ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ’ਚ ਸਥਿਤ ਪ੍ਰਗਤੀ ਮੈਦਾਨ ’ਚ ਜਾਰੀ ਕੌਮਾਂਤਰੀ ਵਪਾਰ ਮੇਲੇ ’ਚ ਆਨੰਦਾ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ। ਕੰਪਨੀ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਅਸੀਂ ਮੋਦੀ ਦੇ ਵੋਕਲ ਫਾਰ ਲੋਕਲ ਅਤੇ ਲੋਕਲ ਟੂ ਗਲੋਬਲ ਵਿਜ਼ਨ ਦੀ ਪਾਲਣਾ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਆਨੰਦ ਉਕਤ ਵਿਜ਼ਨ ਦੀ ਉਦਾਹਰਣ ਹੈ ਕਿਉਂਕਿ ਅਸੀਂ ਆਪਣੀ ਯਾਤਰਾ ਭਾਰਤ ’ਚ ਸ਼ੁਰੂ ਕੀਤੀ ਅਤੇ ਹੁਣ ਅਸੀਂ ਅਮਰੀਕਾ, ਆਸਟ੍ਰੇਲੀਆ, ਯੂ. ਏ. ਈ. ਅਤੇ ਸਿੰਗਾਪੁਰ ਵਰਗੇ ਦੇਸ਼ਾਂ ’ਚ ਵੀ ਆਪਣੇ ਉਤਪਾਦ ਪਹੁੰਚਾ ਰਹੇ ਹਾਂ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸੈਲਾਨੀਆਂ ਦੀ ਬਿਜ਼ਨੈੱਸ ਅਤੇ ਉਤਪਾਦ ਨਾਲ ਸਬੰਧਤ ਉਤਸੁਕਤਾਵਾਂ ਨੂੰ ਪੂਰਾ ਕਰਨ ਲਈ ਅਸੀਂ ਫੂਡ ਅਤੇ ਬੈਵੇਰੇਜੇਜ਼ ਕੈਟਾਗਰੀ ’ਚ ਇਕ ਵੱਡਾ ਸਟਾਲ ਲਗਾਇਆ ਹੈ। ਇਸ ਤੋਂ ਇਲਾਵਾ ਅਸੀਂ ਆਪਣੀ ਕੰਪਨੀ ਦੇ ਵੱਖ-ਵੱਖ ਨਵੇਂ ਲਾਂਚ ਕੀਤੇ ਗਏ ਉਤਪਾਦਾਂ ਨੂੰ ਵੀ ਇੱਥੇ ਪੇਸ਼ ਕਰ ਰਹੇ ਹਾਂ, ਜਿਨ੍ਹਾਂ ’ਚ ਗਾਂ ਦੇ ਦੁੱਧ ਤੋਂ ਬਣਿਆ ਪਨੀਰ, ਕੁੱਲੜ ਖੀਰ ਅਤੇ ਜਲਜੀਰਾ ਸ਼ਾਮਲ ਹਨ। ਆਨੰਦ ਨੇ ਗਾਂ ਦੇ ਦੁੱਧ ਤੋਂ ਬਣਿਆ ਪਨੀਰ ਸ਼ੁਰੂ ਕੀਤਾ ਹੈ ਜੋ ਕਿ ਗਾਂ ਦੇ ਤਾਜ਼ੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਵਿਸ਼ੇਸ਼ ਤੌਰ ’ਤੇ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਬਣਾਇਆ ਗਿਆ ਹੈ।
ਅੰਬਾਨੀ-ਅਡਾਨੀ ਨੂੰ ਛੱਡ ਸਾਰੇ ਦਿੱਗਜਾਂ ਨੂੰ ਹੋਇਆ ਭਾਰੀ ਘਾਟਾ, Elon Musk ਦੇ ਵੀ 89 ਅਰਬ ਡਾਲਰ ਡੁੱਬੇ
NEXT STORY