Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    10:32:48 PM

  • pm modi asks schools to switch to online classes

    'ਕੋਰੋਨਾ ਵਾਂਗ Online ਲਾਓ ਕਲਾਸਾਂ...', ਪ੍ਰਧਾਨ...

  • pbks vs dc ipl 2026

    IPL 2026: ਪੰਜਾਬ ਨੇ ਦਿੱਲੀ ਨੂੰ ਦਿੱਤਾ 211 ਦੌੜਾਂ...

  • big reshuffle in punjab cabinet

    ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ !

  • pm modi vadodara gujarat visit petrol diesel

    'ਕਰੋ WFH ਤੇ ਘਟਾਓ ਪੈਟਰੋਲ-ਡੀਜ਼ਲ ਦੀ ਵਰਤੋਂ...'...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਜ਼ਬੂਤ ਅਮਰੀਕੀ ਡਾਲਰ ਬਾਕੀ ਦੁਨੀਆ ਲਈ ਪ੍ਰੇਸ਼ਾਨੀ ਦਾ ਸਬੱਬ

BLOG News Punjabi(ਬਲਾਗ)

ਮਜ਼ਬੂਤ ਅਮਰੀਕੀ ਡਾਲਰ ਬਾਕੀ ਦੁਨੀਆ ਲਈ ਪ੍ਰੇਸ਼ਾਨੀ ਦਾ ਸਬੱਬ

  • Edited By Tanu,
  • Updated: 17 Nov, 2024 05:28 PM
Blog
strong us dollar is a cause of concern for the rest of the world
  • Share
    • Facebook
    • Tumblr
    • Linkedin
    • Twitter
  • Comment

ਡਾਲਰ ਵਿਚ ਵਾਧਾ ਅਕਸਰ ਗਲੋਬਲ ਆਰਥਿਕ ਦ੍ਰਿਸ਼ ਵਿਚ ਕਮਜ਼ੋਰੀ ਨਾਲ ਆਉਂਦਾ ਹੈ। ਭਾਵੇਂ ਡਾਲਰ ਦੀ ਕੀਮਤ ਅਮਰੀਕਾ ਵਿਚ ਘਰੇਲੂ ਘਟਨਾਕ੍ਰਮਾਂ ਨਾਲ ਨਿਰਧਾਰਤ ਹੁੰਦੀ ਹੈ, ਇਸ ਦੇ ਉਤਰਾਅ-ਚੜ੍ਹਾਅ ਹਮੇਸ਼ਾ ਦੁਨੀਆ ਭਰ ਵਿਚ ਹਲਚਲ ਪੈਦਾ ਕਰਦੇ ਹਨ। ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਵਾਪਸ ਆਉਣ ਨਾਲ, ਅਸੀਂ ਇਹੋ ਜਿਹੀ ਇਕ ਵੱਡੀ ਹਿਲਜੁਲ ਦੇਖ ਸਕਦੇ ਹਾਂ। ‘ਦਿ ਇਕਨਾਮਿਸਟ’ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਟਰੰਪ ਵੱਲੋਂ ਪ੍ਰਸਤਾਵਿਤ ਆਰਥਿਕ ਨੀਤੀਆਂ ਭਾਵੇਂ ਅਮਰੀਕੀ ਅਰਥਚਾਰੇ ਨੂੰ ਮਦਦ ਦੇਣ ਲਈ ਤਿਆਰ ਹਨ, ਪਰ ਇਹ ਬਾਕੀ ਦੁਨੀਆ ਲਈ ਮੁਸੀਬਤ ਦਾ ਕਾਰਨ ਬਣ ਸਕਦੀਆਂ ਹਨ।

