ਨਵੀਂ ਦਿੱਲੀ — ਅਮਰੀਕੀ ਆਨਲਾਈਨ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਦਿੱਲੀ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਭਾਰਤੀ ਕੰਪਨੀ ਫਿੳੂਚਰ ਗਰੁੱਪ ਦੇ ਮੁੱਖ ਕਾਰਜਕਾਰੀ ਕਿਸ਼ੋਰ ਬਿਯਾਨੀ ਸਮੇਤ ਉਨ੍ਹਾਂ ਦੇ ਸੰਸਥਾਪਕਾਂ ਨੂੰ ਗ੍ਰਿਫ਼ਤਾਰ ਕਰਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਗਰੁੱਪ ਦੇ ਕਾਰੋਬਾਰ ਨੂੰ ਰਿਲਾਇੰਸ ਇੰਡਸਟਰੀਜ਼ ਨੂੰ ਵੇਚਣ ਦੇ ਸਮਝੌਤੇ ਨੂੰ ਰੋਕਣ ਦੀ ਮੰਗ ਕੀਤੀ ਹੈ।
ਆਰਬਿਟਰੇਸ਼ਨ ਕੋਰਟ ਦੇ ਆਦੇਸ਼ ਨੂੰ ਲਾਗੂ ਕਰਨ ਦੀ ਬੇਨਤੀ
ਪਟੀਸ਼ਨ ਵਿਚ ਐਮਾਜ਼ੋਨ ਨੇ ਆਪਣੇ ਹਿੱਸੇਦਾਰ ਫਿੳੂਚਰ ਸਮੂਹ ਅਤੇ ਰਿਲਾਇੰਸ ਇੰਡਸਟਰੀ ’ਚ ਹੋਏ 24,713 ਕਰੋੜ ਰੁਪਏ ਦੇ ਸੌਦੇ ਦੇ ਖ਼ਿਲਾਫ ਸਿੰਗਾਪੁਰ ਦੀ ਆਰਬਿਟਰੇਸ਼ਨ ਕੋਰਟ ਦੇ ਆਦੇਸ਼ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ। ਐਮਾਜ਼ੋਨ ਨੇ ਮੰਗ ਕੀਤੀ ਹੈ ਕਿ ਬਿਆਨੀ ਪਰਿਵਾਰ ਨੂੰ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਘੋਸ਼ਿਤ ਕਰਨ ਦੀ ਹਦਾਇਤ ਕੀਤੀ ਜਾਵੇ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ।
ਇਹ ਵੀ ਪਡ਼੍ਹੋ : Tiktok ’ਤੇ ਭਾਰਤ ’ਚ ਸਦਾ ਲਈ ਲੱਗੇਗੀ ਪਾਬੰਦੀ! 58 ਹੋਰ ਚੀਨੀ ਮੋਬਾਈਲ ਐਪਸ ’ਤੇ ਵੀ ਹੋਵੇਗੀ ਸਥਾਈ
ਡਾਇਰੈਕਟਰਾਂ ਨੂੰ ਸਿਵਲ ਜੇਲ੍ਹ ’ਚ ਪਾਉਣ ਦੀ ਮੰਗ ਕੀਤੀ
ਇਸ ਵਿਚ ਬਿਆਨੀ, ਉਸ ਦੀ ਧੀ ਅਸ਼ਨੀ ਅਤੇ ਸੰਸਥਾਪਕ ਪਰਿਵਾਰ ਦੇ ਸੱਤ ਹੋਰ ਮੈਂਬਰਾਂ ਅਤੇ ਫਿੳੂਚਰ ਗਰੁੱਪ ਦੇ ਕੰਪਨੀ ਸੈਕਟਰੀ ਸਮੇਤ ਤਿੰਨ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਅਮਰੀਕੀ ‘ਆਨਲਾਈਨ ਟ੍ਰੇਡਿੰਗ ਕੰਪਨੀ ਨੇ ਫਿੳੂਚਰ ਗਰੁੱਪ ਦੀਆਂ ਕੰਪਨੀਆਂ ਦੇ ਡਾਇਰੈਕਟਰਾਂ ਨੂੰ ਸਿਵਲ ਜੇਲ੍ਹ ਵਿਚ ਪਾਉਣ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਬਿਆਨੀ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਕਰਜ਼ੇ ਦੇ ਬੋਝ ਨਾਲ ਨਜਿੱਠਣ ਲਈ ਐਮਾਜ਼ੋਨ ਦੀ ਮਦਦ ਨਹੀਂ ਮਿਲੀ, ਇਸ ਕਾਰਨ ਰਿਲਾਇੰਸ ਨੂੰ ਕੰਪਨੀ ਦੇ ਕਾਰੋਬਾਰ ਨੂੰ ਵੇਚਣ ਲਈ ਇਕ ਸਮਝੌਤੇ ’ਤੇ ਦਸਤਖਤ ਕਰਨੇ ਪਏ।
ਇਹ ਵੀ ਪਡ਼੍ਹੋ : ਵੱਡੀ ਖ਼ਬਰ! ਨਵੀਂ ਕਾਰ ਖਰੀਦਣ ਵਾਲਿਆਂ ਲਈ ਬਦਲ ਸਕਦੇ ਹਨ ਇਹ ਨਿਯਮ
ਸੇਬੀ ਨੇ ਦਿੱਤੀ ਫਿੳੂਚਰ-ਰਿਲਾਇੰਸ ਇੰਡਸਟਰੀਜ਼ ਸਮਝੌਤੇ ਨੂੰ ਪ੍ਰਵਾਨਗੀ
ਐਮਾਜ਼ੋਨ ਦੀ ਇਹ ਅਰਜ਼ੀ ਅਜਿਹੇ ਸਮੇਂ ਦਾਇਰ ਕੀਤੀ ਗਈ ਹੈ ਜਦੋਂ ਮਾਰਕੀਟ ਰੈਗੂਲੇਟਰ ਸੇਬੀ ਨੇ ਕੁਝ ਦਿਨ ਪਹਿਲਾਂ ਫਿੳੂਚਰ-ਰਿਲਾਇੰਸ ਇੰਡਸਟਰੀਜ਼ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਐਮਾਜ਼ੋਨ ਨੇ ਕਿਹਾ ਹੈ ਕਿ ਸੌਦੇ ਵਿਰੁੱਧ ਸਿੰਗਾਪੁਰ ਦੀ ਐਮਰਜੈਂਸੀ ਵਿਚੋਲਗੀ (ਈ.ਏ.) ਅੰਤਰਿਮ ਰੋਕ ਇੰਡੀਅਨ ਆਰਬਿਟਰੇਸ਼ਨ ਐਂਡ ਕਨਸੀਲੇਸ਼ਨ ਐਕਟ ਅਧੀਨ ਲਾਗੂ ਹੈ। ਇਸਨੂੰ ਭਾਰਤੀ ਬ੍ਰਹਮ ਕਾਨੂੰਨ ਦੇ ਤਹਿਤ ਵੀ ਲਾਗੂ ਕੀਤਾ ਜਾ ਸਕਦਾ ਹੈ। ਐਮਾਜ਼ੋਨ ਦੁਆਰਾ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਿੰਗਾਪੁਰ ਆਰਬਿਟ੍ਰਲ ਫ਼ੈਸਲਾ ਕੇਂਦਰ ਦਾ ਅੰਤਰਿਮ ਆਦੇਸ਼ 23 ਜਨਵਰੀ ਤੱਕ ਲਾਗੂ ਸੀ। ਕਿਸੇ ਵੀ ਹੋਰ ਸੋਧ ਹੋਣ ਤਕ ਇਹ ਜਾਇਜ਼ ਹੈ।
ਇਹ ਵੀ ਪਡ਼੍ਹੋ : ਤਾਲਾਬੰਦੀ ਦਰਮਿਆਨ ਅਰਬਪਤੀਆਂ ਦੀ ਦੌਲਤ 35 ਪ੍ਰਤੀਸ਼ਤ ਵਧੀ, ਗਰੀਬਾਂ ਨੂੰ ਰੋਜ਼ੀ-ਰੋਟੀ ਦੇ ਲਾਲੇ: ਆਕਸਫੈਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
Tiktok ’ਤੇ ਭਾਰਤ ’ਚ ਸਦਾ ਲਈ ਲੱਗੇਗੀ ਪਾਬੰਦੀ! 58 ਹੋਰ ਚੀਨੀ ਮੋਬਾਈਲ ਐਪਸ ’ਤੇ ਵੀ ਹੋਵੇਗੀ ਸਥਾਈ ਪਾਬੰਦੀ
NEXT STORY