ਨਵੀਂ ਦਿੱਲੀ—ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਬੇਜ਼ੋਸ ਪਤਨੀ ਮੈਕੇਂਜੀ ਬੇਜ਼ੋਸ ਤੋਂ ਤਲਾਕ ਲੈ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਪਤਨੀ ਨੂੰ ਤਲਾਕ ਦੇ ਰਹੇ ਹਨ। ਜੈਫ ਅਤੇ ਮੈਕੇਂਜੀ ਨੇ 25 ਸਾਲ ਪਹਿਲਾਂ ਵਿਆਹ ਕੀਤਾ ਸੀ। ਬਲਿਊਬਰਗ ਦੇ ਅਨੁਸਾਰ ਬੇਜ਼ੋਸ ਦੇ ਕੋਲ 137 ਅਰਬ ਡਾਲਰ ਦੀ ਸੰਪਤੀ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਹਨ। ਜੈਫ ਨੇ ਐਮਾਜ਼ੋਨ ਦੀ ਸਥਾਪਨਾ 1994 'ਚ ਕੀਤੀ ਸੀ।
ਬੇਜ਼ੋਸ ਜੋੜੇ ਨੇ ਆਪਣੇ ਬਿਆਨ 'ਚ ਟਵਿੱਟਰ 'ਚ ਲਿਖਿਆ ਜਿਵੇਂ ਕਿ ਸਾਡਾ ਪਰਿਵਾਰ ਅਤੇ ਨਜ਼ਦੀਕੀ ਮਿੱਤਰ ਜਾਣਦੇ ਹਨ ਕਿ ਪਿਆਰ ਭਰੇ ਇਕ ਲੰਬੇ ਸਮੇਂ ਅਤੇ ਤਲਾਕ ਦੀ ਪ੍ਰਕਿਰਿਆ ਦੇ ਬਾਅਦ ਅਸੀਂ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਲਿਆ ਹੈ। ਅਸੀਂ ਅੱਗੇ ਵੀ ਦੋਸਤਾਂ ਦੀ ਤਰ੍ਹਾਂ ਜੀਵਨ ਬਤੀਤ ਕਰਾਂਗੇ। ਜੇਕਰ ਸਾਨੂੰ ਇਹ ਪਤਾ ਹੁੰਦਾ ਕਿ 25 ਸਾਲ ਬਾਅਦ ਅਸੀਂ ਵੱਖ ਹੋਵਾਂਗੇ ਤਾਂ ਅਸੀਂ ਇਸ ਨੂੰ ਦੁਬਾਰਾ ਕਰਾਂਗੇ।
ਵਰਣਨਯੋਗ ਹੈ ਕਿ ਮੈਕੇਂਜੀ ਬੇਜ਼ੋਸ ਐਮਾਜ਼ੋਨ ਦੀ ਪਹਿਲੀ ਕਰਮਚਾਰੀ ਸੀ। ਜੈਫ ਅਤੇ ਮੈਕੇਂਜੀ ਦੀ ਮੁਲਾਕਾਤ ਡੀ.ਈ.ਸ਼ੋਅ 'ਚ ਹੋਈ ਸੀ। ਇਹ ਮੁਲਾਕਾਤ ਐਮਾਜ਼ੋਨ ਦੀ ਸਥਾਪਨਾ ਤੋਂ ਪਹਿਲਾਂ ਹੋਈ ਸੀ। ਦੱਸ ਦੇਈਏ ਕਿ ਮੈਕੇਂਜੀ ਇਕ ਨਾਵਲਕਾਰ ਹੈ। ਉਨ੍ਹਾਂ ਨੇ ਦਿ ਟੈਸਟਿੰਗ ਆਫ ਲੂਥਰ ਅਲਬ੍ਰਾਈਟ ਅਤੇ ਟਰੈਪਸ ਸਮੇਤ ਕਈ ਕਿਤਾਬਾਂ ਲਿਖੀਆਂ ਹਨ।
ਨਵੇਂ ਸਾਲ 'ਚ ਦੂਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
NEXT STORY