ਬਿਜ਼ਨੈੱਸ ਡੈਸਕ - ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਨੇ 12 ਸਾਲ ਪੂਰੇ ਕਰ ਲਏ ਹਨ ਅਤੇ ਇਸ ਤਹਿਤ ਖੋਲ੍ਹੇ ਬੈਂਕ ਖਾਤਿਆਂ ਦੀ ਗਿਣਤੀ 59 ਕਰੋੜ ਤੋਂ ਵੱਧ ਹੋ ਗਈ ਹੈ। ਵਿੱਤ ਮੰਤਰਾਲਾ ਅਨੁਸਾਰ ਇਨ੍ਹਾਂ ਖਾਤਿਆਂ ’ਚ ਕੁੱਲ ਜਮ੍ਹਾ ਰਾਸ਼ੀ 3.17 ਲੱਖ ਕਰੋੜ ਰੁਪਏ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਅਗਸਤ, 2014 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਨਾਲ ਜੋੜਨਾ ਹੈ।
ਮੰਤਰਾਲਾ ਨੇ ਦੱਸਿਆ ਕਿ ਪੀ. ਐੱਮ. ਜੇ. ਡੀ. ਵਾਈ. ਦੇ 78 ਫੀਸਦੀ ਖਾਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ’ਚ ਹਨ, ਜਦੋਂਕਿ ਲੱਗਭਗ 56 ਫੀਸਦੀ ਖਾਤੇ ਔਰਤਾਂ ਦੇ ਨਾਂ ’ਤੇ ਹਨ। 19 ਅਗਸਤ, 2026 ਤੱਕ ਪ੍ਰਤੀ ਖਾਤਾ ਔਸਤ ਜਮ੍ਹਾ ਰਾਸ਼ੀ 5,356 ਰੁਪਏ ਸੀ।
ਮੰਤਰਾਲਾ ਅਨੁਸਾਰ 12 ਸਾਲਾਂ ’ਚ ਇਹ ਔਸਤ ਰਾਸ਼ੀ 3.4 ਗੁਣਾ ਵਧੀ ਹੈ, ਜੋ ਖਾਤਿਆਂ ਦੀ ਵਧਦੀ ਵਰਤੋਂ ਅਤੇ ਬੱਚਤ ਦੀ ਆਦਤ ਮਜ਼ਬੂਤ ਹੋਣ ਦਾ ਸੰਕੇਤ ਹੈ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : 'Cash for Gold' 'ਚ ਭਾਰੀ ਉਛਾਲ, ਭਾਰਤੀ ਪਰਿਵਾਰ ਵੇਚ ਰਹੇ ਆਪਣਾ ਸੋਨਾ
ਬੀਮਾ ਅਤੇ ਪੈਨਸ਼ਨ ਤੱਕ ਪਹੁੰਚ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਯੋਜਨਾ ਦੀ ਸਫਲਤਾ ਸਿਰਫ ਖਾਤਿਆਂ ਦੀ ਗਿਣਤੀ ਨਾਲ ਨਹੀਂ, ਸਗੋਂ ਵਿੱਤੀ ਵਿਵਸਥਾ ’ਚ ਆਏ ਬਦਲਾਅ ਨਾਲ ਵੀ ਮਾਪੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਖਾਤਾ ਹੋਣ ਨਾਲ ਆਮ ਲੋਕਾਂ ਲਈ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਦਾ ਲਾਭ ਲੈਣਾ ਆਸਾਨ ਹੋਇਆ ਹੈ।
ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਮੰਤਰਾਲਾ ਨੇ ਕਿਹਾ ਕਿ ਜਨ ਧਨ, ਆਧਾਰ ਅਤੇ ਮੋਬਾਈਲ ਦੀ ਜੇ. ਏ. ਐੱਮ. ਵਿਵਸਥਾ ਜ਼ਰੀਏ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਖਾਤਿਆਂ ’ਚ ਪਹੁੰਚਾਉਣ ’ਚ ਮਦਦ ਮਿਲੀ ਹੈ। ਇਸ ਨਾਲ ਵਿਚੋਲਿਆਂ ਦੀ ਭੂਮਿਕਾ ਅਤੇ ਭੁਗਤਾਨ ’ਚ ਦੇਰੀ ਘੱਟ ਹੋਈ ਹੈ।
ਰੁਪੇ ਕਾਰਡ ਅਤੇ ਓਵਰਡ੍ਰਾਫਟ ਸਹੂਲਤ
ਪੀ. ਐੱਮ. ਜੇ. ਡੀ. ਵਾਈ. ਖਾਤਾਧਾਰਕਾਂ ਨੂੰ ਬਿਨਾਂ ਘੱਟੋ-ਘੱਟ ਮਿਨੀਮਮ ਰਾਸ਼ੀ ਦੇ ਮੂਲ ਬੈਂਕ ਖਾਤਾ ਅਤੇ ਮੁਫਤ ਰੁਪੇ ਡੈਬਿਟ ਕਾਰਡ ਮਿਲਦਾ ਹੈ। ਹੁਣ ਤੱਕ 41.29 ਕਰੋੜ ਰੁਪੇ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਯੋਗ ਖਾਤਾਧਾਰਕ 10,000 ਰੁਪਏ ਤੱਕ ਦੀ ਓਵਰਡ੍ਰਾਫਟ ਸਹੂਲਤ ਵੀ ਲੈ ਸਕਦੇ ਹਨ। ਯੋਜਨਾ ਨੇ ਅਸੰਗਠਿਤ ਖੇਤਰ ਦੇ ਕਾਮਗਾਰਾਂ ਤੱਕ ਬੀਮਾ, ਪੈਨਸ਼ਨ ਅਤੇ ਕਰਜ਼ੇ ਦੀ ਪਹੁੰਚ ਵਧਾਉਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਯਾਤਰਾ ਤੋਂ ਲੈ ਕੇ ਵਿਆਜ ਦਰਾਂ ਤੱਕ ਹੋਣਗੇ ਵੱਡੇ ਬਦਲਾਅ, 1 ਸਤੰਬਰ ਤੋਂ ਬਦਲ ਜਾਣਗੇ ਕਈ ਨਿਯਮ
ਇਹ ਵੀ ਪੜ੍ਹੋ : ਜ਼ਮੀਨ,ਸ਼ੇਅਰ-ਬਾਂਡ ਦਾ ਘਟਿਆ ਕ੍ਰੇਜ਼, ਜਾਣੋ ਹੁਣ ਕਿੱਥੇ ਪੈਸਾ ਲਗਾ ਰਹੇ ਭਾਰਤ ਦੇ ਅਮੀਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕਿਤੇ ਤੁਸੀਂ ਤਾਂ ਨਹੀਂ ਭਰਵਾ ਰਹੇ ਗੱਡੀ 'ਚ ਮਿਲਾਵਟੀ ਪੈਟਰੋਲ? ਇੰਝ ਕਰੋ ਅਸਲੀ-ਨਕਲੀ ਦੀ ਪਛਾਣ
NEXT STORY