ਟਰੰਪ ਨੇ ਟੈਕਸ ਰਾਹਤ, ਕੀਮਤਾਂ ਵਿਚ ਕਟੌਤੀ, ਟੈਰਿਫ ਵਾਧੇ ਅਤੇ ਅਰਥਚਾਰੇ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਕਈ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਸਤਾਵ ਦਿੱਤਾ, ਜੋ ਵੋਟਰਾਂ ਦੀਆਂ ਚਿੰਤਾਵਾਂ ਦੇ ਸਿਖਰ ’ਤੇ ਹਨ। ਹਾਲਾਂਕਿ ਇਹ ਅਜੇ ਵੀ ਅਸਪੱਸ਼ਟ ਹੈ ਕਿ ਆਰਥਿਕ ਏਜੰਡੇ ਦੇ ਕਿਹੜੇ ਹਿੱਸੇ ਟਰੰਪ ਲਾਗੂ ਕਰਨਗੇ, ਪਰ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਅਸਥਿਰਤਾ ਸਾਨੂੰ ਇਹ ਸੰਕੇਤ ਦੇਣ ਲਈ ਕਾਫੀ ਹੈ ਕਿ ਨਿਵੇਸ਼ਕ ਕੀ ਉਮੀਦ ਕਰਦੇ ਹਨ (ਵੱਡੀਆਂ ਅਮਰੀਕੀ ਫਰਮਾਂ ਦਾ ਸੂਚਕ ਅੰਕ ਐੱਸ. ਐਂਡ ਪੀ. 500 6, 7 ਅਤੇ 8 ਨਵੰਬਰ ਨੂੰ ਲਗਾਤਾਰ ਰਿਕਾਰਡ ’ਤੇ ਪੁੱਜ ਗਿਆ)।

ਇਹ ਉਚਿਤ ਹੈ ਕਿ ਇਕ ਮਜ਼ਬੂਤ ​​​​ਡਾਲਰ ਅਕਸਰ ਵਿਸ਼ਵ ਵਪਾਰ ਦੇ ਵਾਧੇ ਨੂੰ ਘੱਟ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹ ਵਿਸ਼ਵ ਦੀ ‘ਚਾਲਾਨ’ ਮੁਦਰਾ ਹੈ ਅਤੇ ਸਭ ਤੋਂ ਵੱਧ ਖਰੀਦ ਸ਼ਕਤੀ ਰੱਖਦੀ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜਦੋਂ ਡਾਲਰ ਦੀ ਕੀਮਤ ਵਧਦੀ ਹੈ, ਤਾਂ ਹੋਰ ਮੁਦਰਾਵਾਂ ਲਾਜ਼ਮੀ ਤੌਰ ’ਤੇ ਘਟਦੀਆਂ ਹਨ, ਸੰਸਾਰ ਨੂੰ ਗਰੀਬ ਬਣਾਉਂਦੀਆਂ ਹਨ ਅਤੇ ਵਪਾਰ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਉਨ੍ਹਾਂ ਦੇਸ਼ਾਂ ਨੂੰ ਵੀ ਘੱਟ ਕਰਜ਼ਾ-ਯੋਗ ਬਣਾਉਂਦਾ ਹੈ, ਜਿਨ੍ਹਾਂ ਕੋਲ ਡਾਲਰ ਵਿਚ ਕਰਜ਼ਾ ਹੈ, ਕਿਉਂਕਿ ਇਹ ਉਨ੍ਹਾਂ ਲਈ ਆਪਣੇ ਕਰਜ਼ਿਆਂ ਦਾ ਪ੍ਰਬੰਧਨ ਕਰਨ ਲਈ ਅਮਰੀਕੀ ਮੁਦਰਾ ਖਰੀਦਣਾ ਔਖਾ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਕ ਮਜ਼ਬੂਤ ​​​​ਡਾਲਰ ਨਾਲ ਉੱਭਰ ਰਹੇ ਬਾਜ਼ਾਰਾਂ ’ਤੇ ਮਹਿੰਗਾਈ ਦੇ ਦਬਾਅ ਨੂੰ ਵਧਾਉਣ ਦੀ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਉਹ ਆਮ ਤੌਰ ’ਤੇ ਅਮਰੀਕੀ ਡਾਲਰਾਂ ਵਿਚ ਆਪਣਾ ਕੱਚਾ ਮਾਲ ਖਰੀਦਦੇ ਹਨ।

