ਨਵੀਂ ਦਿੱਲੀ—ਅਮਰੀਕਾ ਦੀ ਈ-ਵਪਾਰਕ ਕੰਪਨੀ ਐਮਾਜ਼ੋਨ ਦੀ ਭਾਰਤ ਸਥਿਤ ਆਨਲਾਈਨ ਮਾਰਕਿਟਪਲੇਸ ਇਕਾਈ ਐਮਾਜ਼ੋਨ ਸੈਲਰ ਸਰਵਿਸੇਜ਼ ਦਾ ਨੁਕਸਾਨ 2018-19 'ਚ ਘੱਟ ਹੋ ਕੇ 5,685 ਕਰੋੜ ਰੁਪਏ ਰਿਹਾ। ਉਪਲੱਬਧ ਦਸਤਾਵੇਜ਼ਾਂ ਦੇ ਮੁਤਾਬਕ ਇਹ ਘਾਟਾ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 9.5 ਫੀਸਦੀ ਘੱਟ ਹੈ। ਬਿਜ਼ਨੈੱਸ ਇੰਟੈਲੀਜੈਂਸ ਪਲੇਟਫਾਰਮ ਦੇ ਮੁਤਾਬਕ ਇਸ ਤੋਂ ਪਿਛਲੇ ਸਾਲ ਕੰਪਨੀ ਨੂੰ 6,287.9 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਦਸਤਾਵੇਜ਼ ਦੇ ਮੁਤਾਬਕ ਐਮਾਜ਼ੋਨ ਸੈਲਰ ਸਰਵਿਸੇਜ਼ ਦੀ ਕਮਾਈ 2018-19 'ਚ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 55 ਫੀਸਦੀ ਵਧ ਕੇ 7,778 ਕਰੋੜ ਰੁਪਏ 'ਤੇ ਪਹੁੰਚ ਗਈ। ਐਮਾਜ਼ੋਨ ਦੀ ਥੋਕ ਵਿਕਰੀ ਕੰਪਨੀ 'ਐਮਾਜ਼ੋਨ ਹੋਲਸੇਲ ਇੰਡੀਆ' ਨੇ 2018-19 'ਚ 11,250 ਕਰੋੜ ਦਾ ਕਾਰੋਬਾਰ ਕੀਤਾ। ਇਕ ਸਾਲ ਪਹਿਲਾਂ ਦੇ ਮੁਕਾਬਲੇ ਇਸ 'ਚ ਅੱਠ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਇਸ ਕੰਪਨੀ ਦਾ ਨੁਕਸਾਨ ਇਕ ਸਾਲ ਪਹਿਲਾਂ ਦੇ 131.4 ਕਰੋੜ ਰੁਪਏ ਤੋਂ ਵਧ ਕੇ 141 ਕਰੋੜ ਰੁਪਏ ਹੋ ਗਿਆ। ਐਮਾਜ਼ੋਨ ਦੀਆਂ ਭਾਰਤ 'ਚ ਕੰਮ ਕਰ ਰਹੀਆਂ ਹੋਰ ਇਕਾਈਆਂ ਦਾ ਘਾਟਾ ਵੀ ਵਧਿਆ ਹੈ।
ਸਰਕਾਰ ਦਿਲ ਦੇ ਮਰੀਜ਼ਾਂ ਨੂੰ ਦੇ ਸਕਦੀ ਹੈ ਇਹ ਰਾਹਤ, 4 NOV ਨੂੰ ਹੈ ਮੀਟਿੰਗ
NEXT STORY