ਨਵੀਂ ਦਿੱਲੀ—ਜੇਕਰ ਤੁਸੀਂ ਕਿਤੇ ਘੁੰਮਣ ਦਾ ਮਨ ਬਣਾ ਰਹੇ ਹੋ ਤਾਂ ਏਅਰਲਾਈਨ ਕੰਪਨੀ ਏਅਰ ਏਸ਼ੀਆ ਤੁਹਾਡੇ ਲਈ ਸਿਰਫ 2699 ਰੁਪਏ 'ਚ ਵਿਦੇਸ਼ ਦੀ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ। ਆਫਰ ਦੀ ਵੈਧਤਾ 1 ਅਗਸਤ 2018 ਤੋਂ ਸ਼ੁਰੂ ਹੋਵੇਗੀ ਅਤੇ 31 ਜਨਵਰੀ 2019 ਤੱਕ ਰਹੇਗੀ।
ਕਰਵਾਉਣੀ ਹੋਵੇਗੀ ਅਡਵਾਂਸ ਬੁਕਿੰਗ
ਦੱਸਿਆ ਜਾਂਦਾ ਹੈ ਕਿ ਇਹ ਇਕ ਪ੍ਰਮੋਸ਼ਨਲ ਸੇਲ ਹੈ ਜੋ ਭੁਨੇਸ਼ਵਰ, ਕੋਚੀ, ਗੋਆ, ਨਵੀਂ ਦਿੱਲੀ, ਜੈਪੁਰ, ਤਿਰਚੁਰਾਪੱਲੀ, ਬੰਗਲੁਰੂ, ਚੇਨਈ ਅਤੇ ਵਿਸ਼ਾਖਾਪਤਨਮ ਤੋਂ ਕੁਆਲਾਲੰਮਪੁਰ, ਬਾਲੀ, ਸਿੰਗਾਪੁਰ, ਬੈਕਾਂਕ ਵਰਗੇ ਕਈ ਦੇਸ਼ਾਂ ਲਈ ਹੋਵੇਗਾ। ਇਸ ਸੇਲ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਅਡਵਾਂਸ ਬੁਕਿੰਗ ਕਰਵਾਉਣੀ ਹੋਵੇਗੀ। ਏਅਰ ਏਸ਼ੀਆ ਦੀ ਵੈੱਬਸਾਈਟ 'ਤੇ ਵੀ ਸਰਚ ਕਰਨ 'ਤੇ ਪਤਾ ਚੱਲਦਾ ਹੈ ਕਿ ਅਗਸਤ 'ਚ ਭੁਵਨੇਸ਼ਵਰ ਤੋਂ ਕੁਆਲਾਲੰਮਪੁਰ ਲਈ ਇਕ ਪਾਸੇ ਦਾ ਕਿਰਾਇਆ 2,698 ਰੁਪਏ ਹੈ।
ਆਫਰ ਦੀਆਂ ਸ਼ਰਤਾਂ
ਟਿਕਟਾਂ ਨੂੰ ਡਬਲਿਊ.ਡਬਲਿਊ.ਡਬਲਿਊ ਏਅਰ ਏਸ਼ੀਆ ਡਾਟ ਕਾਮ ਤੋਂ ਹੀ ਬੁੱਕ ਕਰਵਾਉਣਾ ਪਏਗਾ। ਟਿਕਟਾਂ ਨੂੰ ਕ੍ਰੇਡਿਟ, ਡੈਬਿਟ ਅਤੇ ਚਾਰਜ ਕਾਰਜ ਤੋਂ ਬੁੱਕ ਕਰਵਾ ਸਕਦੇ ਹੋ। ਟਿਕਟਾਂ ਦੇ ਕਿਰਾਏ 'ਚ ਟੈਕਸ ਜੁੜਿਆ ਹੋਇਆ ਹੋਵੇਗਾ। ਏਅਰ ਏਸ਼ੀਆ ਨੇ ਕਿਹਾ ਕਿ ਇਨ੍ਹਾਂ ਟਿਕਟਾਂ ਲਈ ਸੀਟਾਂ ਦੀ ਗਿਣਤੀ ਮੀਮਿਤ ਹੈ। ਹੋ ਸਕਦਾ ਹੈ ਕਿ ਬੁੱਕ ਕਰਵਾਉਂਦੇ ਸਮੇਂ ਟਿਕਟ ਉਪਲੱਬਧ ਨਾ ਹੋਵੇ। ਸਾਰੇ ਆਫਰ ਏਅਰ ਏਸ਼ੀਆ ਦੇ ਨਿਯਮਾਂ ਦੇ ਮੁਤਾਬਕ ਹੋਣਗੇ। ਇਕ ਵਾਰ ਬੁਕਿੰਗ ਤੋਂ ਬਾਅਦ ਕੈਂਸਿਲ ਕਰਵਾਉਣ 'ਤੇ ਪੈਸਾ ਵਾਪਸ ਨਹੀਂ ਹੋਵੇਗਾ। ਇਸ ਤੋਂ ਇਲਾਵਾ ਹੋਰ ਆਫਰ ਦੀ ਗੱਲ ਕਰੀਏ ਤਾਂ ਕੋਚੀ ਤੋਂ ਕੁਆਲਾਲੰਮਪੁਰ (ਰੁਪਏ 3,399 ਤੋਂ ਸ਼ੁਰੂ), ਕੋਲਕਾਤਾ ਤੋਂ ਬਾਲੀ (ਰੁਪਏ 8,499 ਤੋਂ ਸ਼ੁਰੂ), ਚੇਨਈ ਤੋਂ ਕੁਆਲਾਲੰਮਪੁਰ (ਰੁਪਏ 4,399 ਤੋਂ ਸ਼ੁਰੂ), ਹੈਦਰਾਬਾਦ ਤੋਂ ਕੁਆਲਾਲੰਪੁਰ (ਰੁਪਏ 5,999 ਤੋਂ ਸ਼ੁਰੂ), ਨਵੀਂ ਦਿੱਲੀ ਤੋਂ ਕੁਆਲਾਲੰਪੁਰ (5,390 ਰੁਪਏ ਤੋਂ ਸ਼ੁਰੂ)।
ਬਜਟ 'ਚ ਚੇਤਾਵਨੀ ਦੇ ਬਾਅਦ ਕ੍ਰਿਪਟੋਕਰੰਸੀ 'ਚ ਅਸਥਿਰਤਾ
NEXT STORY