ਨਵੀਂ ਦਿੱਲੀ — ਤਾਈਵਾਨ ਤੋਂ ਭਾਰਤ ਲਈ ਇਕ ਵੱਡੀ ਖ਼ਬਰ ਆ ਰਹੀ ਹੈ। ਐਪਲ ਆਈਫੋਨ ਨੂੰ ਅਸੈਂਬਲ ਕਰਨ ਵਾਲੀ ਤਾਈਵਾਨ ਅਧਾਰਤ ਫਾਕਸਕਾਨ ਮੋਬਾਈਲਜ਼ ਕੰਪਨੀ ਨੇ ਭਾਰਤ ਵਿੱਚ ਇਕ ਅਰਬ ਡਾਲਰ(ਲਗਭਗ 6 ਹਜ਼ਾਰ 500 ਕਰੋੜ ਰੁਪਏ) ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਐਪਲ ਨੇ ਲਿਆ ਹੈ, ਜਿਸ ਦੇ ਤਹਿਤ ਹੁਣ ਉਤਪਾਦਨ ਨੂੰ ਚੀਨ ਤੋਂ ਬਾਹਰ ਤਬਦੀਲ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਨਿਊਜ਼ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ। ਫਾਕਸਕਾਨ ਐਪਲ ਨਾਲ ਇਕਰਾਰਨਾਮੇ ਦੇ ਤਹਿਤ ਕੰਮ ਕਰਦਾ ਹੈ।
ਚੀਨ ਤੋਂ ਕਿਤੇ ਹੋਰ ਉਤਪਾਦਨ ਲਈ ਬੇਨਤੀ
ਅਮਰੀਕਾ ਅਤੇ ਚੀਨ ਵਿਚਾਲੇ ਪੈਦਾ ਹੋਏ ਵਿਵਾਦ ਕਾਰਨ ਅਮਰੀਕਾ ਅਤੇ ਚੀਨ ਵਿਚਕਾਰ ਜੰਗ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਇਸ ਕਾਰਨ ਐਪਲ ਹੁਣ ਆਪਣੇ ਉਤਪਾਦਨ ਨੂੰ ਚੀਨ ਤੋਂ ਬਾਹਰ ਲੈ ਆਉਣਾ ਚਾਹੁੰਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਹੌਲੀ ਹੌਲੀ ਕੰਪਨੀ ਚੀਨ ਤੋਂ ਆਪਣੇ ਪੂਰਾ ਉਤਪਾਦਨ ਸਮੇਟਣ ਦਕਰ ਰਹੀ ਹੈ। ਪਹਿਲਾਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਹੁਣ ਕੰਪਨੀ ਚੀਨ ਤੋਂ ਆਪਣਾ ਕਾਰੋਬਾਰ ਸਮੇਟਣ ਦੀ ਯੋਜਨਾ ਬਣਾ ਰਹੀ ਹੈ। ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ, 'ਐਪਲ ਵੱਲੋਂ ਉਨ੍ਹਾਂ ਦੀਆਂ ਪਾਰਟੀਆਂ ਨੂੰ ਆਈਫੋਨ ਦੇ ਉਤਪਾਦਨ ਨੂੰ ਚੀਨ ਤੋਂ ਬਾਹਰ ਕਿਤੇ ਹੋਰ ਤਬਦੀਲ ਕਰਨ ਦੀਆਂ ਕਈ ਬੇਨਤੀਆਂ ਕੀਤੀਆਂ ਗਈਆਂ ਸਨ।'
ਇਹ ਵੀ ਦੇਖੋ : ਸਰਕਾਰ ਦੀ ਸਖ਼ਤੀ ਦਾ ਅਸਰ, ਚੀਨ ਦਾ ਬੈਂਕ ਭਾਰਤ 'ਚ ਆਪਣੀ ਹਿੱਸੇਦਾਰੀ ਵੇਚਣ ਲਈ ਹੋਇਆ ਮਜਬੂਰ
ਚੇਨਈ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਪਲਾਂਟ
