ਬਿਜ਼ਨੈੱਸ ਡੈਸਕ : ਦੇਸ਼ 'ਚ ਡੀਜ਼ਲ ਦੀ ਖਪਤ ਨਵੰਬਰ 'ਚ 7.5 ਫ਼ੀਸਦੀ ਘਟ ਗਈ ਹੈ। ਟਰੱਕ ਡਰਾਈਵਰਾਂ ਵੱਲੋਂ ਦੀਵਾਲੀ 'ਤੇ ਛੁੱਟੀ ਲੈਣ ਕਾਰਨ ਟਰਾਂਸਪੋਰਟ ਸੈਕਟਰ ਤੋਂ ਮੰਗ ਘਟਣ ਕਾਰਨ ਡੀਜ਼ਲ ਦੀ ਖਪਤ ਘਟੀ ਹੈ। ਇਹ ਜਾਣਕਾਰੀ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ। ਨਵੰਬਰ 'ਚ ਡੀਜ਼ਲ ਦੀ ਖਪਤ ਇਕ ਸਾਲ ਪਹਿਲਾਂ 73.3 ਲੱਖ ਟਨ ਤੋਂ ਘਟ ਕੇ 67.8 ਲੱਖ ਟਨ ਰਹਿ ਗਈ।
ਇਹ ਵੀ ਪੜ੍ਹੋ - ਆਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਵੀ ਹੋਇਆ ਵਾਧਾ, ਜਾਣੋ ਤਾਜ਼ਾ ਭਾਅ
ਦੱਸ ਦੇਈਏ ਕਿ ਉਦਯੋਗ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਇਸ ਲਈ ਹੈ, ਕਿਉਂਕਿ ਕੁਝ ਟਰੱਕ ਡਰਾਈਵਰ ਦੀਵਾਲੀ ਦੌਰਾਨ ਛੁੱਟੀ ਲੈ ਕੇ ਘਰ ਜਾਂਦੇ ਹਨ। ਦਸੰਬਰ ਵਿੱਚ ਮੰਗ ਵੱਡੇ ਪੱਧਰ 'ਤੇ ਪਿਛਲੇ ਪੱਧਰ ਤੱਕ ਪਹੁੰਚ ਜਾਵੇਗੀ। ਭਾਰਤ ਵਿੱਚ ਡੀਜ਼ਲ ਸਭ ਤੋਂ ਵੱਧ ਖਪਤ ਹੋਣ ਵਾਲਾ ਬਾਲਣ ਹੈ। ਇਹ ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖਪਤ ਦਾ ਲਗਭਗ 40 ਫ਼ੀਸਦੀ ਹੈ। ਦੇਸ਼ ਵਿੱਚ ਡੀਜ਼ਲ ਦੀ ਕੁੱਲ ਵਿਕਰੀ ਦਾ 70 ਫ਼ੀਸਦੀ ਹਿੱਸਾ ਆਵਾਜਾਈ ਖੇਤਰ ਦਾ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਤਿਉਹਾਰਾਂ ਦੌਰਾਨ ਨਿੱਜੀ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਤਿੰਨ ਸਰਕਾਰੀ ਈਂਧਨ ਰਿਟੇਲਰਾਂ 'ਤੇ ਪੈਟਰੋਲ ਦੀ ਵਿਕਰੀ 7.5 ਫ਼ੀਸਦੀ ਵਧ ਕੇ 28.6 ਲੱਖ ਟਨ ਹੋ ਗਈ। ਅਕਤੂਬਰ ਦੇ ਪਹਿਲੇ ਪੰਦਰਵਾੜੇ 'ਚ ਪੈਟਰੋਲ ਦੀ ਮੰਗ 'ਚ 9 ਫ਼ੀਸਦੀ ਅਤੇ ਡੀਜ਼ਲ ਦੀ ਵਿਕਰੀ 'ਚ 3.2 ਫ਼ੀਸਦੀ ਦੀ ਗਿਰਾਵਟ ਆਈ ਹੈ। ਇਹ ਰੁਝਾਨ ਨਵਰਾਤਰੀ/ਦੁਰਗਾ ਪੂਜਾ ਤਿਉਹਾਰ ਦੇ ਸ਼ੁਰੂ ਹੋਣ ਨਾਲ ਬਦਲ ਗਿਆ। ਨਵੰਬਰ ਦੇ ਪਹਿਲੇ ਪੰਦਰਵਾੜੇ 'ਚ ਡੀਜ਼ਲ ਦੀ ਮੰਗ 'ਚ 12.1 ਫ਼ੀਸਦੀ ਦੀ ਘਾਟ ਆਈ ਹੈ। ਹਾਲਾਂਕਿ ਦੂਜੇ ਪੰਦਰਵਾੜੇ 'ਚ ਕੁਝ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ
ਮਾਸਿਕ ਆਧਾਰ 'ਤੇ ਨਵੰਬਰ 'ਚ ਡੀਜ਼ਲ ਦੀ ਵਿਕਰੀ ਅਕਤੂਬਰ 'ਚ 65 ਲੱਖ ਟਨ ਦੇ ਮੁਕਾਬਲੇ 3.6 ਫ਼ੀਸਦੀ ਜ਼ਿਆਦਾ ਰਹੀ। ਹਵਾਬਾਜ਼ੀ ਬਾਲਣ (ਏ.ਟੀ.ਐੱਫ.) ਦੀ ਵਿਕਰੀ ਨਵੰਬਰ 'ਚ ਸਾਲ-ਦਰ-ਸਾਲ 6.1 ਫ਼ੀਸਦੀ ਵਧ ਕੇ 620,000 ਟਨ ਹੋ ਗਈ। ਹਾਲਾਂਕਿ ਇਹ ਅੰਕੜਾ ਨਵੰਬਰ 2019 ਦੇ ਮੁਕਾਬਲੇ 7.5 ਫ਼ੀਸਦੀ ਘੱਟ ਹੈ। ਨਵੰਬਰ ਦੇ ਮਹੀਨੇ ਰਸੋਈ ਗੈਸ (LPG) ਦੀ ਵਿਕਰੀ ਸਾਲਾਨਾ ਆਧਾਰ 'ਤੇ 0.9 ਫ਼ੀਸਦੀ ਘੱਟ ਕੇ 25.7 ਲੱਖ ਟਨ ਰਹੀ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NCC ਨੂੰ ਨਵੰਬਰ ’ਚ 553 ਕਰੋੜ ਰੁਪਏ ਦੀਆਂ ਯੋਜਨਾਵਾਂ ਦੇ ਮਿਲੇ ਠੇਕੇ
NEXT STORY