ਗੈਜੇਟ ਡੈਸਕ—ਭਾਰਤੀ ਏਅਰਟੈੱਲ ਜੂਨ-ਅਗਸਤ ਦੇ ਮਹੀਨੇ 'ਚ 4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਅੱਵਲ ਰਹੀ ਜਦ ਕਿ ਇਸ ਦੌਰਾਨ ਅਪਲੋਡ ਸਪੀਡ ਦੇ ਮਾਮਲੇ 'ਚ ਆਈਡੀਆ ਸੈਲੂਲਰ ਪਹਿਲੇ ਸਥਾਨ 'ਤੇ ਰਹੀ। ਉੱਥੇ ਰਿਲਾਇੰਸ ਜਿਓ 22 ਟੈਲੀਕਾਮ ਸਰਕਲ 'ਚ 4ਜੀ ਨੈੱਟਵਰਕ ਉਪਲੱਬਧਤਾ ਦੇ ਮਾਮਲੇ 'ਚ ਸਭ ਤੋਂ ਅਗੇ ਹੈ। ਮੋਬਾਇਲ ਐਨਾਲਿਟਿਕਸ ਕੰਪਨੀ ਓਪਨ ਸਿੰਗਨਲ ਦੀ ਨਵੀਂ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ 1 ਜੂਨ 2018 ਤੋਂ 29 ਅਗਸਤ ਵਿਚਾਲੇ ਭਾਰਤੀ ਏਅਰਟੈੱਲ ਨੈੱਟਵਰਕ ਦੀ ਔਸਤ ਡਾਊਨਲੋਡ ਸਪੀਡ 7.52 ਮੇਗਾਬਾਈਟ ਪ੍ਰਤੀ ਸੈਕਿੰਡ ਰਹੀ। ਉੱਥੇ ਜਿਓ ਦੀ ਸਪੀਡ 5.47 ਐੱਮ.ਬੀ.ਪੀ.ਐੱਸ., ਵੋਡਾਫੋਨ ਦੀ 5.2 ਐੱਮ.ਬੀ.ਪੀ.ਐੱਸ. ਅਤੇ ਆਈਡੀਆ ਦੀ 4.92 ਐੱਮ.ਬੀ.ਪੀ.ਐੱਸ. ਰਹੀ। 4ਜੀ ਉਪਲੱਬਧਤਾ ਦੇ ਬਾਰੇ 'ਚ ਰਿਲਾਇੰਸ ਜਿਓ ਨੇ 22 ਟੈਲੀਕਾਮ ਸਰਕਲ 'ਚ ਦੂਜੀ ਕੰਪਨੀਆਂ ਨੂੰ ਪਛਾੜ ਦਿੱਤਾ ਹੈ। ਸਾਰੇ 22 ਸਰਕਲ 'ਚ ਜਿਓ ਨੇ 4ਜੀ ਉਪਲੱਬਧਤਾ 96.7 ਫੀਸਦੀ ਦਾ ਸਕੋਰ ਕੀਤਾ ਹੈ। 73.99 ਫੀਸਦੀ ਕਵਰੇਜ਼ ਸਕੋਰ ਨਾਲ ਏਅਰਟੈੱਲ ਦੂਜੇ ਨੰਬਰ 'ਤੇ, ਆਈਡੀਆ (73.13 ਫੀਸਦੀ) ਤੀਸਰੇ ਅਤੇ ਵੋਡਾਫੋਨ (73.59 ਫੀਸਦੀ) ਚੌਥੇ ਸਥਾਨ 'ਤੇ ਰਿਹਾ। ਅਪਲੋਡ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ 'ਚ ਆਈਡੀਆ ਨੈੱਟਵਰਕ ਬੇਸਟ ਸਾਬਤ ਹੋਇਆ ਹੈ ਜਿਸ ਦੀ ਓਵਰਆਲ ਅਪਲੋਡ ਸਪੀਡ (4ਜੀ ਅਤੇ 3ਜੀ) 2.88 ਐੱਮ.ਬੀ.ਪੀ.ਐੱਸ. ਰਹੀ, ਉੱਥੇ ਸਿਰਫ 4ਜੀ ਨੈੱਟਵਰਕ ਸਪੀਡ ਦੀ ਗੱਲ ਕਰੀਏ ਤਾਂ ਇਹ 3.97 ਐੱਮ.ਬੀ.ਪੀ.ਐੱਸ. ਰਹੀ। ਓਵਰਆਲ 1.9 ਐੱਮ.ਬੀ.ਪੀ.ਐੱਸ. ਸਪੀਡ ਨਾਲ ਏਅਰਟੈੱਲ ਦੂਜੇ ਨੰਬਰ 'ਤੇ ਅਤੇ 2.31 ਐੱਮ.ਬੀ.ਪੀ.ਐੱਸ. ਸਪੀਡ ਨਾਲ ਵੋਡਾਫੋਨ ਨੈੱਟਵਰਕ ਤੀਸਰੇ ਨੰਬਰ 'ਤੇ ਰਹੀ।
ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹੈ ਬਿਟਕੁਆਇਨ
NEXT STORY