ਫਾਕਸਕਾਨ ਦੀ ਤਾਮਿਲਨਾਡੂ ਦੇ ਚੇਨਈ ਤੋਂ 50 ਕਿਲੋਮੀਟਰ ਦੂਰ ਸ੍ਰੀ ਪੈਰਮਬੂਰ ਪਲਾਂਟ 'ਚ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਪਲਾਂਟ ਵਿਚ ਪਹਿਲਾਂ ਹੀ ਆਈਫੋਨ ਐਕਸ.ਆਰ. ਮਾਡਲ ਤਿਆਰ ਕੀਤਾ ਜਾ ਰਿਹਾ ਹੈ। ਫਾਕਸਕਾਨ ਅਗਲੇ ਤਿੰਨ ਸਾਲਾਂ ਲਈ ਇਸ ਪਲਾਂਟ ਵਿਚ ਨਿਵੇਸ਼ ਕਰੇਗਾ। ਐਪਲ ਦੇ ਆਈਫੋਨ ਦੇ ਮਾਡਲ ਚੀਨ ਵਿਚ ਫਾਕਸਕਾਨ ਵਲੋਂ ਤਿਆਰ ਕੀਤੇ ਜਾ ਰਹੇ ਹਨ। ਹੁਣ ਇਨ੍ਹਾਂ ਨੂੰ ਵੀ ਇਸ ਪਲਾਂਟ ਵਿਚ ਤਿਆਰ ਕੀਤਾ ਜਾਵੇਗਾ। ਸੂਤਰਾਂ ਨੇ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਸਬੰਧ ਵਿਚ ਪੂਰੀ ਯੋਜਨਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
6000 ਨੌਕਰੀਆਂ ਦੇ ਪੈਦਾ ਹੋਣਗੇ ਮੌਕੇ
ਫਾਕਸਕਾਨ ਦਾ ਮੁੱਖ ਦਫਤਰ ਵੀ ਤਾਈਪੇ ਵਿਚ ਹੈ ਅਤੇ ਇਸ ਨਵੀਂ ਯੋਜਨਾ ਤੋਂ ਬਾਅਦ ਸ੍ਰੀ ਪੇਰਮਬੂਰ ਪਲਾਂਟ 'ਤੇ ਤਕਰੀਬਨ 6,000 ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਫਾਕਸਕਾਨ ਦਾ ਆਂਧਰਾ ਪ੍ਰਦੇਸ਼ ਵਿਚ ਵੀ ਇਕ ਪਲਾਂਟ ਹੈ। ਆਂਧਰਾ ਪ੍ਰਦੇਸ਼ ਵਿਚ ਚੀਨੀ ਕੰਪਨੀ ਸ਼ਿਓਮੀ ਕਾਰਪ ਅਤੇ ਹੋਰ ਕੰਪਨੀਆਂ ਲਈ ਵੀ ਸਮਾਰਟਫੋਨ ਬਣਾਏ ਜਾਂਦੇ ਹਨ। ਫਾਕਸਕਾਨ ਦੇ ਚੇਅਰਮੈਨ ਲਿਯੂ ਯੰਗ-ਵੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੰਪਨੀ ਭਾਰਤ ਵਿਚ ਨਿਵੇਸ਼ ਤੇਜ਼ ਕਰੇਗੀ। ਆਈਫੋਨ ਦੇ ਲਗਭਗ ਇਕ ਪ੍ਰਤੀਸ਼ਤ ਸਮਾਰਟਫੋਨ ਭਾਰਤ ਵਿਚ ਵਿਕਦੇ ਹਨ ਅਤੇ ਫਿਰ ਵੀ ਇਹ ਕੰਪਨੀ ਲਈ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਆਈਫੋਨ ਨੂੰ ਭਾਰਤ ਵਿਚ ਉੱਚ ਕੀਮਤਾਂ ਦੇ ਕਾਰਨ ਸਟੇਟਸ ਸਿੰਬਲ ਵਜੋਂ ਵੀ ਦੇਖਿਆ ਜਾਂਦਾ ਹੈ।
ਇਹ ਵੀ ਦੇਖੋ : ਹੁਣ ਪੰਜਾਬ ਐਂਡ ਸਿੰਧ ਬੈਂਕ 'ਚ ਹੋਈ 112 ਕਰੋੜ ਦੀ ਧੋਖੇਬਾਜ਼ੀ, RBI ਨੂੰ ਦਿੱਤੀ ਜਾਣਕਾਰੀ
ਭਾਰਤ ਬਣ ਸਕਦਾ ਹੈ ਐਪਲ ਦਾ ਐਕਸਪੋਰਟ ਹੱਬ
