ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਲਖਨਊ ਸਥਿਤ ਇੰਡੀਅਨ ਮਰਕੈਂਟਾਈਲ ਕੋਆਪਰੇਟਿਵ ਬੈਂਕ ਲਿਮਟਿਡ 'ਤੇ 1 ਲੱਖ ਰੁਪਏ ਦੀ ਕਢਵਾਉਣ ਦੀ ਸੀਮਾ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਆਰਬੀਆਈ ਅਨੁਸਾਰ ਇਹ ਪਾਬੰਦੀਆਂ 28 ਜਨਵਰੀ, 2022 (ਸ਼ੁੱਕਰਵਾਰ) ਨੂੰ ਕਾਰੋਬਾਰੀ ਸਮੇਂ ਤੋਂ ਲਾਗੂ ਹੋ ਗਈਆਂ ਹਨ। ਆਰਬੀਆਈ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਲਖਨਊ ਸਥਿਤ ਸਹਿਕਾਰੀ ਬੈਂਕ ਉਸਦੀ ਮਨਜ਼ੂਰੀ ਤੋਂ ਬਿਨਾਂ ਕੋਈ ਲੋਨ, ਐਡਵਾਂਸ ਜਾਂ ਕੋਈ ਨਿਵੇਸ਼ ਨਹੀਂ ਕਰੇਗਾ ਜਾਂ ਉਸ ਦਾ ਨਵੀਨੀਕਰਨ ਨਹੀਂ ਕਰੇਗਾ।
ਆਰਬੀਆਈ ਨੇ ਕਿਹਾ, "ਬੈਂਕ ਦੇ ਕਿਸੇ ਵੀ ਜਮ੍ਹਾਂਕਰਤਾ ਨੂੰ ਬੱਚਤ, ਚਾਲੂ ਜਾਂ ਹੋਰ ਖਾਤਿਆਂ ਵਿੱਚ ਖੜ੍ਹੇ ਕੁੱਲ ਬਕਾਇਆ ਵਿੱਚੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।" ਹਾਲਾਂਕਿ, ਕੇਂਦਰੀ ਬੈਂਕ ਨੇ ਕਿਹਾ ਕਿ ਇਨ੍ਹਾਂ ਮਨਾਹੀ ਨਿਰਦੇਸ਼ਾਂ ਨੂੰ ਆਰਬੀਆਈ ਦੁਆਰਾ ਬੈਂਕਿੰਗ ਲਾਇਸੈਂਸ ਨੂੰ ਰੱਦ ਕਰਨ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਡਾਨੀ ਵਿਲਮਰ ਦੇ IPO ਨੂੰ ਦੂਜੇ ਦਿਨ 1.13 ਗੁਣਾ ਸਬਸਕ੍ਰਾਈਬ ਮਿਲਿਆ
NEXT STORY