ਨਵੀਂ ਦਿੱਲੀ - ਕਰੋੜਾਂ-ਅਰਬਾਂ ਦਾ ਕਾਰੋਬਾਰ ਕਰਨ ਵਾਲੀ ਫਿਊਚਰ ਰਿਟੇਲ ਲਿਮਟਿਡ ਹੁਣ ਦਿਵਾਲੀਆ ਹੋ ਚੁੱਕੀ ਹੈ। ਕੰਪਨੀ ਭਾਰੀ ਕਰਜ਼ੇ ’ਚ ਡੁੱਬ ਚੁੱਕੀ ਹੈ। ਕੰਪਨੀ ਦੇ ਸ਼ੇਅਰ 3.21 ਰੁਪਏ ਤੋਂ ਹੇਠਾਂ ਡਿਗ ਚੁੱਕੇ ਹਨ ਅਤੇ ਹਾਲਾਤ ਹੁਣ ਅਜਿਹੇ ਹਨ ਕਿ ਕੰਪਨੀ ਵਿਕਣ ਜਾ ਰਹੀ ਹੈ। ਇਸ ਦਿਵਾਲੀਆ ਕੰਪਨੀ ਨੂੰ ਖ਼ਰੀਦਣ ਲਈ ਇਕ ਸਮੇਂ ’ਚ ਭਾਰੀ ਮੁਕਾਬਲੇਬਾਜ਼ੀ ਸੀ। ਕੁੱਝ ਸਮਾਂ ਪਹਿਲਾਂ ਤੱਕ ਇਸ ਕਰਜ਼ੇ ’ਚ ਡੁੱਬੀ ਕੰਪਨੀ ਨੂੰ ਖਰੀਦਣ ਲਈ ਇਕ-ਦੋ ਨਹੀਂ ਸਗੋਂ 49 ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ। ਇਸ ਲਿਸਟ ’ਚ ਰਿਲਾਇੰਸ, ਅਡਾਨੀ ਸਮੂਹ ਵਰਗੀਆਂ ਵੱਡੀਆਂ ਕੰਪਨੀਆਂ ਦਾ ਵੀ ਨਾਂ ਸੀ ਪਰ ਹੁਣ ਉਹ ਇਸ ਰੇਸ ਚੋਂ ਬਾਹਰ ਹੋ ਗਏ ਹਨ। ਕੰਪਨੀ ਨੂੰ ਖਰੀਦਣ ਲਈ ਫਾਈਨਲ ਰੇਸ ’ਚ 6 ਕੰਪਨੀਆਂ ਸਾਹਮਣੇ ਆਈਆਂ ਹਨ, ਜਿਸ ’ਚ ਕੋਈ ਵੱਡਾ ਨਾਂ ਸ਼ਾਮਲ ਨਹੀਂ ਹੈ।
ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ
ਦੱਸ ਦੇਈਏ ਕਿ ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਕੰਪਨੀਆਂ ਰਿਲਾਇੰਸ ਇੰਡਸਟ੍ਰੀਜ਼ ਦੀ ਰਿਲਾਇੰਸ ਰਿਟੇਲ ਅਤੇ ਅਡਾਨੀ ਸਮੂਹ ਹੁਣ ਬਿੱਗ ਬਾਜ਼ਾਰ ਦੇ ਫਿਊਚਰ ਗਰੁੱਪ ਨੂੰ ਖਰੀਦਣ ਦੀ ਰੇਸ ਤੋਂ ਬਾਹਰ ਹੋ ਗਏ ਹਨ। ਫਿਊਚਰ ਰਿਟੇਲ ਲਈ ਬੋਲੀ ਦੇ ਫਾਈਨਲ ਰਾਊਂਡ ਲਈ ਸਿਰਫ਼ ਛੇ ਕੰਪਨੀਆਂ ਹੀ ਸਾਹਮਣੇ ਆਈਆਂ ਹਨ। ਇਸ ’ਚ ਸਭ ਤੋਂ ਵੱਡੀ ਬੋਲੀ ਸਪੇਸ ਮਿੰਤਰਾ ਕੰਪਨੀ ਨੇ ਲਗਾਈ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਖਰੀਦਣ ਲਈ ਪਿਨੈਕਲ ਏਅਰ, ਪਲਗੁਨ ਟੈੱਕ ਐੱਲ. ਐੱਲ. ਸੀ., ਗੁਡਵਿਲ ਫਰਨੀਚਰ, ਸਰਵਭਿਸਤਾ ਈ-ਵੇਸਟ ਮੈਨੇਜਮੈਂਟ ਅਤੇ ਲਹਿਰ ਸਲਿਊਸ਼ਨਸ ਕੰਪਨੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ
ਨੋਟ - ਇਸ ਖ਼ਬਰ ਦ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਡੀ. ਮਾਰਟ ਦੇ ਮੁਨਾਫ਼ੇ ’ਤੇ ਦਬਾਅ ਕਾਰਣ ਡਿੱਗੇ ਕੰਪਨੀ ਦੇ ਸ਼ੇਅਰ, ਨਿਵੇਸ਼ਕਾਂ ਨੂੰ ਪਿਆ ਕਰੋੜਾਂ ਦਾ ਘਾਟਾ
NEXT STORY