ਜ਼ਿਆਦਾਤਰ ਮੁੱਖ ਧਾਰਾ ਦੇ ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਦੀਆਂ ਨੀਤੀਗਤ ਤਜਵੀਜ਼ਾਂ ਮਹਿੰਗਾਈ ਨੂੰ ਘੱਟ ਨਹੀਂ ਕਰਨਗੀਆਂ ਸਗੋਂ ਇਸ ਨੂੰ ਹੋਰ ਬਦਤਰ ਬਣਾ ਦੇਣਗੀਆਂ। ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਦਰਾਮਦ ਕੀਤੇ ਸਾਮਾਨ ’ਤੇ ਭਾਰੀ ਟੈਰਿਫ ਲਗਾਉਣ, ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਫੈਡਰਲ ਰਿਜ਼ਰਵ ਦੀਆਂ ਵਿਆਜ ਦਰ ਨੀਤੀਆਂ ਵਿਚ ਆਪਣੀ ਗੱਲ ਰੱਖਣ ਦੀਆਂ ਯੋਜਨਾਵਾਂ ਕੀਮਤਾਂ ਨੂੰ ਵਧਾ ਸਕਦੀਆਂ ਹਨ।

ਇਕ ਸਮਾਚਾਰ ਏਜੰਸੀ ਅਨੁਸਾਰ, ਨਿਰਪੱਖ ਖੋਜਕਰਤਾਵਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਡੋਨਾਲਡ ਟਰੰਪ ਆਪਣੇ ਏਜੰਡੇ ਨੂੰ ਸਫਲਤਾਪੂਰਵਕ ਲਾਗੂ ਕਰਦੇ ਹਨ, ਤਾਂ ਇਸ ਨਾਲ ਮਹਿੰਗਾਈ ਵਧੇਗੀ। 16 ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀਆਂ ਨੇ ਵੀ ਇਕ ਪੱਤਰ ’ਤੇ ਦਸਤਖਤ ਕੀਤੇ ਹਨ, ਜਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕਾ ਅਤੇ ਵਿਸ਼ਵ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਗੀਆਂ।

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਆਰਥਿਕ ਯੋਜਨਾਵਾਂ ਚੀਨੀ ਦਰਾਮਦਾਂ ’ਤੇ ਸਖਤ ਟੈਰਿਫ ਲਗਾਉਣ ਦੇ ਉਸ ਦੇ ਵਾਅਦੇ ਦੇ ਕਾਰਨ ਮਹਿੰਗਾਈ ਨੂੰ ਫਿਰ ਤੋਂ ਵਧਾਉਣਗੀਆਂ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਵਲੋਂ ਖਰੀਦੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਰਿਪੋਰਟ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਉੱਚ ਘਾਟੇ ਅਤੇ ਮੁੜ ਉੱਭਰ ਰਹੀ ਮਹਿੰਗਾਈ ਦਾ ਸੁਮੇਲ ਦੇਸ਼ ਦੇ ਕੇਂਦਰੀ ਬੈਂਕ ਫੈੱਡ ਨੂੰ ਵਿਆਜ ਦਰਾਂ ਨੂੰ ਉੱਚਾ ਰੱਖਣ ਲਈ ਮਜਬੂਰ ਕਰੇਗਾ। ਇਕਨਾਮਿਸਟ ਦੀ ਰਿਪੋਰਟ ਮੁਤਾਬਕ ਉੱਚ ਵਿਆਜ ਦਰਾਂ ਡਾਲਰ ਸਕਿਓਰਿਟੀਜ਼ ਨੂੰ ਹੋਰ ਆਕਰਸ਼ਕ ਬਣਾ ਦੇਣਗੀਆਂ, ਜਿਸ ਨਾਲ ਡਾਲਰ ਨੂੰ ਹੁਲਾਰਾ ਮਿਲੇਗਾ।

