ਨਵੀਂ ਦਿੱਲੀ— ਚਾਲੂ ਹਾੜੀ ਮੌਸਮ ਵਿਚ ਫਿਲਹਾਲ ਦਲਹਨ ਫਸਲਾਂ ਦੀ ਬਿਜਾਈ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 18 ਫ਼ੀਸਦੀ ਪਿੱਛੇ ਚੱਲ ਰਿਹਾ ਹੈ। ਕਣਕ ਅਤੇ ਝੋਨੇ ਹੇਠਲਾ ਰਕਬਾ ਵੀ ਘੱਟ ਹੈ।
ਸਰਕਾਰੀ ਸੂਚਨਾ ਅਨੁਸਾਰ ਚਾਲੂ ਫਸਲੀ ਸਾਲ ਵਿਚ ਹੁਣ ਤੱਕ ਦਾਲਾਂ ਦੀ ਬਿਜਾਈ ਦਾ ਕੁਲ ਰਕਬਾ 69.95 ਲੱਖ ਹੈਕਟੇਅਰ ਤੱਕ ਪੁੱਜਾ ਹੈ। ਪਿਛਲੇ ਸਾਲ ਇਸ ਦੌਰਾਨ ਇਹ 85.32 ਲੱਖ ਹੈਕਟੇਅਰ ਸੀ। ਹਾੜੀ ਦੀ ਮੁੱਖ ਫਸਲ ਕਣਕ ਦੀ ਬਿਜਾਈ 51.63 ਲੱਖ ਹੈਕਟੇਅਰ ਤੱਕ ਪਹੁੰਚੀ ਹੈ। ਪਿਛਲੇ ਸਾਲ ਇਸ ਸਮੇਂ ਤੱਕ 54.28 ਲੱਖ ਹੈਕਟੇਅਰ ਖੇਤਰ ਵਿਚ ਕਣਕ ਬੀਜੀ ਜਾ ਚੁੱਕੀ ਸੀ।
ਏਅਰ ਇੰਡੀਆ ਦਾ ਵੱਡਾ ਧਮਾਕਾ, ਗਾਹਕਾਂ ਨੂੰ ਦਿੱਤਾ ਇਹ ਖਾਸ ਆਫਰ
NEXT STORY