ਨਵੀਂ ਦਿੱਲੀ : ਅਡਾਨੀ ਸਮੂਹ ਆਉਣ ਵਾਲੇ ਦਹਾਕੇ ਦੌਰਾਨ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਨਿਵੇਸ਼ ਮੁੱਖ ਤੌਰ 'ਤੇ ਨਵੀਂ ਊਰਜਾ ਅਤੇ ਡਾਟਾ ਕੇਂਦਰਾਂ ਸਮੇਤ ਡਿਜੀਟਲ ਖ਼ੇਤਰ ਵਿੱਚ ਹੋਵੇਗਾ। ਇਸ ਦੀ ਜਾਣਕਾਰੀ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਦਿੱਤੀ। ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਡਾਨੀ ਨੇ ਕਿਹਾ ਕਿ ਇਸ ਨਿਵੇਸ਼ ਦਾ 70 ਫ਼ੀਸਦੀ ਹਿੱਸਾ ਊਰਜਾ ਪਰਿਵਰਤਨ ਖੇਤਰ ਵਿੱਚ ਹੋਵੇਗਾ।
ਬੰਦਰਗਾਹ ਤੋਂ ਊਰਜਾ ਕਾਰੋਬਾਰ ਵਿੱਚ ਸ਼ਾਮਲ ਸਮੂਹ,ਆਉਣ ਵਾਲੇ ਦਿਨਾਂ ਵਿੱਚ ਹਾਈਬ੍ਰਿਡ ਨਵਿਆਉਣਯੋਗ ਊਰਜਾ ਉਤਪਾਦਨ ਸਮਰੱਥਾ ਵਿੱਚ 45 ਗੀਗਾਵਾਟ ਦਾ ਵਾਧਾ ਕਰੇਗਾ। ਇਸ ਤੋਂ ਇਲਾਵਾ ਸੋਲਰ ਪੈਨਲ, ਵਿੰਡ ਟਰਬਾਈਨ ਅਤੇ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਬਣਾਉਣ ਲਈ ਤਿੰਨ ਫੈਕਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ।
ਅਡਾਨੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਨੇ ਫੋਰਬਸ ਗਲੋਬਲ ਸੀਈਓਜ਼ ਨੇ ਸਿੰਘਾਪੁਰ ਕਾਨਫਰੰਸ ਵਿੱਚ ਕਿਹਾ ਕਿ ਅਗਲੇ ਦਹਾਕੇ 'ਚ ਉਹ ਇਕ ਸਮੂਹ ਦੇ ਰੂਪ ਵਿੱਚ 100 ਅਰਬ ਡਾਲਰਤੋਂ ਵੱਧ ਦਾ ਨਿਵੇਸ਼ ਕਰਨਗੇ। ਇਸ ਨਿਵੇਸ਼ ਦਾ 70 ਫ਼ੀਸਦੀ ਹਿੱਸਾ ਊਰਜਾ ਪਰਿਵਰਤਨ ਖੇਤਰ ਲਈ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ 20 ਗੀਗਾਵਾਟ ਦੇ ਨਵਿਆਉਣਯੋਗ ਪੋਰਟਫੋਲੀਓ ਤੋਂ ਇਲਾਵਾ, ਨਵੇਂ ਕਾਰੋਬਾਰ ਨੂੰ 45 ਗੀਗਾਵਾਟ ਹਾਈਬ੍ਰਿਡ ਨਵਿਆਉਣਯੋਗ ਬਿਜਲੀ ਉਤਪਾਦਨ ਦੁਆਰਾ ਵਧਾਇਆ ਜਾਵੇਗਾ। ਇਹ ਉੱਦਮ 100,000 ਹੈਕਟੇਅਰ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਜੋ ਕਿ ਸਿੰਗਾਪੁਰ ਦੇ ਖੇਤਰਫਲ ਦਾ 1.4 ਗੁਣਾ ਹੈ। ਇਸ ਨਾਲ 30 ਮਿਲੀਅਨ ਟਨ ਗ੍ਰੀਨ ਹਾਈਡ੍ਰੋਜਨ ਦਾ ਵਪਾਰੀਕਰਨ ਹੋਵੇਗਾ।