ਇਹ ਪਹਿਲਾਂ ਹੀ 7 ਨਵੰਬਰ ਨੂੰ ਦੇਖਿਆ ਗਿਆ ਸੀ ਜਦੋਂ ਫੈਡਰਲ ਰਿਜ਼ਰਵ ਨੇ ਉਮੀਦ ਅਨੁਸਾਰ ਆਪਣੀ ਬੈਂਚਮਾਰਕ ਵਿਆਜ ਦਰ ’ਚ ਇਕ ਚੌਥਾਈ ਫੀਸਦੀ ਅੰਕ ਦੀ ਕਟੌਤੀ ਕੀਤੀ ਸੀ। ਉੱਚ ਅਮਰੀਕੀ ਵਿਆਜ ਦਰਾਂ ਦੀ ਸੰਭਾਵਨਾ ਨੇ ਪਿਛਲੇ 4 ਹਫ਼ਤਿਆਂ ਵਿਚ ਵੱਖ-ਵੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕੀਮਤ ਵਿਚ 1.5 ਫੀਸਦੀ ਦਾ ਵਾਧਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਆਪਣੇ ਅਧਿਐਨ ’ਚ ਸੁਝਾਅ ਦਿੱਤਾ ਹੈ ਕਿ ਵਧਦੇ ਡਾਲਰ ਦਾ ਮਾੜਾ ਪ੍ਰਭਾਵ ਉਭਰਦੇ ਦੇਸ਼ਾਂ ’ਤੇ ਢਾਈ ਸਾਲ ਅਤੇ ਅਮੀਰ ਦੇਸ਼ਾਂ ’ਤੇ ਇਕ ਸਾਲ ਤੱਕ ਬਣਿਆ ਰਹਿੰਦਾ ਹੈ।

ਵਿਸ਼ਵ ਆਰਥਿਕਤਾ ਦੇ ਦੋ ਮੁੱਖ ਚੈਨਲ ‘ਵਪਾਰ ਅਤੇ ਵਿੱਤ,’ ਇਕ ਮਜ਼ਬੂਤ ​​​​ਡਾਲਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾਤਰ ਗਲੋਬਲ ਲੈਣ-ਦੇਣ ਅਤੇ ਵਪਾਰ ਵਿਚ ਡਾਲਰ ਸ਼ਾਮਲ ਹੁੰਦਾ ਹੈ, ਇਕ ਮਜ਼ਬੂਤ ​​​​ਡਾਲਰ ਦਰਾਮਦਾਂ ਦੀਆਂ ਲਾਗਤਾਂ ਨੂੰ ਵਧਾਉਂਦਾ ਹੈ, ਜੋ ਬਦਲੇ ਵਿਚ ਵਿਦੇਸ਼ਾਂ ਤੋਂ ਮਾਲ ਦੀ ਮੰਗ ਅਤੇ ਸਮੁੱਚੇ ਵਪਾਰ ਦੀ ਮਾਤਰਾ ਨੂੰ ਘਟਾਉਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਅਤੇ ਫਰਮਾਂ ਨੇ ਡਾਲਰ ਵਿਚ ਉਧਾਰ ਲਿਆ ਹੈ ਪਰ ਡਾਲਰ ਦੇ ਮਾਲੀਏ ਦੇ ਸਰੋਤਾਂ ਦੀ ਘਾਟ ਹੈ, ਵਧ ਰਿਹਾ ਡਾਲਰ ਮਸ਼ੀਨੀ ਤੌਰ ’ਤੇ ਉਨ੍ਹਾਂ ਦੇ ਕਰਜ਼ੇ ਦੇ ਬੋਝ ਅਤੇ ਉਨ੍ਹਾਂ ਦੇ ਵਿਆਜ ਦੀ ਲਾਗਤ ਨੂੰ ਵਧਾਉਂਦਾ ਹੈ। ਅਮਰੀਕਾ ਵਿਚ ਉੱਚ ਵਿਆਜ ਦਰਾਂ, ਇਕ ਮਜ਼ਬੂਤ ​​ਡਾਲਰ ਦੇ ਨਾਲ, ਬਾਕੀ ਸੰਸਾਰ ਵਿਚ ਨਿਵੇਸ਼ ਨੂੰ ਘੱਟ ਆਕਰਸ਼ਕ ਬਣਾਉਂਦੀਆਂ ਹਨ।

