ਨਵੀਂ ਦਿੱਲੀ— ਵਿਕਣ ਦੀ ਕਗਾਰ ’ਤੇ ਖੜ੍ਹੀ ਸਰਕਾਰੀ ਕੰਪਨੀ ਏਅਰ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਆਫਰ ਪੇਸ਼ ਕੀਤਾ ਹੈ। ਹੁਣ ਹਰ ਘਰੇਲੂ ਉਡਾਣ ’ਤੇ ਯਾਤਰੀ 10 ਕਿਲੋ ਜ਼ਿਆਦਾ ਲਗੇਜ ਲਿਜਾ ਸਕਣਗੇ।
ਸਾਰੀਆਂ ਏਅਰਲਾਈਨਜ਼ ’ਚ ਬੈਗੇਜ ਲਈ ਸਖਤ ਨਿਯਮ ਹੁੰਦੇ ਹਨ। ਤੈਅ ਹੱਦ ਤੋਂ ਜ਼ਿਆਦਾ ਲਗੇਜ ਲਿਜਾਣ ’ਤੇ ਏਅਰਲਾਈਨਜ਼ ਮੁਸਾਫਿਰਾਂ ਤੋਂ ਬੈਗੇਜ ਫੀਸ ਵਸੂਲਦੀਆਂ ਹਨ। ਏਅਰ ਇੰਡੀਆ ਨੇ ਇਸ ਫੀਸ ਤੋਂ ਮੁਸਾਫਿਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਪਰਿਵਾਰ ਨਾਲ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਮਿਲੇਗੀ ਰਾਹਤ
ਏਅਰ ਇੰਡੀਆ ਦੇ ਇਸ ਐਲਾਨ ਨਾਲ ਪਰਿਵਾਰ ਨਾਲ ਯਾਤਰਾ ਕਰਨ ਵਾਲੇ ਮੁਸਾਫਿਰਾਂ ਨੂੰ ਰਾਹਤ ਮਿਲੇਗੀ ਕਿਉਂਕਿ ਉਹ ਹਮੇਸ਼ਾ ਜ਼ਿਆਦਾ ਸਾਮਾਨ ਨਾਲ ਸਫਰ ਕਰਦੇ ਹਨ। ਭਾਰਤ ’ਚ ਡੋਮੈਸਟਿਕ ਸੈਕਟਰ ਲਈ ਵਾਧੂ ਬੈਗੇਜ ਰੇਟ ਪ੍ਰਤੀ ਕਿਲੋਗ੍ਰਾਮ 500 ਰੁਪਏ ਹੈ। ਇਸ ’ਤੇ ਜੀ. ਐੱਸ. ਟੀ. ਵੱਖ ਤੋਂ ਲਾਇਆ ਜਾਂਦਾ ਹੈ।
ਹੇਅਰ ਟਰਾਂਸਪਲਾਂਟ ਤੋਂ ਬਾਅਦ ਵੀ ਨਹੀਂ ਆਏ ਵਾਲ, ਕੰਪਨੀ ਨੂੰ ਜੁਰਮਾਨਾ
NEXT STORY