ਅਡਾਨੀ ਸਮੂਹ ਕਰੇਗਾ ਤਿੰਨ ਗੀਗਾ ਫੈਕਟਰੀਆਂ ਦਾ ਸਥਾਪਤੀ
1. 10 GW ਸਿਲੀਕਾਨ-ਅਧਾਰਤ ਫੋਟੋਵੋਲਟੇਇਕ ਮੁੱਲ-ਚੇਨ ਲਈ, ਕੱਚੇ ਸਿਲੀਕਾਨ ਤੋਂ ਸੋਲਰ ਪੈਨਲਾਂ ਤੱਕ ਏਕੀਕ੍ਰਿਤ।
2. 10 GW ਏਕੀਕ੍ਰਿਤ ਵਿੰਡ ਟਰਬਾਈਨ ਨਿਰਮਾਣ ਪਲਾਂਟ
3. 5 GW ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਫੈਕਟਰੀ।
ਅ਼ਡਾਨੀ ਸਮੂਹ ਦੇ ਚੇਅਰਮੈਨ ਨੇ ਕਿਹਾ ਮੌਜੂਦਾ ਸਮੇਂ 'ਚ ਉਹ ਗ੍ਰੀਨ ਇਲੈਕਟ੍ਰੋਨ ਦੇ ਸਭ ਤੋਂ ਮਹਿੰਗਾ ਉਤਪਾਦ ਕਰਨ ਵਾਲੇ ਹਨ ਅਤੇ ਉਹ ਸਭ ਤੋਂ ਘੱਟ ਕੀਮਤ 'ਤੇ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਵੀ ਕਰਨਗੇ। ਉਨ੍ਹਾਂ ਅੱਗੇ ਕਿਹਾ ਭਾਰਤੀ ਡਾਟਾ ਸੈਂਟਰ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਇਹ ਸੈਕਟਰ ਦੁਨੀਆ ਦੇ ਕਿਸੇ ਵੀ ਹੋਰ ਉਦਯੋਗ ਨਾਲੋਂ ਜ਼ਿਆਦਾ ਊਰਜਾ ਦੀ ਖ਼ਪਤ ਕਰਦਾ ਹੈ ਅਤੇ ਇਸ ਲਈ ਗ੍ਰੀਨ ਡਾਟਾ ਸੈਂਟਰ ਬਣਾਉਣ ਦਾ ਸਾਡਾ ਕਦਮ ਬਹੁਤ ਵੱਡਾ ਬਦਲਾਅ ਹੈ।
ਉਨ੍ਹਾਂ ਕਿਹਾ ਕਿ ਭਾਰਤ ਸ਼ਾਨਦਾਰ ਮੌਕਿਆਂ ਨਾਲ ਭਰਿਆ ਹੋਇਆ ਹੈ ਅਤੇ ਅਸਲ ਭਾਰਤ ਦੇ ਵਿਕਾਸ ਦੀ ਕਹਾਣੀ ਅਜੇ ਸ਼ੁਰੂ ਹੋ ਰਹੀ ਹੈ। ਚੀਨ 'ਤੇ ਟਿੱਪਣੀ ਕਰਦਿਆਂ ਅਡਾਨੀ ਨੇ ਕਿਹਾ ਕਿ ਕਦੇ ਵਿਸ਼ਵੀਕਰਨ 'ਚ ਮੋਹਰੀ ਰਿਹਾ ਇਹ ਦੇਸ਼ ਹੁਣ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਗੌਤਮ ਅਡਾਨੀ ਨੂੰ ਲੱਗਾ ਝਟਕਾ, ਅਰਬਪਤੀਆਂ ਦੀ ਸੂਚੀ 'ਚ ਜੇਫ ਬੇਜੋਸ ਤੋਂ ਪਿੱਛੜੇ
NEXT STORY