ਨਵੀਂ ਦਿੱਲੀ (ਇੰਟ.) – ਟਮਾਟਰ ਤੋਂ ਬਾਅਦ ਹੁਣ ਪਿਆਜ਼ ਨੇ ਵੀ ਅੱਖਾਂ ’ਚੋਂ ਹੰਝੂ ਕੱਢਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 4 ਦਿਨਾਂ ’ਚ ਪਿਆਜ਼ ਦੀ ਕੀਮਤ ’ਚ ਵੀ ਬੰਪਰ ਉਛਾਲ ਦੇਖਿਆ ਗਿਆ ਹੈ। 15 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਹੁਣ 20 ਤੋਂ 25 ਰੁਪਏ ਵਿਚ ਮਿਲ ਰਿਹਾ ਹੈ। ਇਸ ਤਰ੍ਹਾਂ ਪਿਆਜ਼ ਵੀ ਪਿਛਲੇ 4 ਦਿਨਾਂ ’ਚ 10 ਰੁਪਏ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ : 25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਮਹਿੰਗਾਈ ; ਦੁੱਧ, ਦਾਲ ਛੱਡੋ ਸਭ ਤੋਂ ਵੱਧ ਜੀਰੇ ਨੇ ਮਚਾਈ ਤਬਾਹੀ
ਜੇ ਪਿਆਜ਼ ਦੇ ਹੋਲਸੇਲ ਰੇਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ’ਚ 25 ਫੀਸਦੀ ਦਾ ਵਾਧਾ ਹੋਇਆ ਹੈ। ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਲਾਸਲਗਾਂਵ ’ਚ ਸ਼ੁੱਕਰਵਾਰ ਨੂੰ ਇਸ ਦਾ ਰੇਟ 1300 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਿਆ। ਅਜਿਹੇ ’ਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਪਿਆਜ਼ ਦੀ ਕੀਮਤ ’ਚ ਹੋਰ ਵਾਧਾ ਹੋ ਸਕਦਾ ਹੈ।
27 ਜੂਨ ਨੂੰ ਨਾਸਿਕ ਮੰਡੀ ’ਚ ਪਿਆਜ਼ ਦਾ ਔਸਤਨ ਭਾਅ 1201 ਰੁਪਏ ਪ੍ਰਤੀ ਕੁਇੰਟਲ ਸੀ। ਉੱਥੇ ਹੀ ਅਗਲੇ ਦਿਨ ਇਸ ਦੀ ਕੀਮਤ ’ਚ 79 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ 28 ਜੂਨ ਨੂੰ ਪਿਆਜ਼ ਦੀ ਕੀਮਤ ਵਧ ਕੇ 1280 ਰੁਪਏ ਪ੍ਰਤੀ ਕੁਇੰਟਲ ਹੋ ਗਈ। ਉੱਥੇ ਹੀ 29 ਜੂਨ ਨੂੰ ਪਿਆਜ਼ ਦਾ ਰੇਟ 1280 ਤੋਂ ਵਧ ਕੇ 1300 ਰੁਪਏ ੁਪ੍ਰਤੀ ਕੁਇੰਟਲ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ : ਕਾਰ ਖਰੀਦਦੇ ਸਮੇਂ ਖਪਤਕਾਰਾਂ ਦੇ ਮਨ ’ਚ ਸਭ ਤੋਂ ਵੱਡੀ ਚਿੰਤਾ ਸੁਰੱਖਿਆ, 5ਸਟਾਰ ਰੇਟਿੰਗ ਨੂੰ ਤਰਜੀਹ
ਜਨਤਾ ਪ੍ਰੇਸ਼ਾਨ
ਟਮਾਟਰ ਤੋਂ ਬਾਅਦ ਪਿਆਜ਼ ਮਹਿੰਗੇ ਹੋਣ ਕਾਰਣ ਆਮ ਜਨਤਾ ਪ੍ਰੇਸ਼ਾਨ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ’ਚ ਖਾਣ ਦੇ ਲਾਲੇ ਪੈ ਜਾਣਗੇ।
ਦੱਸ ਦਈਏ ਕਿ ਇਸ ਸਾਲ ਮਹਾਰਾਸ਼ਟਰ ਸਮੇਤ ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਪਿਆਜ਼ ਦੀ ਬੰਪਰ ਪੈਦਾਵਾਰ ਹੋਈ ਸੀ। ਬੀਤੇ ਫਰਵਰੀ ਮਹੀਨੇ ਦੌਰਾਨ ਕੀਮਤਾਂ ਇੰਨੀਆਂ ਹੇਠਾਂ ਡਿਗ ਗਈਆਂ ਸਨ ਕਿ ਕਿਸਾਨ ਲਾਗਤ ਵੀ ਨਹੀਂ ਕੱਢ ਪਾ ਰਹੇ ਸਨ। ਮੰਡੀ ’ਚ ਪਿਆਜ਼ 1 ਤੋਂ 2 ਰੁਪਏ ਪ੍ਰਤੀ ਕਿਲੋ ਵਿਕਣ ਲੱਗਾ ਸੀ। ਅਜਿਹੇ ’ਚ ਕਿਸਾਨਾਂ ਨੇ ਸੜਕ ਕੰਢੇ ਪਿਆਜ਼ ਸੁੱਟਣਾ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹੀਨੇ ਦੇ ਪਹਿਲੇ ਦਿਨ ਜਾਰੀ ਹੋਏ LPG ਗੈਸ ਸਿਲੰਡਰ ਦੇ ਭਾਅ, ਜਾਣੋ ਸਸਤਾ ਹੋਇਆ ਜਾਂ ਮਹਿੰਗਾ
NEXT STORY