ਭਾਰਤ ਵਿਚ ਆਈਫੋਨਸ ਦੇ ਨਿਰਮਾਣ ਨਾਲ ਕਈ ਤਰ੍ਹਾਂ ਦੇ ਆਯਾਤ ਟੈਕਸਾਂ ਤੋਂ ਛੁਟਕਾਰਾ ਮਿਲੇਗਾ ਅਤੇ ਨਤੀਜੇ ਵਜੋਂ ਇਸ ਦੀ ਕੀਮਤ ਵਿਚ ਕਮੀ ਆ ਸਕਦੀ ਹੈ। ਐਪਲ ਦੇ ਕੁਝ ਆਈਫੋਨ ਵੀ ਤਾਈਵਾਨ ਦੀ ਵਿਸਟ੍ਰਾਨ ਕਾਰਪੋਰੇਸ਼ਨ ਜ਼ਰੀਏ ਵੀ ਅਸੈਂਬਲ ਕੀਤੇ ਜਾਂਦੇ ਹਨ। ਵਿਸਟ੍ਰਾਨ ਕਾਰਪ ਦਾ ਪਲਾਂਟ ਬੈਂਗਲੁਰੂ ਵਿਚ ਹੈ। ਵਿਸਟ੍ਰਾਨ ਹੁਣ ਇਕ ਨਵਾਂ ਪਲਾਂਟ ਖੋਲ੍ਹਣ ਲਈ ਤਿਆਰ ਹੈ ਜਿੱਥੇ ਐਪਲ ਦੇ ਹੋਰ ਸਾਜ਼ੋ-ਸਮਾਨ ਤਿਆਰ ਹੋਣਗੇ। ਹਾਂਗ ਕਾਂਗ ਅਧਾਰਤ ਤਕਨਾਲੋਜੀ ਖੋਜਕਰਤਾ ਨੀਲ ਸ਼ਾਹ ਦਾ ਕਹਿਣਾ ਹੈ ਕਿ ਭਾਰਤ 'ਚ ਤਨਖਾਹ ਚੀਨ ਨਾਲੋਂ ਕਿਤੇ ਸਸਤੀ ਹੈ ਅਤੇ ਹੌਲੀ-ਹੌਲੀ ਇਥੋਂ ਦੇ ਸਪਲਾਇਰ ਆਪਣਾ ਕੰਮ ਵਧਾਉਣਗੇ। ਐਪਲ ਇਸ ਦੇਸ਼ ਨੂੰ ਆਪਣੇ ਐਕਸਪੋਰਟ ਹੱਬ ਦੇ ਤੌਰ 'ਤੇ ਇਸਤੇਮਾਲ ਕਰ ਸਕਦਾ ਹੈ।
ਇਹ ਵੀ ਦੇਖੋ : ਕੋਰੋਨਾ ਆਫ਼ਤ: ਆਰਥਿਕ ਪੱਖੋਂ ਰਾਹਤ ਭਰੀ ਖ਼ਬਰ, ਇਲਾਜ ਲਈ ਜਾਰੀ ਹੋਈ 'ਕੋਰੋਨਾ ਕਵਚ ਪਾਲਸੀ'
ਮੇਕ ਇਨ ਇੰਡੀਆ ਦੇ ਅਧੀਨ ਉਤਪਾਦਨ
ਇੰਡੀਆ ਫਾਕਸਕਾਨ ਵਰਗੀਆਂ ਕੰਪਨੀਆਂ ਵਲੋਂ ਤਿਆਰ ਕੀਤੇ ਹੋਰ ਇਲੈਕਟ੍ਰਾਨਿਕ ਉਤਪਾਦਾਂ ਦੇ ਉਤਪਾਦਨ 'ਤੇ ਵੀ ਧਿਆਨ ਕੇਂਦ੍ਰਤ ਕਰ ਰਿਹਾ ਹੈ। ਪਿਛਲੇ ਮਹੀਨੇ ਭਾਰਤ ਵੱਲੋਂ 6.65 ਬਿਲੀਅਨ ਡਾਲਰ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਸਮਾਰਟਫੋਨ ਬਣਾਉਣ ਵਾਲੀਆਂ ਪੰਜ ਕੰਪਨੀਆਂ ਨੂੰ ਉਤਪਾਦਨ ਵਧਾਉਣ ਲਈ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਗਈ ਹੈ। ਸਰਕਾਰ ਦੀ 'ਮੇਕ ਇਨ ਇੰਡੀਆ' ਯੋਜਨਾ ਤਹਿਤ ਐਪਲ ਫੋਨ ਭਾਰਤ ਵਿਚ ਅਸੈਂਬਲ ਕੀਤੇ ਜਾਣਗੇ। ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਪਹਿਲਾਂ ਹੀ ਆਪਣੇ ਨੋਇਡਾ ਸਥਿਤ ਪਲਾਂਟ ਵਿਚ ਬਣੇ ਫੋਨਾਂ ਨੂੰ ਦੂਜੇ ਦੇਸ਼ਾਂ ਵਿਚ ਨਿਰਯਾਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਦੇਖੋ : ਇਸ ਯੋਜਨਾ ਦੇ ਜ਼ਰੀਏ ਤੁਸੀਂ ਮੁਫਤ 'ਚ ਕਰਵਾ ਸਕਦੇ ਹੋ ਕੋਰੋਨਾ ਲਾਗ ਦਾ ਇਲਾਜ! ਚੈੱਕ ਕਰੋ ਆਪਣਾ ਨਾਮ
ਸਰਕਾਰ ਦੀ ਸਖ਼ਤੀ ਦਾ ਅਸਰ, ਚੀਨ ਦਾ ਬੈਂਕ ਭਾਰਤ 'ਚ ਆਪਣੀ ਹਿੱਸੇਦਾਰੀ ਵੇਚਣ ਲਈ ਹੋਇਆ ਮਜਬੂਰ
NEXT STORY