ਨਵੀਂ ਦਿੱਲੀ : ਭਾਰਤੀ ਏਅਰਟੈਲ ਅਤੇ ਨੋਕੀਆ ਵਿਚਾਲੇ ਇਕ ਸਾਂਝੇਦਾਰੀ ਹੋਈ ਹੈ ਜਿਸ ਨਾਲ ਏਅਰਟੈਲ ਦੇ 4G ਨੈਟਵਰਕ ਨੂੰ ਮਜ਼ਬੂਤੀ ਮਿਲੇਗੀ। ਨਾਲ ਹੀ 5G ਨੈਟਵਰਕ ਦੇ ਵਿਕਾਸ ਵਿਚ ਨੋਕੀਆ ਵੱਲੋਂ ਮਦਦ ਮਿਲੇਗੀ। ਇਸ ਡੀਲ ਦੇ ਜ਼ਰੀਏ ਦੇਸ਼ ਦੇ ਸਾਰੇ 9 ਸਰਕਲ ਵਿਚ ਏਅਰਟੈਲ 5G ਨੈਟਵਰਕ ਦੇ ਲਈ ਕੰਮ ਕਰੇਗਾ। ਕਿਹਾ ਜਾ ਰਿਹਾ ਹੈ ਕਿ ਇਹ ਡੀਲ ਇਕ ਬਿਲੀਅਨ ਡਾਲਰ ਭਾਵ ਕਰੀਬ 7,636 ਕਰੋੜ ਰੁਪਏ ਵਿਚ ਹੋਈ ਹੈ, ਹਾਲਾਂਕਿ ਡੀਲ ਦੀ ਰਕਮ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਏਅਰਟੈਲ ਦੇ ਨੈਟਵਰਕ ਵਿਚ ਨੋਕੀਆ ਸਭ ਤੋਂ ਵੱਡਾ 4G ਵੈਂਡਰ ਹੈ। ਉੱਥੇ ਹੀ ਆਉਣ ਵਾਲੇ ਸਮੇਂ ਵਿਚ ਨੋਕੀਆ 5G ਨੈਟਵਰਕ ਦੇ ਲਈ 3,00,000 ਰੇਡਿਓ ਯੂਨਿਟਸ ਲਗਾਏਗਾ। ਇਸ ਡੀਲ ਤੋਂ ਬਾਅਦ ਨੋਕੀਆ ਨੇ ਕਿਹਾ ਹੈ ਕਿ ਉਹ ਏਅਰਟੈਲ ਨੂੰ ਜ਼ਰੂਰੀ ਸੇਵਾਵਾਂ ਉਪਲੱਬਧ ਕਰਾਏਗਾ। ਜਿਨ੍ਹਾਂ ਇਲਾਕਿਆਂ ਵਿਚ ਏਅਰਟੈਲ ਦਾ ਨੈਟਵਰਕ ਕਮਜ਼ੋਰ ਹੈ, ਉਨ੍ਹਾਂ ਇਲਾਕਿਆਂ ਵਿਚ ਕਨੈਕਟੀਵਿਟੀ ਵਧਾਉਣ 'ਤੇ ਕੰਮ ਹੋਵੇਗਾ।

ਇਸ ਡੀਲ 'ਤੇ ਕੀ ਬੋਲੇ ਨੋਕੀਆ-ਏਅਰਟੈਲ
ਇਸ ਸਾਂਝੇਦਾਰੀ 'ਤੇ ਭਾਰਤੀ ਏਅਰਟੈਲ ਦੇ ਐੱਮ. ਡੀ. ਅਤੇ ਸੀ. ਈ. ਓ. ਗੋਪਾਲ ਵਿਠੱਲ ਨੇ ਕਿਹਾ, ''ਅਸੀਂ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਨੋਕੀਆ ਦੇ ਨਾਲਕੰਮ ਕਰ ਰਹੇ ਹਨ ਅਤੇ ਆਪਣੇ ਨੈਟਵਰਕ ਦੀ ਸਮਰੱਥਾ ਅਤੇ ਕਵਰੇਜ਼ ਨੂੰ ਬਿਹਤਰ ਬਣਾਉਣ ਵਿਚ ਖੁਸ਼ੀ ਮਹਿਸੂ ਕਰ ਰਹੇ ਹਨ।''
ਉੱਥੇ ਹੀ ਇਸ ਸਾਂਝੇਤਾਰੀ 'ਤੇ ਨੋਕੀਆ ਦੇ ਸੀ. ਈ. ਓ. ਰਾਜੀਵ ਸੂਰੀ ਨੇ ਕਿਹਾ, ''ਅਸੀਂ ਕਈ ਸਾਲਾਂ ਤਕ ਭਾਰਤੀ ਏਅਰਟੈਲ ਦੇ ਨਾਲ ਕੰਮ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਯੋਜਨਾ ਉਸ ਦੇ ਮੌਜੂਦਾ ਨੈਟਵਰਕ ਨੂੰ ਵਧਾਏਗੀ ਅਤੇ ਏਅਰਟੈਲ ਗਾਹਕਾਂ ਨੂੰ ਸਰਵਸ੍ਰੇਸ਼ਠ-ਇਨ-ਕਲਾਸ ਕਨੈਕਟੀਵਿਟੀ ਪ੍ਰਦਾਨ ਕਰੇਗੀ ਅਤੇ ਭਵਿੱਖ ਵਿਚ 5G ਸੇਵਾਵਾਂ ਦੇ ਲਈ ਨੀਂਹ ਵੀ ਰੱਖੇਗੀ।''

ਇਸ ਡੀਲ ਦੇ ਤਹਿਤ ਨੋਕੀਆ SRAN (ਸਿੰਗਲ ਰੇਡਿਓ ਐਕਸੈਸ ਨੈਟਵਰਕ) ਪ੍ਰੋਡਕਟਸ ਦੇ ਜ਼ਰੀਏ ਏਅਰਟੈਲ ਦੀ ਮਦਦ ਕਰੇਗਾ। ਦੱਸ ਦਈਏ ਕਿ SRAN ਦੇ ਜ਼ਰੀਏ ਟੈਲੀਕਾਮ ਆਪਰੇਟਰ ਨੂੰ 2G, 3G ਅਤੇ 4G ਨੈਟਵਰਕ ਨੂੰ ਮੈਨੇਜ ਕਰਨ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਨੈਟਵਰਕ ਦੀ ਸਮਰੱਥਾ ਵਧਾਉਣ ਵਿਚ ਵੀ ਮਦਦ ਮਿਲਦੀ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਭਾਰਤ-ਦੁਨੀਆ ਦਾ ਸਭ ਤੋਂ ਵੱਡਾ ਟੈਲੀਕਾਮ ਬਾਜ਼ਾਰ ਹੈ। ਸਾਲ 2025 ਤਕ ਭਾਰਤ ਵਿਚ ਯੂਨਿਕ ਮੋਬਾਈਲ ਯੂਜ਼ਰਸ ਦੀ ਗਿਣਤੀ 92 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ, ਜਿਸ ਵਿਚ 8 ਕਰੋੜ 5G ਯੂਰਜ਼ ਹੋਣਗੇ।
ਸੁਰੱਖਿਅਤ ਯਾਤਰਾ ਲਈ ਬਦਲੇਗਾ ਹਵਾਈ ਸਫਰ ਦਾ ਨਜ਼ਾਰਾ, ਜ਼ਰੂਰੀ ਹੋਵੇਗਾ ਇਹ ਸਰਟੀਫਿਕੇਟ
NEXT STORY