ਨਵੀਂ ਦਿੱਲੀ : ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕਣਕ ਦਾ ਲੌੜੀਂਦਾ ਸਟਾਕ ਮੌਜੂਦ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਭੰਡਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇਗੀ ਤਾਂ ਜੋ ਘਰੇਲੂ ਸਪਲਾਈ ਨੂੰ ਵਧਾਇਆ ਜਾ ਸਕੇ। ਕੇਂਦਰ ਘਰੇਲੂ ਉਪਲਬਧਤਾ ਵਧਾਉਣ ਲਈ ਵਪਾਰੀਆਂ ਦੁਆਰਾ ਕਣਕ ਦੇ ਸਟਾਕ ਦਾ ਖੁਲਾਸਾ ਕਰਨ ਅਤੇ ਸਟਾਕ ਸੀਮਾਵਾਂ ਲਗਾਉਣ ਵਰਗੇ ਕਦਮਾਂ 'ਤੇ ਵਿਚਾਰ ਕਰ ਸਕਦਾ ਹੈ। ਰੋਲਰ ਫਲੋਰ ਮਿੱਲਰਜ਼ ਫੈਡਰੇਸ਼ਨ ਆਫ਼ ਇੰਡੀਆ ਦੀ 82ਵੀਂ ਸਾਲਾਨਾ ਆਮ ਮੀਟਿੰਗ (ਏ.ਜੀ.ਐਮ.) ਨੂੰ ਸੰਬੋਧਨ ਕਰਦਿਆਂ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਦੇਸ਼ ਵਿਚ ਕਣਕ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਕੇਂਦਰ ਸਰਕਾਰ ਦੀ ਮਾਲਕੀ ਵਾਲੀ ਭਾਰਤੀ ਖੁਰਾਕ ਨਿਗਮ(ਐਫ.ਸੀ.ਆਈ.) ਦੇ ਗੋਦਾਮਾਂ ਵਿਚ 2.4 ਕਰੋੜ ਟਨ ਕਣਕ ਉਪਲਬਧ ਹੈ | ਸਕੱਤਰ ਨੇ ਕਿਹਾ ਕਿ ‘ਸੱਟੇਬਾਜ਼ੀ’ ਕਾਰਨ ਕਣਕ ਦੇ ਭਾਅ ਵਧੇ ਹਨ।
ਪਾਂਡੇ ਨੇ ਕਿਹਾ ਕਿ ਫਸਲ ਸਾਲ 2021-22 (ਜੁਲਾਈ-ਜੂਨ) ਦੇ ਹਾੜ੍ਹੀ ਸੀਜ਼ਨ ਲਈ ਸਰਕਾਰ ਦਾ ਕਣਕ ਉਤਪਾਦਨ ਦਾ ਅਨੁਮਾਨ ਲਗਭਗ 10.5 ਕਰੋੜ ਟਨ ਹੈ, ਜਦੋਂ ਕਿ ਕਾਰੋਬਾਰੀ ਅਨੁਮਾਨ ਸਿਰਫ 9.5-9.8 ਕਰੋੜ ਟਨ ਦਾ ਹੀ ਹੈ। ਪਾਂਡੇ ਨੇ ਕਿਹਾ, ਭਾਵੇਂ ਵਪਾਰਕ ਅਨੁਮਾਨਾਂ 'ਤੇ ਵਿਸ਼ਵਾਸ ਕੀਤਾ ਜਾਵੇ, ਉਤਪਾਦਨ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੈ। ਦੇਸ਼ ਨੇ ਚਾਲੂ ਵਿੱਤੀ ਸਾਲ 'ਚ ਹੁਣ ਤੱਕ 45 ਲੱਖ ਟਨ ਕਣਕ ਦੀ ਬਰਾਮਦ ਕੀਤੀ ਹੈ। ਇਸ ਵਿੱਚੋਂ 21 ਲੱਖ ਟਨ ਕਣਕ 13 ਮਈ ਨੂੰ ਬਰਾਮਦ 'ਤੇ ਪਾਬੰਦੀ ਲੱਗਣ ਤੋਂ ਪਹਿਲਾਂ ਭੇਜੀ ਗਈ ਸੀ। ਭਾਰਤ ਨੇ ਪਿਛਲੇ ਵਿੱਤੀ ਸਾਲ 'ਚ 72 ਲੱਖ ਟਨ ਕਣਕ ਦੀ ਬਰਾਮਦ ਕੀਤੀ ਸੀ।
ਇਹ ਵੀ ਪੜ੍ਹੋ : Whatsapp 'ਤੇ ਆਏ ਮੈਸੇਜ ਕਾਰਨ ਧੋਖਾਧੜੀ ਦਾ ਸ਼ਿਕਾਰ ਹੋਈ JBM ਕੰਪਨੀ, ਲੱਗਾ 1 ਕਰੋੜ ਦਾ ਚੂਨਾ
ਪਾਂਡੇ ਨੇ ਕਿਹਾ, “ਦੇਸ਼ ਵਿੱਚ ਕਣਕ ਦੀ ਉਪਲਬਧਤਾ ਦੀ ਕੋਈ ਸਮੱਸਿਆ ਨਹੀਂ ਹੈ। ਘਰੇਲੂ ਲੋੜ ਲਈ ਸਾਨੂੰ ਜਿੰਨੀ ਲੋੜੀਂਦੀ ਮਾਤਰਾ ਦੀ ਜ਼ਰੂਰਤ ਹੈ ਉਹ ਦੇਸ਼ ਵਿੱਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਲੋੜੀਂਦੀ ਕਣਕ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਜ਼ਰੂਰਤ ਪੈਣ ਸਮੇਂ ਲੋੜੀਂਦੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸੱਟੇਬਾਜੀ ਦੇ ਕਾਰੋਬਾਰ ਨੇ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਣਕ ਹੌਲੀ-ਹੌਲੀ ਆ ਰਹੀ ਹੈ ਕਿਉਂਕਿ ਸੱਟੇਬਾਜ਼ਾਂ ਨੇ ਕੀਮਤਾਂ ਵਧਣ ਦੀ ਸੰਭਾਵਨਾ ਕਾਰਨ ਕਣਕ ਸਟੋਰ ਕੀਤੀ ਹੈ। ਉਨ੍ਹਾਂ ਕਿਹਾ, “ਸਾਡੇ ਕਣਕ ਦੇ ਭੰਡਾਰ ਦੀ ਹਾਲਤ ਤਸੱਲੀਬਖਸ਼ ਹੈ। ਕੇਂਦਰੀ ਪੂਲ ਵਿਚ ਸਾਡੇ ਕੋਲ 2.4 ਕਰੋੜ ਟਨ ਕਣਕ ਹੈ। ਸਰਕਾਰ ਆਉਣ ਵਾਲੇ ਹਾੜੀ ਸੀਜ਼ਨ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਉਪਰਾਲੇ ਕਰ ਰਹੀ ਹੈ।
ਇਹ ਵੀ ਪੜ੍ਹੋ : Google ਨੂੰ ਇਕ ਹੋਰ ਝਟਕਾ, ਹੁਣ EU ਨੇ ਲਗਾਇਆ 32,000 ਕਰੋੜ ਰੁਪਏ ਦਾ ਜੁਰਮਾਨਾ
ਪਾਂਡੇ ਨੇ ਕਿਹਾ, “ਦੇਸ਼ ਵਿੱਚ ਕਾਫ਼ੀ ਕਣਕ ਉਪਲਬਧ ਹੈ। ਜੇਕਰ ਲੋੜ ਪਈ ਤਾਂ ਅਸੀਂ ਅਨਾਜ ਮੰਡੀ ਵਿੱਚ ਲਿਆਉਣ ਲਈ ਕਦਮ ਚੁੱਕਾਂਗੇ।” ਭੰਡਾਰੀਕਰਨ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ, ਸਕੱਤਰ ਨੇ ਕਿਹਾ ਕਿ ਪਹਿਲਾ ਕਦਮ ਸਟਾਕ ਲਿਮਿਟ ਲਗਾਉਣ ਤੋਂ ਪਹਿਲਾਂ ਵਪਾਰੀਆਂ ਦੁਆਰਾ ਕਣਕ ਦੇ ਸਟਾਕ ਦਾ ਖੁਲਾਸਾ ਹੋ ਸਕਦਾ ਹੈ। ਪੰਜਾਬ ਅਤੇ ਹਰਿਆਣਾ ਵਰਗੇ ਕੁਝ ਰਾਜਾਂ ਵਿੱਚ ਗਰਮੀ ਦੇ ਕਾਰਨ ਭਾਰਤ ਦੀ ਕਣਕ ਉਤਪਾਦਨ ਫਸਲੀ ਸਾਲ 2021-22 ਵਿੱਚ ਘੱਟ ਕੇ 10 ਕਰੋੜ 68.4 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ ਜਿਹੜਾ ਪਿਛਲੇ ਸਾਲ 10 ਕਰੋੜ 96 ਲੱਖ ਟਨ ਸੀ। ਮੰਡੀਕਰਨ ਸਾਲ 2022-23 (ਅਪ੍ਰੈਲ-ਮਾਰਚ) ਵਿੱਚ ਸਰਕਾਰ ਦੀ ਕਣਕ ਦੀ ਖਰੀਦ ਪਿਛਲੇ ਸਾਲ ਦੇ 4.3 ਕਰੋੜ ਟਨ ਦੇ ਮੁਕਾਬਲੇ ਵਿਚ ਲਗਭਗ ਘਟ ਕੇ ਲਗਭਗ 1.9 ਕਰੋੜ ਟਨ ਰਹਿ ਗਈ। ਇਸ ਸਥਿਤੀ ਨੇ ਕੇਂਦਰ ਨੂੰ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਅਤੇ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਕਣਕ ਦੀ ਬਜਾਏ ਵੱਧ ਚੌਲਾਂ ਦੀ ਸਪਲਾਈ ਕਰਨ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : ਭਾਰਤੀ ਕਰੰਸੀ ਦੇ ਹੋਰ ਡਿੱਗਣ ਦਾ ਖਦਸ਼ਾ, 80.20 ਰੁਪਏ ਤਕ ਜਾ ਸਕਦਾ ਹੈ ਇਕ ਡਾਲਰ ਦਾ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕ੍ਰਿਪਟੋ ਨਿਵੇਸ਼ਕਾਂ ਨੂੰ ਵੱਡਾ ਝਟਕਾ, ਬਿਟਕੁਆਇਨ ਦੀ ਕੀਮਤ 19 ਹਜ਼ਾਰ ਡਾਲਰ ਤੋਂ ਹੇਠਾਂ ਆਈ
NEXT STORY