ਨਵੀਂ ਦਿੱਲੀ—ਇੰਟਰਨੈਸ਼ਨਲ ਮਾਰਕਿਟ 'ਚ ਕੱਚੇ ਤੇਲ ਦੀ ਕੀਮਤ ਢਾਈ ਸਾਲ ਦੇ ਹਾਈ ਤੱਕ ਪਹੁੰਚ ਗਈ ਹੈ। ਜੁਲਾਈ 2015 'ਚ ਬਣੇ 11 ਸਾਲ ਦੇ ਲੋਅ ਦੇ ਡਬਲ ਲੈਵਲ 'ਤੇ ਹੈ। ਵੱਡਾ ਇੰਪੋਟਰ ਹੋਣ ਦੇ ਚੱਲਦੇ ਭਾਰਤ ਨੂੰ ਸਸਤੇ ਕੱਚੇ ਤੇਲ 'ਚ ਵੱਡਾ ਫਾਇਦਾ ਹੋਇਆ ਸੀ। ਹੁਣ ਕੀਮਤ ਦੇ ਨਾਲ ਸਰਕਾਰ ਦੀ ਫਿਕਰ ਵਧਣ ਲੱਗੀ ਹੈ, ਜਾਣੋ ਕਿਉਂ।
ਮੌਜੂਦਾ ਦਰ ਕੀ ਹੈ?
ਇਸ ਸਮੇਂ ਬ੍ਰੈਂਟ ਕਰੂਡ 68.03 ਡਾਲਰ ਪ੍ਰਤੀ ਬੈਰਲ 'ਤੇ ਮਿਲ ਰਿਹਾ ਹੈ। ਅਪ੍ਰੈਲ 2015 ਤੋਂ ਮਾਰਚ 2016 ਦੇ ਵਿਚਕਾਰ 30 ਡਾਲਰ ਪ੍ਰਤੀ ਬੈਰਲ ਤੋਂ ਵੀ ਹੇਠਾਂ ਆ ਗਿਆ ਸੀ।
ਤੇਲ 'ਤੇ ਹਰ ਮਹੀਨੇ ਦਾ ਖਰਚ
ਮੌਜੂਦਾ ਦਰ 'ਤੇ ਹਰ ਮਹੀਨੇ 39,674 ਕਰੋੜ ਰੁਪਏ ਆਇਲ 'ਤੇ ਖਰਚ ਕੀਤਾ ਜਾ ਰਿਹਾ ਹੈ। ਕੱਚਾ ਤੇਲ ਮਹਿੰਗਾ ਹੋਣ ਕਾਰਨ ਇਹ ਬੋਝ ਲਗਾਤਾਰ ਵਧ ਰਿਹਾ ਹੈ।
ਕੱਚੇ ਤੇਲ 'ਚ ਤੇਜ਼ੀ ਕਿਉਂ ਆ ਰਹੀ ਹੈ?
ਉਤਪਾਦਕ ਪ੍ਰਾਡੈਕਸ਼ਨ 'ਚ ਕਟੌਤੀ ਦਾ ਵਚਨ ਬਹੁਤ ਇਮਾਨਦਾਰੀ ਨਾਲ ਨਿਭਾ ਰਹੇ ਹਨ। ਖਾਸ ਤੌਰ 'ਤੇ ਖਾੜੀ ਦੇਸ਼ਾਂ 'ਚ ਜਿਓਪਾਲੀਟੀਕਲ ਟੈਨਸ਼ਨ ਵਧ ਗਈ ਹੈ। ਸ਼ੇਅਰਾਂ 'ਚ ਰੈਲੀ ਨਾਲ ਵੀ ਕੱਚੇ ਤੇਲ 'ਤੇ ਬਣੇ ਬੁਲਿਸ਼ ਸੈਂਟੀਮੈਂਟ ਨੂੰ ਮਜ਼ਬੂਤੀ ਮਿਲੀ ਹੈ। ਅਮਰੀਕਾ 'ਚ ਬਰਫੀਲੇ ਮੌਸਮ ਦੇ ਚੱਲਦੇ ਹੀਟਿੰਗ ਲਈ ਡਿਮਾਂਡ ਵਧੀ ਹੋਈ ਹੈ।
ਕੱਚੇ ਤੇਲ 'ਚ ਮਹਿੰਗਾਈ ਫਿਕਰ ਵਾਲੀ ਗੱਲ ਕਿਉਂਕਿ...
ਫਿਊਲ 'ਤੇ ਖਰਚ ਵਧਣ ਨਾਲ ਸਰਕਾਰ ਨੂੰ ਹੋਰ ਸਕੀਮਾਂ ਤੋਂ ਖਰਚ ਘਟਾਉਣਾ ਪੈ ਸਕਦਾ ਹੈ। ਮਹਿੰਗਾਈ ਵਧ ਸਕਦੀ ਹੈ ਅਤੇ ਆਮ ਆਦਮੀ ਦੀ ਜੇਬ 'ਤੇ ਇਸ ਦਾ ਸਿੱਧਾ ਅਸਰ ਹੋਵੇਗਾ। ਡਾਲਰ ਦੇ ਮੁਕਾਬਲੇ ਰੁਪਏ 'ਚ ਉਤਾਰ-ਚੜਾਅ ਵਧੇਗਾ। ਲੋਕਾਂ 'ਚ ਸਰਕਾਰ ਦੇ ਖਿਲਾਫ ਨਾਰਾਜ਼ਗੀ ਵਧ ਸਕਦੀ ਹੈ, ਜਦਕਿ ਇਸ ਸਾਲ 8 ਸੂਬਿਆਂ 'ਚ ਚੋਣਾਂ ਹੋਣੀਆਂ ਹਨ। ਫਾਰੇਨ ਫੰਡ ਫਲੋ ਸੁਸਤ ਹੋਵੇਗਾ ਅਤੇ ਸ਼ੇਅਰਾਂ 'ਚ ਗਿਰਾਵਟ ਆ ਸਕਦੀ ਹੈ।
ਬੈਂਕਾਂ ਨੂੰ ਸਮਾਜ ਲਈ ਕਰਨਾ ਚਾਹੀਦਾ ਕੰਮ : ਜੇਤਲੀ
NEXT STORY