ਮੁੰਬਈ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਮਰਪਾਲੀ ਸਮੂਹ ਦੇ ਨੋਇਡਾ ਸਥਿਤ ਹਾਊਸਿੰਗ ਪ੍ਰੋਜੈਕਟਾਂ ਦੇ 1,800 ਤੋਂ ਵੱਧ ਘਰ ਖਰੀਦਦਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੁਆਰਾ ਨਿਯੁਕਤ ਰਿਸੀਵਰ ਨੇ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਕਰਨ ਲਈ ਕਿਹਾ ਹੈ। ਜੇ ਫਲੈਟ ਖਰੀਦਦਾਰ ਰਿਸੀਵਰ ਵਲੋਂ ਬਣਾਈ ਗਈ ਗਾਹਕਾਂ ਦੀ ਸੂਚੀ ਵਿੱਚ ਆਪਣੇ ਨਾਂ ਦਰਜ ਕਰਨ ਵਿੱਚ ਅਸਫਲ ਰਹਿੰਦੇ ਹਨ ਅਤੇ ਵੀਰਵਾਰ ਨੂੰ ਜਾਰੀ ਜਨਤਕ ਨੋਟਿਸ ਤੋਂ 15 ਦਿਨਾਂ ਦੇ ਅੰਦਰ ਭੁਗਤਾਨ ਸ਼ੁਰੂ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੁਆਰਾ ਬੁੱਕ ਕੀਤੇ ਫਲੈਟਾਂ ਦੀ ਅਲਾਟਮੈਂਟ ਰੱਦ ਹੋ ਜਾਵੇਗੀ। ਇਸ ਫ਼ੈਸਲੇ ਬਾਰੇ ਟਿੱਪਣੀ ਲਈ ਧੋਨੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਥੱਲ੍ਹੇ ਦੱਬੀ VodaFone-Idea 'ਤੇ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ
ਧੋਨੀ ਨੇ ਅਪ੍ਰੈਲ 2016 ਵਿੱਚ ਆਮਰਪਾਲੀ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸਥਾਪਤ ਕੀਤੀ ਗਈ ਆਮ੍ਰਪਾਲੀ ਬਲਾਕਡ ਪ੍ਰੋਜੈਕਟਸ ਇਨਵੈਸਟਮੈਂਟ ਰੀਸਟ੍ਰਕਚਰਿੰਗ ਐਸਟੈਬਲਿਸ਼ਮੈਂਟ (ਐਸਪਾਇਰ) ਨੇ ਇੱਕ ਪ੍ਰਮੁੱਖ ਅਖਬਾਰ ਵਿੱਚ ਇਸ਼ਤਿਹਾਰ ਦੇ ਜ਼ਰੀਏ ਇੱਕ ਨੋਟਿਸ ਪ੍ਰਕਾਸ਼ਤ ਕੀਤਾ ਹੈ। ਜਨਤਕ ਖੇਤਰ ਦੀ ਕੰਪਨੀ ਐਨ.ਬੀ.ਸੀ.ਸੀ. ਨੂੰ ਅਦਾਲਤ ਦੁਆਰਾ ਨਿਯੁਕਤ ਕਮੇਟੀ ਦੀ ਨਿਗਰਾਨੀ ਵਿੱਚ 8,000 ਕਰੋੜ ਰੁਪਏ ਤੋਂ ਵੱਧ ਦੇ ਅਨੁਮਾਨਤ ਨਿਵੇਸ਼ ਦੇ ਨਾਲ 20 ਤੋਂ ਵੱਧ ਰਿਹਾਇਸ਼ੀ ਪ੍ਰੋਜੈਕਟਾਂ ਦਾ ਨਿਰਮਾਣ ਪੂਰਾ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ ਪਰੇਸ਼ਾਨੀ ਦੇ ਮਿਲੇਗਾ ਲੋਨ, ਦੇਸ਼ ਦੇ 8 ਵੱਡੇ ਬੈਂਕਾਂ ਨਾਲ ਸ਼ੁਰੂ ਹੋਇਆ ਅਕਾਊਂਟ ਐਗਰੀਗੇਟਰ
