ਇੰਟਰਨੈਸ਼ਨਲ ਡੈਸਕ - ਟਰੰਪ ਪ੍ਰਸ਼ਾਸਨ ਨੇ ਚੀਨ ਨਾਲ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਜੇਨੇਵਾ ਵਿਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਚੀਨ ਨਾਲ ਇਕ ਵਪਾਰ ਸਮਝੌਤੇ ’ਤੇ ਪਹੁੰਚ ਗਿਆ ਹੈ, ਜੋ ਕਿ ਬੀਜਿੰਗ ਨਾਲ ਆਪਣੇ ਵਪਾਰ ਯੁੱਧ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਕ ਸੰਭਾਵਿਤ ਵੱਡੀ ਜਿੱਤ ਹੈ।
ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਉੱਚ ਚੀਨੀ ਆਰਥਿਕ ਅਧਿਕਾਰੀਆਂ ਨਾਲ ਅਮਰੀਕਾ ਦੀ ਗੱਲਬਾਤ ’ਚ ‘ਮਹੱਤਵਪੂਰਨ ਪ੍ਰਗਤੀ’ ਦੀ ਰਿਪੋਰਟ ਦਿੱਤੀ, ਤਾਂ ਕਿ ਇਕ ਹਾਨੀਕਾਰਕ ਵਪਾਰ ਯੁੱਧ ਨੂੰ ਘੱਟ ਕੀਤਾ ਜਾ ਸਕੇ। ਹਾਲਾਂਕਿ ਜੇਨੇਵਾ ਵਿਚ ਦੋ ਦਿਨਾਂ ਗੱਲਬਾਤ ਦੀ ਸਮਾਪਤੀ ਤੋਂ ਬਾਅਦ ਕਿਹੜੇ ਮੁੱਦਿਆਂ ’ਤੇ ਚਰਚਾ ਹੋਈ, ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ।
ਬੇਸੈਂਟ ਨੇ ਕਿਹਾ ਕਿ ਮੀਟਿੰਗ ਦੇ ਵੇਰਵਿਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ। ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ, ਜਿਨ੍ਹਾਂ ਨੇ ਬੇਸੈਂਟ, ਚੀਨੀ ਉਪ ਪ੍ਰਧਾਨ ਮੰਤਰੀ ਹੇਅ ਲਾਈਫੇਂਗ ਅਤੇ 2 ਚੀਨੀ ਉਪ ਮੰਤਰੀਆਂ ਦੇ ਨਾਲ ਗੱਲਬਾਤ ਵਿਚ ਹਿੱਸਾ ਲਿਆ, ਨੇ ਨਤੀਜੇ ਨੂੰ ‘ਸਾਡੇ ਚੀਨੀ ਭਾਈਵਾਲਾਂ ਨਾਲ ਕੀਤਾ ਗਿਆ ਇਕ ਸੌਦਾ’ ਦੱਸਿਆ, ਜੋ 1.2 ਟ੍ਰਿਲੀਅਨ ਅਮਰੀਕੀ ਡਾਲਰ ਦੇ ਵਿਸ਼ਵਵਿਆਪੀ ਮਾਲ ਵਪਾਰ ਘਾਟੇ ਨੂੰ ਘਟਾਉਣ ਵਿਚ ਮਦਦ ਕਰੇਗਾ। ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਲੋਂ ਇਕ-ਦੂਜੇ ਦੇ ਸਾਮਾਨ ’ਤੇ 100 ਪ੍ਰਤੀਸ਼ਤ ਤੋਂ ਵੱਧ ਟੈਰਿਫ ਲਾਉਣ ਤੋਂ ਬਾਅਦ ਇਹ ਮੁਲਾਕਾਤ ਬੇਸੈਂਟ, ਗ੍ਰੀਰ ਅਤੇ ਹੇਅ ਵਿਚਕਾਰ ਪਹਿਲੀ ਸਿੱਧੀ ਗੱਲਬਾਤ ਸੀ।
ਪਾਕਿਸਤਾਨ ‘ਜੰਗਬੰਦੀ’ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਵਚਨਬੱਧ
NEXT STORY