ਨਵੀਂ ਦਿੱਲੀ — ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਜਰਮਨ ਕਾਰ ਨਿਰਮਾਤਾ ਫੌਕਸਵੈਗਨ 'ਤੇ 100 ਕਰੋੜ ਦਾ ਜੁਰਮਾਨਾ ਲਗਾਇਆ ਹੈ। ਐਨ.ਜੀ.ਟੀ. ਨੇ ਫੌਕਸਵੈਗਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੀਆਂ ਡੀਜ਼ਲ ਗੱਡੀਆਂ ਦੇ ਨਿਕਾਸੀ ਟੈਸਟ ਪਾਸ ਕਰਨ ਲਈ ਕਥਿਤ ਤੌਰ 'ਤੇ ਝੂਠੇ ਯੰਤਰ(ਧੋਖਾਧੜੀ ਲਈ ਵਰਤੇ ਗਏ ਉਪਕਰਨ) ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 100 ਕਰੋੜ ਰੁਪਏ ਦੀ ਅੰਤਰਿਮ ਰਾਸ਼ੀ ਜਮ੍ਹਾਂ ਕਰਵਾਏ।
ਐਨ.ਜੀ.ਟੀ. ਦੇ ਚੇਅਰਮੈਨ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੇ ਇਕ ਬੈਂਚ ਨੇ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ, ਭਾਰੀ ਉਦਯੋਗ ਮੰਤਰਾਲੇ, ਸੀਪੀਸੀਬੀ ਅਤੇ ਭਾਰਤ ਦੇ ਆਟੋਮੋਟਿਵ ਖੋਜ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਣਗੇ।
ਕੀ ਹੁੰਦਾ ਹੈ ਚੀਟ ਡਿਵਾਈਸ?
ਆਟੋਮੋਬਾਇਲ ਕੰਪਨੀ ਨੇ ਪਹਿਲਾਂ ਐਨ.ਜੀ.ਟੀ. ਸਾਹਮਣੇ ਪ੍ਰਸਤਾਵ ਪੇਸ਼ ਕਰਕੇ ਦੇਸ਼ ਵਿਚ ਝੂਠੇ ਉਪਕਰਣ ਵਾਲੇ ਵੇਚੇ 3.23 ਲੱਖ ਵਾਹਨਾਂ ਨੂੰ ਵਾਪਸ ਬੁਲਾਉਣ ਦੀ ਪੇਸ਼ਕਸ਼ ਸੀ। 'ਚੀਟ ਡਿਵਾਈਸ' ਡੀਜ਼ਲ ਇੰਜਨ ਵਿਚ ਲਗਾਇਆ ਜਾਣ ਵਾਲਾ ਇਕ ਸਾਫਟਵੇਅਰ ਹੁੰਦਾ ਹੈ, ਜਿਸ ਦੀ ਸਾਹਇਤਾ ਨਾਲ ਨਿਕਾਸੀ ਟੈਸਟ ਜ਼ਰੀਏ ਹੇਰਫੇਰ ਕੀਤਾ ਗਿਆ।
ਐਨ.ਜੀ.ਟੀ. ਦੇ ਹੁਕਮਾਂ 'ਤੇ ਸਫਾਈ ਦਿੰਦੇ ਹੋਏ, ਫੌਕਸਵੈਗਨ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਫੌਕਸਵੈਗਨ ਸਮੂਹ ਭਾਰਤ ਵਿਚ ਨਿਸ਼ਚਿਤ ਨਿਕਾਸ ਮਿਆਰਾਂ ਦਾ ਪਾਲਣ ਕਰਦਾ ਹੈ। ਗਰੁੱਪ ਨੇ ਅਜੇ ਤੱਕ ਐਨ.ਜੀ.ਟੀ. ਦੇ ਆਦੇਸ਼ ਦੀ ਕਾਪੀ ਪ੍ਰਾਪਤ ਨਹੀਂ ਕੀਤੀ ਹੈ। ਭਾਰਤ ਵਿਚ ਫੌਕਸਵੈਗਨ ਗਰੁੱਪ ਇਸ ਆਦੇਸ਼ ਦੀ ਸਮੀਖਿਆ ਕਰੇਗਾ ਅਤੇ ਉਸ ਅਨੁਸਾਰ ਇਸ ਨੂੰ ਚੁਣੌਤੀ ਦੇਵੇਗਾ।
ਸੋਨਾ ਲਗਾਤਾਰ ਤੀਜੇ ਦਿਨ ਡਿੱਗਾ, ਚਾਂਦੀ ਵੀ ਹੋਈ ਸਸਤੀ
NEXT STORY