ਨਵੀਂ ਦਿੱਲੀ- ਏਅਰ ਇੰਡੀਆ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਅਰਲਾਈਨ ਦੀਆਂ ਕੁਝ ਉਡਾਣਾਂ ਨੂੰ ਸੰਚਾਲਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਨ੍ਹਾਂ ਮਾਮਲਿਆਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਤੁਰੰਤ ਹੱਲ ਕਰ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਹਾਲਾਂਕਿ ਕੈਬਿਨ ਕਰੂ ਦੀ ਕਮੀ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਅਫਵਾਹਾਂ ਦੇ ਉਲਟ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਵਧਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਲਈ ਏਅਰਲਾਈਨ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮੀ ਰੂਪ ਨਾਲ ਭਰਤੀ ਕਰ ਰਹੀ ਹੈ। ਫਿਰ ਵੀ ਅਸੀਂ ਫਲਾਈਟਾਂ 'ਚ ਦੇਰੀ ਕਾਰਨ ਸਾਡੇ ਕੀਮਤੀ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਕਰਦੇ ਹਾਂ। ਹਾਲਾਂਕਿ ਏਅਰ ਇੰਡੀਆ ਨੇ ਮੰਨਿਆ ਕਿ ਕੈਬਿਨ ਕਰੂ ਨੂੰ ਹਵਾਈ ਅੱਡਾ ਐਂਟਰੀ ਪਾਸ ਮੁਕਾਬਲਤਨ ਹੌਲੀ ਜਾਰੀ ਹੋਣ ਕਾਰਨ ਕੁਝ ਸੰਚਾਲਨ ਸੰਬੰਧੀ ਮੁਸ਼ਕਲਾਂ ਸਨ, ਇਸ ਕਾਰਨ ਉੱਤਰੀ ਅਮਰੀਕਾ ਲਈ ਕੁਝ (ਲੰਬੀ ਦੂਰੀ) ਦੀਆਂ ਉਡਾਣਾਂ ਦੇ ਸੰਚਾਲਨ 'ਚ ਦੇਰੀ ਹੋਈ।
ਵਿਦੇਸ਼ੀ ਮੁਦਰਾ ਭੰਡਾਰ 11.02 ਅਰਬ ਡਾਲਰ ਵਧ ਕੇ 561.2 ਅਰਬ ਡਾਲਰ ’ਤੇ
NEXT STORY