ਮੁੰਬਈ/ਨਵੀਂ ਦਿੱਲੀ— ਏਅਰ ਇੰਡੀਆ ਕਰਜ਼ਾ ਚੁਕਾਉਣ ਲਈ ਬਾਂਡ ਵੇਚ ਕੇ 7000 ਕਰੋਡ਼ ਰੁਪਏ ਜੁਟਾ ਸਕਦੀ ਹੈ। ਇਸ ਮਾਮਲੇ ਨਾਲ ਸਿੱਧੇ ਤੌਰ ’ਤੇ ਜੁਡ਼ੇ ਹੋਏ 2 ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਏਅਰ ਇੰਡੀਆ ਏਸੈੱਟ ਹੋਲਡਿੰਗਸ ਲਿਮਟਿਡ (ਏ. ਆਈ. ਏ. ਐੱਚ. ਐੱਲ.) ਬਾਂਡ ਇਸ਼ੂ ਲਿਆਵੇਗੀ, ਜੋ ਇਕ ਸਪੈਸ਼ਲ ਪਰਪਜ਼ ਵ੍ਹੀਕਲ ਹੈ। ਏਅਰ ਇੰਡੀਆ ਦਾ 29,464 ਕਰੋਡ਼ ਰੁਪਏ ਦਾ ਕਰਜ਼ਾ ਇਸ ਕੰਪਨੀ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ।
ਮਹਿੰਗੇ ਕਰਜ਼ੇ ਨੂੰ ਸਸਤੇ ਕਰਜ਼ੇ ਨਾਲ ਬਦਲਣ ’ਤੇ ਏਅਰ ਇੰਡੀਆ ’ਚ ਨਿਵੇਸ਼ਕਾਂ ਦੀ ਦਿਲਚਸਪੀ ਵਧ ਸਕਦੀ ਹੈ। ਸਰਕਾਰ ਨੇ ਅਕਤੂਬਰ ਤੋਂ ਇਸ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਪਿਛਲੀ ਵਾਰ ਕਰਜ਼ੇ ਸਮੇਤ ਏਅਰ ਇੰਡੀਆ ਨੂੰ ਸਰਕਾਰ ਨੇ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਉਸ ਨੂੰ ਇਕ ਵੀ ਬੋਲੀ ਨਹੀਂ ਮਿਲੀ ਸੀ।
ਏਅਰ ਇੰਡੀਆ ’ਤੇ ਹੈ 55,000 ਕਰੋਡ਼ ਦਾ ਕਰਜ਼ਾ
ਏਅਰ ਇੰਡੀਆ ’ਤੇ ਕੁਲ 55,000 ਕਰੋਡ਼ ਰੁਪਏ ਦਾ ਕਰਜ਼ਾ ਹੈ। ਹੋਲਡਿੰਗ ਕੰਪਨੀ ਨੂੰ 29,464 ਕਰੋਡ਼ ਰੁਪਏ ਦਾ ਕਰਜ਼ਾ ਟਰਾਂਸਫਰ ਕਰਨ ਨਾਲ ਬੀਮਾਰ ਏਅਰਲਾਈਨ ਕੰਪਨੀ ਦੀ ਵਿਆਜ ਦੇਣਦਾਰੀ ’ਚ 2,700 ਕਰੋਡ਼ ਰੁਪਏ ਦੀ ਕਮੀ ਆਵੇਗੀ। 7000 ਕਰੋਡ਼ ਰੁਪਏ ਦੇ ਇਨ੍ਹਾਂ ਇਸ਼ੂ ਨਾਲ ਕੰਪਨੀ ਦੀ ਯੋਜਨਾ 2 ਵਾਰ ’ਚ ਹੋਰ 22,000 ਕਰੋਡ਼ ਰੁਪਏ ਜੁਟਾਉਣ ਦੀ ਹੈ। ਪਹਿਲਾਂ ਸੀਰੀਜ਼ ਦੇ ਬਾਂਡ ’ਤੇ ਮੂਲ ਦੇ ਨਾਲ ਵਿਆਜ ਦਾ ਭੁਗਤਾਨ ਵੀ ਸਰਕਾਰ ਕਰੇਗੀ।
ਯੋਜਨਾ ਮੁਤਾਬਕ ਏ. ਆਈ. ਏ. ਐੱਚ. ਐੱਲ. ਪਹਿਲਾਂ 3 ਸਾਲ ਦੇ ਬਾਂਡ ਜਾਰੀ ਕਰੇਗੀ, ਜਿਸ ’ਤੇ 7-7.25 ਫ਼ੀਸਦੀ ਦਾ ਵਿਆਜ ਦਿੱਤਾ ਜਾ ਸਕਦਾ ਹੈ। ਇਹ ਦਾਅਵਾ ਡੀਲਰਾਂ ਨੇ ਕੀਤਾ ਹੈ। ਰੇਟਿੰਗ ਕੰਪਨੀ ਇਕਰਾ ਨੇ ਪ੍ਰਸਤਾਵਿਤ ਬਾਂਡ ਨੂੰ ਸਟੇਬਲ ਆਊਟਲੁੱਕ ਦੇ ਨਾਲ ਟ੍ਰਿਪਲ ਏ ਰੇਟਿੰਗ ਦਿੱਤੀ ਹੈ। ਬਾਂਡ ਇਸ਼ੂ ਕਰਨ ਵਾਲੀ ਏ. ਆਈ. ਏ. ਐੱਚ. ਐੱਲ. ਇਕ ਹੋਰ ਰੇਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।
15,064 ਕਰੋਡ਼ ਰੁਪਏ ਜੁਟਾਏਗੀ ਏ. ਆਈ. ਏ. ਐੱਚ. ਐੱਲ.