6 ਨਵੰਬਰ ਦੀ ਸਵੇਰ ਨੂੰ, ਜਿਵੇਂ ਹੀ ਚੋਣ ਨਤੀਜੇ ਸਪੱਸ਼ਟ ਹੋ ਗਏ, ਅਮਰੀਕੀ ਖਜ਼ਾਨੇ ’ਤੇ ਪ੍ਰਤੀਫਲ ’ਚ ਤੇਜ਼ੀ ਨਾਲ ਵਾਧਾ ਹੋਇਆ। ਇਸੇ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨੀ ਸਰਕਾਰੀ ਬਾਂਡਾਂ ਦਾ ਪ੍ਰਤੀਫਲ ਵੀ ਵਧਿਆ ਹੈ।

(ਧੰਨਵਾਦ ਇਕਨਾਮਿਕ ਟਾਈਮਜ਼)
 

  • US Dollar
  • Donald Trump
  • Tariff Hike
  • ਅਮਰੀਕੀ ਡਾਲਰ
  • ਡੋਨਾਲਡ ਟਰੰਪ
  • ਟੈਰਿਫ ਵਾਧੇ

ਅਫ਼ਗਾਨਿਸਤਾਨ : ਟਰੰਪ-ਬਾਈਡੇਨ ਦੀ ਛੱਡੀ ਹੋਈ ਵਿਰਾਸਤ

NEXT STORY

Stories You May Like

  • rupee falls 13 paise against usd
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 13 ਪੈਸੇ ਟੁੱਟਿਆ
  • rupee opens 11 paise lower against usd
    ਅਮਰੀਕੀ ਡਾਲਰ ਮੁਕਾਬਲੇ ਰੁਪਿਆ 11 ਪੈਸੇ ਡਿੱਗ ਕੇ ਖੁੱਲ੍ਹਿਆ
  • indian currency falls 11 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 11 ਪੈਸੇ ਡਿੱਗੀ
  • indian rupee rises 23 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 23 ਪੈਸੇ ਵਧਿਆ
  • rupee falls 28 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 28 ਪੈਸੇ ਡਿੱਗਾ
  • world s oil lifeline in danger prices feared to reach 200
    ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ
  • indian currency plunges by 45 paise against usd
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ, 45 ਪੈਸੇ ਡਿੱਗਾ ਰੁਪਿਆ
  • against us dollar  indian currency falls by 139 paise
    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ 'ਚ ਭਾਰੀ ਗਿਰਾਵਟ, 139 ਪੈਸੇ ਡਿੱਗੀ ਭਾਰਤੀ ਕਰੰਸੀ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • controversy again arises over liquor store opened in jalandhar cantt
    ਜਲੰਧਰ ਕੈਂਟ ’ਚ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਫਿਰ ਉੱਠਿਆ ਵਿਵਾਦ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
  • punjab  s weather takes a big turn
    ਪੰਜਾਬ ਦੇ ਮੌਸਮ 'ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ...
  • young man committed suicide
    ਜਲੰਧਰ: ਮਾਪੇ ਗਏ ਸਨ ਕੰਮ 'ਤੇ... ਪਿੱਛੋਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ,...
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...
Trending
Ek Nazar
ipl 2026 rcb star

RCB ਦੇ ਸਟਾਰ ਖਿਡਾਰੀ ਦੀ ਸ਼ਰਮਨਾਕ ਹਰਕਤ! ਲਾਈਵ ਮੈਚ ਦੌਰਾਨ ਕੀਤੇ ਭੱਦੇ ਇਸ਼ਾਰੇ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

diljit dosanjh on banners  flags controversy at his show

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...

asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mothers day article
      ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
    • rp singh amit shah india politics modern chanakya
      ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
    • finally trump and mamata had to bow to the constitution and the law
      ‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!
    • prototype fast breeder reactor
      ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ...
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • cyber   crime cases increasing in the country
      ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • diljeet dosanjh
      ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +