ਨਵੀਂ ਦਿੱਲੀ - ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਦੇ ਕਾਰਗੋ ਬੇਅ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਖੁਸ਼ਕਿਸਮਤੀ ਨਾਲ ਅੱਗ ਦੀ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ। ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ। ਦਿੱਲੀ ਏਅਰਪੋਰਟ ਦੀ ਕਾਰਗੋ ਬੇਅ 'ਚ ਲੱਗੀ ਅੱਗ ਨੇ ਹਵਾਈ ਅੱਡੇ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਸ ਖੇਤਰ ਵਿੱਚ ਇਸ ਅੱਗ ਵਾਲੇ ਖ਼ੇਤਰ ਦੇ ਨੇੜੇ ਜਹਾਜ਼ ਖੜ੍ਹੇ ਰਹਿੰਦੇ ਹਨ।
ਇਹ ਵੀ ਪੜ੍ਹੋ : ਹੁਣ ਖ਼ਤਮ ਹੋਇਆ ਟਵਿੱਟਰ ਨੂੰ ਖ਼ਰੀਦਣ ਦਾ ਵੇਟਿੰਗ ਪੀਰੀਅਡ, ਤਾਂ ਕੀ Elon Musk ਦੇ ਹੱਥੋਂ ਨਿਕਲ ਗਈ ਇਹ ਡੀਲ
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਕੱਲ੍ਹ ਯਾਨੀ ਕਿ 3 ਜੂਨ ਨੂੰ ਸ਼ਾਮ 5:25 ਵਜੇ ਦੇ ਕਰੀਬ ਦਿੱਲੀ ਏਅਰਪੋਰਟ ਦੇ ਕਾਰਗੋ ਬੇਅ ਵਿੱਚ ਸਾਹਮਣੇ ਆਈ। ਦਿੱਲੀ ਹਵਾਈ ਅੱਡੇ ਦੀ ਕਾਰਗੋ ਬੇਅ ਵਿੱਚ ਇੱਕ ਪੁਸ਼ਬੈਕ ਟੋਇੰਗ ਵਾਹਨ ਹੁੰਦਾ ਹੈ, ਜਿਸ ਵਿੱਚ ਅੱਗ ਲੱਗ ਗਈ। ਇਸ ਤੋਂ ਤੁਰੰਤ ਬਾਅਦ ਫਾਇਰਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਫਾਇਰ ਫਾਈਟਰਜ਼ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ ਅਤੇ ਕੋਈ ਜਹਾਜ਼ ਪ੍ਰਭਾਵਿਤ ਨਹੀਂ ਹੋਇਆ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫਾਇਰਫਾਈਟਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਧੂੰਏਂ ਦਾ ਗੁਬਾਰ ਵੀ ਉੱਠਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਟਾਟਾ ਬਣਾਏਗੀ ਇੰਟਰਨੈਸ਼ਨਲ ਏਅਰਪੋਰਟ, ਦਿੱਗਜ਼ ਕੰਪਨੀਆਂ ਨੂੰ ਪਛਾੜ ਕੇ ਹਾਸਲ ਕੀਤਾ ਠੇਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਨੇ ਸ਼੍ਰੀਲੰਕਾ 'ਚ ਐਂਬੂਲੈਂਸ ਸੇਵਾ ਲਈ 3.3 ਟਨ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
NEXT STORY