ਸੁਪਰੀਮ ਕੋਰਟ ਨੇ ਸਾਰੇ ਘਰੇਲੂ ਖਰੀਦਦਾਰਾਂ ਨੂੰ ਆਮਰਪਾਲੀ ਹਾਊਸਿੰਗ ਪ੍ਰੋਜੈਕਟਾਂ ਦੀ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦੇ ਵੇਰਵੇ ਦਰਜ ਕਰਨ ਅਤੇ ਬਕਾਇਆ ਰਕਮ ਅਦਾ ਕਰਨ ਲਈ ਕਿਹਾ ਸੀ। ਇੱਕ ਨਵੇਂ ਇਸ਼ਤਿਹਾਰ ਵਿੱਚ ਸੁਪਰੀਮ ਕੋਰਟ ਦੁਆਰਾ ਨਿਯੁਕਤ ਰਿਸੀਵਰ ਨੇ ਕਿਹਾ ਕਿ ਇਹ ਨੋਟਿਸ ਉਨ੍ਹਾਂ ਘਰ ਖਰੀਦਦਾਰਾਂ ਲਈ ਹੈ ਜਿਨ੍ਹਾਂ ਨੇ ਜੁਲਾਈ 2019 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਨੋਟਿਸ ਦੇ ਅਨੁਸਾਰ, ਧੋਨੀ ਨੇ ਸੈਕਟਰ 45 ਨੋਇਡਾ ਵਿੱਚ ਨੀਲਮ ਫੇਜ਼ -1 ਵਿੱਚ ਸੀ-ਪੀ 5 ਅਤੇ ਸੀ-ਪੀ 6 ਦੇ ਦੋ ਫਲੈਟ ਬੁੱਕ ਕੀਤੇ ਹਨ, ਜਦੋਂ ਕਿ ਧੋਨੀ ਦੀ ਨੁਮਾਇੰਦਗੀ ਕਰਨ ਵਾਲੀ ਰਿਤੀ ਸਪੋਰਟਸ ਮੈਨੇਜਮੈਂਟ ਦੇ ਚੇਅਰਮੈਨ ਅਰੁਣ ਪਾਂਡੇ ਨੇ ਇਸੇ ਪ੍ਰੋਜੈਕਟ ਵਿਚ ਸੀ-ਪੀ4 ਫਲੈਟ ਬੁੱਕ ਕਰਵਾਇਆ ਹੈ।
ਇਹ ਵੀ ਪੜ੍ਹੋ : ‘ਫ਼ੋਰਡ’ ਵੱਲੋਂ ਭਾਰਤ 'ਚੋਂ ਕਾਰੋਬਾਰ ਸਮੇਟਣ ਦਾ ਐਲਾਨ, ਹਜ਼ਾਰਾਂ ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
ਇਸ ਬਾਰੇ ਪਾਂਡੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਭੇਜੇ ਗਏ ਸੰਦੇਸ਼ ਦਾ ਕੋਈ ਜਵਾਬ ਨਹੀਂ ਆਇਆ। ਸੁਪਰੀਮ ਕੋਰਟ ਵਲੋਂ ਨਿਯੁਕਤ ਰਿਸੀਵਰ ਨੇ ਨੋਇਡਾ ਦੇ ਰਿਹਾਇਸ਼ੀ ਪ੍ਰੋਜੈਕਟ ਦੇ ਘਰ ਖ਼ਰੀਦਦਾਰਾਂ ਲਈ ਨੋਟਿਸ ਜਾਰੀ ਕੀਤਾ ਹੈ ਅਤੇ ਹੁਣ ਇਕ ਵੱਖਰਾ ਨੋਟਿਸ ਗ੍ਰੇਟਰ ਨੋਇਡਾ ਦੇ ਪ੍ਰਜੈਕਟ ਲਈ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਨੈਸ਼ਨਲ ਬੈਂਕ ਨੇ ਸ਼ੁਰੂ ਕੀਤੇ ਸਪੈਸ਼ਲ ਬਚਤ ਖ਼ਾਤੇ, ਖ਼ਾਤਾਧਾਰਕਾਂ ਨੂੰ ਮਿਲਣਗੇ ਕਈ ਆਫ਼ਰ
NEXT STORY