ਨਵੀਂ ਦਿੱਲੀ (ਭਾਸ਼ਾ) – ਅਮਰੀਕੀ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਨੇ ਇਸ ਸਾਲ ਅਡਾਨੀ ਨੂੰ ਵੱਡਾ ਝਟਕਾ ਦਿੱਤਾ। ਹਿੰਡਨਬਰਗ ਦੀ ਨੈਗੇਟਿਵ ਰਿਪੋਰਟ ਕਾਰਨ ਅਡਾਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਅਡਾਨੀ ਦੀ ਕੰਪਨੀ ਦੇ ਸ਼ੇਅਰ ਲਗਾਤਾਰ ਡਿਗਦੇ ਚਲੇ ਗਏ। ਉੱਥੇ ਹੀ ਹੁਣ ਅਮਰੀਕੀ ਸਰਕਾਰ ਦੀ ਜਾਂਚ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ। ਅਮਰੀਕੀ ਸਰਕਾਰ ਨੇ ਅਡਾਨੀ ਖਿਲਾਫ ਹਿੰਡਨਬਰਗ ਦੀ ਰਿਪੋਰਟ ਨੂੰ ਗਲਤ ਠਹਿਰਾਇਆ।
ਇਹ ਵੀ ਪੜ੍ਹੋ : PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
ਇਸ ਰਿਪੋਰਟ ਦੇ ਆਉਣ ਤੋਂ ਬਾਅਦ ਅਡਾਨੀ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ। ਅਡਾਨੀ ਲਗਾਤਾਰ ਆਪਣੀ ਕੰਪਨੀ ਦਾ ਵਿਸਤਾਰ ਕਰ ਰਹੇ ਹਨ। ਅਡਾਨੀ ਨੇ ਹਾਲ ਹੀ ਵਿਚ ਇਕ ਹੋਰ ਕੰਪਨੀ ਖਰੀਦੀ ਹੈ। ਅਡਾਨੀ ਨੇ ਮੀਡੀਆ ਸੈਕਟਰ ਵਿਚ ਆਪਣਾ ਵਿਸਤਾਰ ਕੀਤਾ ਹੈ। ਗੌਤਮ ਅਡਾਨੀ ਨੇ ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਨੂੰ ਖਰੀਦ ਲਿਆ ਹੈ। ਕੰਪਨੀ ਨੇ ਇਸ ਬਾਰੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਹੈ।
ਅਡਾਨੀ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਨੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਸਹਾਇਕ ਏ. ਐੱਮ. ਜੀ. ਮੀਡੀਆ ਨੈੱਟਵਰਕਸ ਲਿਮਟਿਡ ਨੇ ਆਈ. ਏ. ਐੱਨ. ਐੱਸ. ਇੰਡੀਆ ਪ੍ਰਾਈਵੇਟ ਲਿਮਟਿਡ ਦੇ ਇਕਵਿਟੀ ਸ਼ੇਅਰਾਂ ’ਚ 50.50 ਦੀ ਹਿੱਸੇਦਾਰੀ ਹਾਸਲ ਕਰ ਲਈ ਹੈ। ਹਾਲਾਂਕਿ ਇਸ ਪੂਰੀ ਡੀਲਰ ’ਚ ਕੰਪਨੀ ਵਲੋਂ ਪ੍ਰਾਪਤੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!
ਪਹਿਲਾਂ ਤੋਂ ਅਡਾਨੀ ਕੋਲ ਦੋ ਮੀਡੀਆ ਕੰਪਨੀਆਂ
ਅਡਾਨੀ ਸਮੂਹ ਕੋਲ ਪਹਿਲਾਂ ਤੋਂ ਹੀ ਦੋ ਮੀਡੀਆ ਕੰਪਨੀਆਂ ਹਨ। ਪਿਛਲੇ ਸਾਲ ਮਾਰਚ ਵਿਚ ਅਡਾਨੀ ਨੇ ਕੁਇੰਟਲੀਅਨ ਬਿਜ਼ਨਸ ਮੀਡੀਆ ਨੂੰ ਐਕਵਾਇਰ ਕੀਤਾ ਸੀ। ਉੱਥੇ ਹੀ ਬੀਤੇ ਸਾਲ ਦਸੰਬਰ ’ਚ ਹੀ ਅਡਾਨੀ ਨੇ ਐੱਨ. ਡੀ. ਟੀ. ਵੀ. ਵਿਚ 65 ਫੀਸਦੀ ਹਿੱਸੇਦਾਰੀ ਖਰੀਦੀ ਸੀ। ਹੁਣ ਅਡਾਨੀ ਦੇ ਖਾਤੇ ’ਚ ਇਕ ਹੋਰ ਮੀਡੀਆ ਕੰਪਨੀ ਆ ਗਈ ਹੈ। ਮੀਡੀਆ ਸੈਕਟਰ ਵਿਚ ਅਡਾਨੀ ਲਗਾਤਾਰ ਖੰਭ ਫੈਲਾ ਰਹੇ ਹਨ। ਵਿੱਤੀ ਸਾਲ 2022-23 ਵਿਚ ਆਈ. ਏ. ਐੱਨ. ਐੱਸ. ਦਾ ਮਾਲੀਆ 11.86 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਦੀ ਅਰਥਵਿਵਸਥਾ ਨੇ ਆਰਥਿਕ ਸੰਕਟ ਤੋਂ ਬਾਅਦ ਪਹਿਲੀ ਵਾਰ ਹਾਂਪੱਖੀ ਵਾਧਾ ਦਰਜ ਕੀਤਾ
NEXT STORY