ਨਵੀਂ ਦਿੱਲੀ (ਵਾਰਤਾ) : ਅਕਸ਼ੈ ਪਾਤਰ ਫਾਊਂਡੇਸ਼ਨ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਤਾਲਾਬੰਦੀ ਦੌਰਾਨ ਹੁਣ ਤੱਕ 5 ਕਰੋੜ ਭੋਜਨ ਦੀ ਥਾਲੀ ਉਪਲੱਬਧ ਕਰਾ ਚੁੱਕਾ ਹੈ। ਇਸ ਸੰਗਠਨ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਭੁੱਖਿਆ ਨੂੰ ਖਾਣਾ ਖੁਆਉਣ ਲਈ ਵਚਨਬੱਧ ਹੈ। ਅਕਸ਼ੈ ਪਾਤਰ ਤਾਲਾਬੰਦੀ ਦੌਰਾਨ ਬੇਸਹਾਰਾ, ਗਰੀਬ ਅਤੇ ਮਜ਼ਦੂਰਾਂ ਨੂੰ ਭੋਜਨ ਉਪਲੱਬਧ ਕਰਾ ਰਿਹਾ ਹੈ। ਪੂਰੇ ਦੇਸ਼ ਵਿਚ ਹੁਣ ਤੱਕ 5 ਕਰੋੜ ਤੋਂ ਵੀ ਜ਼ਿਆਦਾ ਭੋਜਨ ਦੀ ਥਾਲੀ ਉਪਲੱਬਧ ਕਰਾ ਚੁੱਕਾ ਹੈ। ਪੱਕੇ ਭੋਜਨ ਦੇ ਇਲਾਵਾ ਭੋਜਨ ਕਿੱਟਾਂ ਵੀ ਉਪਲੱਬਧ ਕਰਾਈਆਂ ਗਈਆਂ ਹਨ।
ਮਹਾਮਾਰੀ ਨਾਲ ਨਜਿੱਠਣ ਲਈ ਹਰ ਪੱਧਰ 'ਤੇ ਸਰਕਾਰ ਸਮੇਤ ਕਈ ਸੰਗਠਨਾਂ ਵੱਲੋਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਦੇਸ਼ਭਰ ਵਿਚ ਭੋਜਨ ਦੀ ਕਮੀ ਕਾਰਨ ਜ਼ਿਆਦਾ ਲੋਕ ਪ੍ਰਭਾਵਿਤ ਨਾ ਹੋਣ, ਇਸ ਲਈ ਅਕਸ਼ੈ ਪਾਤਰ ਵੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਅਕਸ਼ੈ ਪਾਤਰ ਦੇਸ਼ ਦੇ ਸਾਰੇ ਰਾਜਾਂ ਵਿਚ ਆਪਣੇ ਕਿਚਨਾਂ ਦੇ ਨੈੱਟਵਕਰ ਜ਼ਰੀਏ ਰਾਹਤ ਕੰਮਾਂ ਵਿਚ ਭਾਗ ਲੈ ਰਿਹਾ ਹੈ। ਬੇਸਹਾਰਾ ਲੋਕਾਂ ਨੂੰ ਜ਼ਰੂਰਤ ਦk ਸਮਾਨ ਪਕਿਆ ਹੋਇਆ ਭੋਜਨ ਅਤੇ ਫੂਡ ਰਿਲੀਫ ਕਿੱਟਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਇਕ ਕਿੱਟ ਵਿਚ 1 ਵਿਅਕਤੀ ਲਈ 21 ਦਿਨਾਂ ਦੀ 2 ਸਮੇਂ ਦੀ ਭੋਜਨ ਸਮੱਗਰੀ ਹੁੰਦੀ ਹੈ।
ਅਕਸ਼ੈ ਪਾਤਰ ਨੇ ਤਾਲਾਬੰਦੀ ਦੇ ਤੁਰੰਤ ਬਾਅਦ ਤੋਂ ਭੋਜਨ ਉਪਲੱਬਧ ਕਰਾਉਣ ਦੀ ਸ਼ੁਰੂਆਤ ਕੀਤੀ ਸੀ ਜੋ ਅਜੇ ਵੀ ਜਾਰੀ ਹੈ। ਮੌਜੂਦਾ ਸੰਕਟ ਨਾਲ ਨਜਿੱਠਣ ਵਿਚ ਵੀ ਅਕਸ਼ੈ ਪਾਤਰ ਨੂੰ ਇਨਫੋਸਿਸ ਦੇ ਨਾਰਾਇਣ ਮੂਰਤੀ ਸਮੇਤ ਫਿਲਮ ਉਦਯੋਗ ਦੇ ਲੋਕਾਂ ਦਾ ਸਮਰਥਨ ਮਿਲਿਆ ਹੈ। ਇਸ ਦੇ ਇਲਾਵਾ ਕਈ ਕੰਪਨੀਆਂ ਅਤੇ ਵਾਲੰਟੀਅਰਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਬਾਰੇ ਵਿਚ ਸੰਗਠਨ ਦੇ ਪ੍ਰਧਾਨ ਮਧੂ ਪੰਡਿਤ ਦਾਸਾ ਨੇ ਕਿਹਾ 'ਅਸੀਂ ਇਸ ਔਖੇ ਸਮੇਂ ਦੌਰਾਨ ਜ਼ਰੂਰਤਮੰਦ ਲੋਕਾਂ ਕਾਰਪੋਰੇਟ ਅਤੇ ਵਿਅਕਤੀਗਤ ਦਾਤਾਵਾਂ, ਸਵੇ-ਇਛਾ ਕਾਮਿਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਖੜੇ ਰਹੇ।'
ਡਾਲਰ ਦੀ ਕੀਮਤ 75.50 ਰੁਪਏ ਤੋਂ ਪਾਰ, ਜਾਣੋ ਹੁਣ ਦਾ ਰੇਟ
NEXT STORY