕੰਪਨੀਆਂ ਦੀ ਕੁੱਲ ਗਿਣਤੀ 4,46,193 ਸੀ। ਇਸ 'ਚੋਂ 1,35,017 ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦਾ ਨਵੰਬਰ ਮਹੀਨੇ ਦਾ ਪੀ. ਐੱਫ. ਨਹੀਂ ਜਮ੍ਹਾ ਕਰਾਇਆ। ਇਸ ਤਰ੍ਹਾਂ 23 ਫੀਸਦੀ ਕੰਪਨੀਆਂ ਨੇ ਦਸੰਬਰ ਮਹੀਨੇ 'ਚ ਆਪਣੇ ਕਰਮਚਾਰੀਆਂ ਦਾ ਪੀ. ਐੱਫ. ਨਹੀਂ ਜਮ੍ਹਾ ਕਰਾਇਆ ਹੈ।
ਖਾਨਾ ਪੂਰਤੀ ਕਰਦੇ ਹਨ ਅਧਿਕਾਰੀ
ਈ. ਪੀ. ਐੱਫ. ਓ. ਨੇ ਆਪਣੀ ਜਾਂਚ 'ਚ ਪਾਇਆ ਹੈ ਕਿ ਕਈ ਮਾਮਲਿਆਂ 'ਚ ਅਧਿਕਾਰੀਆਂ ਨੇ ਕੰਪਨੀਆਂ 'ਚ ਨਿਰੀਖਣ ਦੇ ਨਾਮ 'ਤੇ ਖਾਨਾ ਪੂਰਤੀ ਕੀਤੀ ਹੈ। ਅਧਿਕਾਰੀਆਂ ਨੇ ਕੰਪਨੀਆਂ ਦੇ ਨਾ ਤਾਂ ਖਾਤੇ ਦੇਖੇ ਅਤੇ ਨਾ ਹੀ ਕੰਪਨੀਆਂ ਦੇ ਰਿਕਾਰਡ ਚੈਕ ਕੀਤੇ। ਇਸ ਦੇ ਇਲਾਵਾ ਨਿਰੀਖਣ ਦੌਰਾਨ ਈ. ਪੀ. ਐੱਫ. ਓ. ਵੱਲੋਂ ਤੈਅ ਕੀਤੇ ਗਏ ਮਿਆਰਾਂ ਦਾ ਪਾਲਣ ਵੀ ਨਹੀਂ ਕੀਤਾ ਗਿਆ। ਸੰਬੰਧਤ ਅਧਿਕਾਰੀਆਂ ਨੇ ਬਹੁਤ ਘੱਟ ਕੰਪਨੀਆਂ ਦਾ ਨਿਰੀਖਣ ਕੀਤਾ ਹੈ। ਇਸ ਦੇ ਨਾਲ ਹੀ ਨਿਰੀਖਣ ਦੀ ਰਿਪੋਰਟ ਵੀ ਅਧੂਰੀ ਹੈ।
ਮਹਿੰਗੇ ਤੇਲ ਨਾਲ ਵਿਗੜੇਗੀ ਇਕੋਨਮੀ ਦੀ ਗਣਿਤ
NEXT STORY