ਨਵੀਂ ਦਿੱਲੀ (ਇੰਟ.)-ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਸ਼ਨੀਵਾਰ ਨੂੰ ਹੋਣ ਵਾਲੀ ਬੈਠਕ 'ਚ ਸ਼ਰਾਬ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦੀ ਦਿਸ਼ਾ 'ਚ ਪਹਿਲਾ ਕਦਮ ਚੁੱਕ ਸਕਦੀ ਹੈ। ਜੇਕਰ ਆਮ ਰਾਏ ਬਣਦੀ ਹੈ ਤਾਂ ਸੂਬਿਆਂ ਵੱਲੋਂ ਵਿਰੋਧ ਦੇ ਬਾਵਜੂਦ ਅਲਕੋਹਲ ਯੁਕਤ ਪੀਣ ਵਾਲੇ ਪਦਾਰਥ ਬਣਾਉਣ 'ਚ ਵਰਤੇ ਜਾਣ ਵਾਲੇ ਐਕਸਟ੍ਰਾ ਨਿਊਟਰਲ ਅਲਕੋਹਲ (ਈ. ਐੱਨ. ਏ.) ਜਾਂ 'ਇਨਸਾਨ ਵੱਲੋਂ ਵਰਤੇ ਜਾਣ ਵਾਲੇ ਅਲਕੋਹਲ' ਨੂੰ ਜੀ. ਐੱਸ. ਟੀ. ਦੇ ਘਰੇ 'ਚ ਲਿਆਂਦਾ ਜਾ ਸਕਦਾ ਹੈ।
ਈ. ਐੱਨ. ਏ. 'ਤੇ ਜੀ. ਐੱਸ. ਟੀ. ਲਾਉਣ ਦੀ ਕੇਂਦਰ ਸਰਕਾਰ ਦੀ ਇਹ ਦੂਜੀ ਕਵਾਇਦ ਹੈ, ਜਿਸ 'ਤੇ ਇਸ ਸਮੇਂ ਸੂਬਾ ਸਰਕਾਰਾਂ ਟੈਕਸ ਲਾਉਂਦੀਆਂ ਹਨ। ਪੀਣ ਵਾਲੇ ਅਲਕੋਹਲ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਇਸ ਦਾ ਕੱਚਾ ਮਾਲ ਈ. ਐੱਨ. ਏ. ਅਪਰਿਭਾਸ਼ਿਤ ਖੇਤਰ 'ਚ ਹੈ। ਉਦਯੋਗਿਕ ਅਲਕੋਹਲ ਜੀ. ਐੱਸ. ਟੀ. ਦੇ ਘੇਰੇ 'ਚ ਆਉਂਦਾ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੌਂਸਲ ਜੀ. ਐੱਸ. ਟੀ. ਦੇ ਤਹਿਤ ਈ. ਐੱਨ. ਏ. ਨੂੰ ਲਿਆਉਣ 'ਤੇ ਮੁੜ ਤੋਂ ਵਿਚਾਰ ਕਰੇਗੀ।
ਸੂਬਿਆਂ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ ਪਰ ਹੁਣ ਇਸ ਮਸਲੇ 'ਤੇ ਸਾਡੇ ਕੋਲ ਕਾਨੂੰਨੀ ਰਾਏ ਹੈ, ਜਿਸ ਨਾਲ ਇਸ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦੀ ਸਾਡੀ ਕਵਾਇਦ ਨੂੰ ਬਲ ਮਿਲਦਾ ਹੈ। ਕੌਂਸਲ ਦੀ ਬੈਠਕ ਕਰੀਬ ਡੇਢ ਮਹੀਨੇ ਦੀ ਮਿਆਦ 'ਤੇ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵਾਧੂ ਸਾਲਿਸਟਰ ਜਨਰਲ ਤੋਂ ਸਲਾਹ ਲਈ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਈ. ਐੱਨ. ਏ. 'ਤੇ ਜੀ. ਐੱਸ. ਟੀ. ਲਾਗੂ ਹੋ ਸਕਦਾ ਹੈ ਕਿਉਂਕਿ ਇਹ ਪੀਣ ਵਾਲੀ ਸ਼ਰਾਬ ਨਹੀਂ ਹੈ। ਇਸ 'ਤੇ 18 ਫ਼ੀਸਦੀ ਟੈਕਸ ਲਾਏ ਜਾਣ ਦਾ ਪ੍ਰਸਤਾਵ ਹੈ।
ਇੰਸ਼ੋਰੈਂਸ ਕੰਪਨੀ ਨੇ ਹਾਦਸਾਗ੍ਰਸਤ ਕਾਰ ਦਾ ਨਹੀਂ ਦਿੱਤਾ ਕਲੇਮ, ਹੁਣ ਦੇਵੇਗੀ 2,72,689 ਰੁਪਏ
NEXT STORY