ਇਕਰਾ ਨੇ ਪਿਛਲੇ ਹਫਤੇ ਇਕ ਨੋਟ ’ਚ ਲਿਖਿਆ ਸੀ, ‘‘7000 ਕਰੋਡ਼ ਰੁਪਏ ਦੇ ਬਾਂਡ ਇਸ਼ੂ ’ਚ ਸਰਕਾਰ ਦੀ ਭੂਮਿਕਾ ਨੂੰ ਵੇਖਦਿਆਂ ਇਸਦੀ ਰੇਟਿੰਗ ਤੈਅ ਕੀਤੀ ਗਈ ਹੈ।’’ ਰੇਟਿੰਗ ਕੰਪਨੀ ਨੇ ਦੱਸਿਆ ਕਿ 29,464 ਕਰੋਡ਼ ਰੁਪਏ ਦੇ ਕਰਜ਼ੇ ਨੂੰ ਏਅਰ ਇੰਡੀਆ ਲਿਮਟਿਡ ਵੱਲੋਂ ਏ. ਆਈ. ਏ. ਐੱਚ. ਐੱਲ. ਨੂੰ ਟਰਾਂਸਫਰ ਕਰਨ ਦੀ ਯੋਜਨਾ ਹੈ। ਇਸ ਰੇਟਿੰਗ ’ਚ ਇਹ ਮੰਨਿਆ ਗਿਆ ਹੈ ਕਿ ਏ. ਆਈ. ਏ. ਐੱਚ. ਐੱਲ. ਵੱਲੋਂ ਜਾਰੀ ਕੀਤੇ ਜਾਣ ਵਾਲੇ ਬਾਂਡ ’ਤੇ ਵਿਆਜ ਦਾ ਭੁਗਤਾਨ ਸਰਕਾਰ ਕਰੇਗੀ ਜਾਂ ਉਹ ਇਸ ’ਤੇ ਸਪੱਸ਼ਟ ਗਾਰੰਟੀ ਦੇਵੇਗੀ।
ਇਹ ਬਾਂਡ ਇਸ ਹਫਤੇ ਸਬਸਕ੍ਰਿਪਸ਼ਨ ਲਈ ਖੁੱਲ੍ਹ ਸਕਦੇ ਹਨ। ਇਨ੍ਹਾਂ ਨੂੰ ਸਟਾਕ ਐਕਸਚੇਂਜਾਂ ਦੇ ਇਲੈਕਟ੍ਰਾਨਿਕ ਬਿਡਿੰਗ ਪਲੇਟਫਾਰਮਸ ਜ਼ਰੀਏ ਵੇਚਿਆ ਜਾਵੇਗਾ। ਦੂਜਾ ਬਾਂਡ ਇਸ਼ੂ ਅਗਲੇ ਇਕ ਮਹੀਨੇ ’ਚ ਆ ਸਕਦਾ ਹੈ। ਏ. ਆਈ. ਏ. ਐੱਚ. ਐੱਲ. ਸਰਕਾਰ ਦੀ ਗਾਰੰਟੀ ਦੇ ਨਾਲ 15,064 ਕਰੋਡ਼ ਰੁਪਏ ਜੁਟਾਏਗੀ। ਮੰਨਿਆ ਜਾ ਰਿਹਾ ਹੈ ਕਿ ਇਹ ਬਾਂਡ 10 ਸਾਲ ਦੀ ਮਚਿਓਰਿਟੀ ਵਾਲੇ ਹੋਣਗੇ।
18 ਸਾਲ ਤੋਂ ਛੋਟੇ ਵਪਾਰੀਆਂ ਨੂੰ ਪੈਨਸ਼ਨ ਲੈਣ ਲਈ ਦੇਣਾ ਹੋਵੇਗਾ 55 ਰੁਪਏ ਮਹੀਨਾ
NEXT STORY