ਨਵੀਂ ਦਿੱਲੀ (ਭਾਸ਼ਾ)– ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਅਗਵਾਈ ਵਾਲਾ ਸਮੂਹ ਗੁਜਰਾਤ ਦੇ ਮੁੰਦਰਾ ’ਚ ਦੁਨੀਆ ਦਾ ਸਭ ਤੋਂ ਵੱਡਾ ਸਿੰਗਲ-ਸਥਾਨ ਵਾਲਾ ਤਾਂਬਾ ਨਿਰਮਾਣ ਪਲਾਂਟ ਬਣਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਇਹ ਪਲਾਂਟ ਭਾਰਤ ਦੀ ਦਰਾਮਦ ’ਤੇ ਨਿਰਭਰਤਾ ਨੂੰ ਘਟਾਉਣ ਅਤੇ ਊਰਜਾ ਤਬਦੀਲੀ ’ਚ ਮਦਦ ਕਰੇਗਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਸੂਤਰਾਂ ਨੇ ਦੱਸਿਆ ਕਿ 1.2 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਨਾਲ ਤਿਆਰ ਕੀਤਾ ਜਾ ਰਿਹਾ ਇਹ ਪਲਾਂਟ ਮਾਰਚ ਦੇ ਅੰਤ ਤੱਕ ਪਹਿਲੇ ਪੜਾਅ ਦਾ ਸੰਚਾਲਨ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ - ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ 'ਚ ਦਖਲ ਦੇਣ ਦਾ ਦੋਸ਼
ਉਨ੍ਹਾਂ ਨੇ ਦੱਸਿਆ ਕਿ ਪਲਾਂਟ ਮਾਰਚ 2029 ਤੱਕ ਪੂਰੇ ਪੱਧਰ ’ਤੇ 10 ਲੱਖ ਟਨ ਸਮਰੱਥਾ ਨਾਲ ਸੰਚਾਲਨ ਸ਼ੁਰੂ ਕਰੇਗਾ। ਚੀਨ ਅਤੇ ਹੋਰ ਦੇਸ਼ਾਂ ਵਾਂਗ, ਭਾਰਤ ਵੀ ਤਾਂਬੇ ਦੇ ਉਤਪਾਦਨ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ, ਜੋ ਕਿ ਜੈਵਿਕ ਈਂਧਨ ਦੀ ਵਰਤੋਂ ਨੂੰ ਘਟਾਉਣ ਲਈ ਇਕ ਮਹੱਤਵਪੂਰਨ ਧਾਤ ਹੈ। ਊਰਜਾ ਬਦਲਾਅ ਲਈ ਮਹੱਤਵਪੂਰਨ ਤਕਨਾਲੋਜੀਆਂ ਜਿਵੇਂ ਕਿ ਇਲੈਕਟ੍ਰਿਕ ਵਾਹਨ (ਈ. ਵੀ.), ਚਾਰਜਿੰਗ ਬੁਨਿਆਦੀ ਢਾਂਚਾ, ਸੋਲਰ ਫੋਟੋਵੋਲਟਿਕ (ਪੀ. ਵੀ.), ਵਿੰਡ ਪਾਵਰ ਅਤੇ ਬੈਟਰੀਆਂ ਸਭ ਲਈ ਤਾਂਬੇ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ
ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ (ਏ. ਈ. ਐੱਲ.) ਦੀ ਸਹਾਇਕ ਕੰਪਨੀ, ਕੱਛ ਕਾਪਰ ਲਿਮਟਿਡ (ਕੇ. ਸੀ. ਐੱਲ.) 2 ਪੜਾਵਾਂ ’ਚ 10 ਲੱਖ ਟਨ ਪ੍ਰਤੀ ਸਾਲ ਸਮਰੱਥਾ ਵਾਲੀ ਕਾਪਰ ਰਿਫਾਇਨਰੀ ਪ੍ਰਾਜੈਕਟ ਸਥਾਪਤ ਕਰ ਰਹੀ ਹੈ। ਪਹਿਲੇ ਪੜਾਅ ’ਚ 5 ਲੱਖ ਟਨ ਸਾਲਾਨਾ ਦੀ ਸਮਰੱਥਾ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਲਈ, ਕੇ. ਸੀ. ਐੱਲ. ਨੇ ਜੂਨ 2022 ’ਚ ਵਿੱਤ ਪੋਸ਼ਣ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ - Paytm 'ਤੇ RBI ਦਾ ਵੱਡਾ ਐਕਸ਼ਨ: 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਬੈਂਕਿੰਗ ਸੇਵਾਵਾਂ
ਇਕ ਸੂਤਰ ਨੇ ਕਿਹਾ,‘‘ਅਡਾਨੀ ਸਮੂਹ ਸਰੋਤਾਂ ਦੇ ਕਾਰੋਬਾਰ, ਲਾਜਿਸਟਿਕਸ, ਨਵਿਆਉਣਯੋਗ ਊਰਜਾ ਅਤੇ ਬੁਨਿਆਦੀ ਢਾਂਚੇ ’ਚ ਆਪਣੀ ਮਜ਼ਬੂਤ ਸਥਿਤੀ ਦਾ ਲਾਭ ਉਠਾ ਕੇ ਤਾਂਬੇ ਦੇ ਕਾਰੋਬਾਰ ’ਚ ਇਕ ਗਲੋਬਲ ਲੀਡਰ ਬਣਨਾ ਚਾਹੁੰਦਾ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਪ੍ਰਤੀ ਵਿਅਕਤੀ ਤਾਂਬੇ ਦੀ ਖਪਤ ਲਗਭਗ 600 ਗ੍ਰਾਮ ਹੈ, ਜਦੋਂਕਿ ਕੌਮਾਂਤਰੀ ਔਸਤ 3.2 ਕਿਲੋਗ੍ਰਾਮ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'Paytm' ਨੇ ਜਾਰੀ ਕੀਤਾ ਬਿਆਨ, ED ਵੱਲੋਂ ਜਾਂਚ-ਪੜਤਾਲ ਦੀ ਖ਼ਬਰ ਨੂੰ ਦੱਸਿਆ 'ਅਫ਼ਵਾਹ'
NEXT STORY