ਨਵੀਂ ਦਿੱਲੀ — ਕਈ ਬੀਮਾ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਦੇ ਖਰਚਿਆਂ ਨੂੰ ਕਵਰ ਕਰਨ ਲਈ ਥੋੜ੍ਹੇ ਸਮੇਂ ਲਈ ਕੋਰੋਨਾ ਕਵਚ ਸਿਹਤ ਬੀਮਾ ਪਾਲਸੀ ਪੇਸ਼ ਕੀਤੀ ਹੈ। ਬੀਮਾ ਕੰਪਨੀਆਂ ਨੇ ਬੀਮਾ ਰੈਗੂਲੇਟਰ IRDAI ਦੇ ਆਦੇਸ਼ਾਂ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਕੋਰੋਨਾ ਵਿਸ਼ਾਣੂ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਨੇ ਆਮ ਅਤੇ ਸਿਹਤ ਬੀਮਾਕਰਤਾਵਾਂ ਨੂੰ 10 ਜੁਲਾਈ ਤੱਕ ਕੋਰੋਨਾ ਕਵਚ ਸਿਹਤ ਬੀਮਾ ਪਾਲਸੀ ਲਾਗੂ ਕਰਨ ਲਈ ਕਿਹਾ ਸੀ।
5 ਲੱਖ ਤੱਕ ਦਾ ਕੀਤਾ ਜਾਵੇਗਾ ਬੀਮਾ
ਦੇਸ਼ ਵਿਚ ਕੋਵਿਡ -19 ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਤਕਰੀਬਨ 8 ਲੱਖ ਤੱਕ ਪਹੁੰਚ ਗਈ ਹੈ ਅਤੇ ਇਹ ਗਿਣਤੀ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। IRDAI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥੋੜ੍ਹੇ ਸਮੇਂ(ਸ਼ਾਰਟ ਟਰਮ) ਲਈ ਪਾਲਸੀ ਸਾਢੇ ਤਿੰਨ ਮਹੀਨੇ, ਸਾਢੇ ਛੇ ਮਹੀਨੇ ਅਤੇ ਸਾਢੇ ਨੌਂ ਮਹੀਨਿਆਂ ਲਈ ਹੋ ਸਕਦੀ ਹੈ। ਬੀਮੇ ਦੀ ਰਕਮ 50,000 ਤੋਂ 5 ਲੱਖ ਰੁਪਏ (50,000 ਰੁਪਏ ਦੇ ਮਲਟੀਪਲ) ਵਿਚ ਹੈ।
ਇਹ ਵੀ ਪੜ੍ਹੋ : ਇਸ ਯੋਜਨਾ ਦੇ ਜ਼ਰੀਏ ਤੁਸੀਂ ਮੁਫਤ 'ਚ ਕਰਵਾ ਸਕਦੇ ਹੋ ਕੋਰੋਨਾ ਲਾਗ ਦਾ ਇਲਾਜ! ਚੈੱਕ ਕਰੋ ਆਪਣਾ ਨਾਮ
ਪ੍ਰੀਮੀਅਮ ਦਾ ਭੁਗਤਾਨ ਇਕਮੁਸ਼ਤ ਕੀਤਾ ਜਾਵੇਗਾ
ਰੈਗੂਲੇਟਰ ਦੇ ਅਨੁਸਾਰ ਪ੍ਰੀਮੀਅਮ ਦਾ ਭੁਗਤਾਨ ਇਕ ਵਾਰ ਕਰਨਾ ਪਵੇਗਾ ਅਤੇ ਪ੍ਰੀਮੀਅਮ ਦੀ ਰਕਮ ਦੇਸ਼ ਭਰ ਵਿਚ ਇਕੋ ਜਿਹੀ ਹੋਵੇਗੀ। 'ਕੋਰੋਨਾ ਕਵਚ ਪਾਲਿਸੀ' ਦੀ ਸ਼ੁਰੂਆਤ ਕਰਦਿਆਂ ਐਚਡੀਐਫਸੀ ਈਆਰਗੋ ਨੇ ਕਿਹਾ ਕਿ ਜੇ ਨਵੀਂ ਸਿਹਤ ਬੀਮਾ ਪਾਲਿਸੀ ਤਹਿਤ ਸਰਕਾਰੀ ਮਾਨਤਾ ਪ੍ਰਾਪਤ ਟੈਸਟ ਹਾਊਸ ਵਿਚ ਜਾਂਚ ਤੋਂ ਬਾਅਦ ਕੋਰੋਨਾ ਦੀ ਲਾਗ ਦਾ ਕੋਈ ਕੇਸ ਪਾਇਆ ਜਾਂਦਾ ਹੈ, ਤਾਂ ਹਸਪਤਾਲ ਵਿਚ ਦਾਖਲ ਹੋਣ ਦੇ ਡਾਕਟਰੀ ਖਰਚੇ ਇਸ ਸ਼ਾਮਲ ਕੀਤੇ ਜਾਣਗੇ। ਕੰਪਨੀ ਅਨੁਸਾਰ ਜੇ ਮਰੀਜ਼ ਨੂੰ ਕੋਵਿਡ -19 ਤੋਂ ਇਲਾਵਾ ਕੋਈ ਹੋਰ ਬਿਮਾਰੀ ਹੈ, ਤਾਂ ਵਾਇਰਸ ਦੀ ਲਾਗ ਦੇ ਇਲਾਜ ਦੇ ਨਾਲ ਉਸ ਬਿਮਾਰੀ ਦੇ ਇਲਾਜ ਦੀ ਲਾਗਤ ਵੀ ਇਸ ਦੇ ਦਾਇਰੇ ਵਿਚ ਆਵੇਗੀ। ਇਸ ਵਿਚ ਵਾਇਰਸ ਦੇ ਕਾਰਨ ਹਸਪਤਾਲ ਵਿਚ ਭਰਤੀ ਹੋਣ 'ਤੇ ਰੋਡ ਐਂਬੁਲੈਂਸ ਦਾ ਖਰਚਾ ਵੀ ਦਾਇਰੇ ਵਿਚ ਆਵੇਗਾ।
ਇਹ ਵੀ ਪੜ੍ਹੋ : ਕਿਤੇ ਤੁਹਾਡਾ ਆਧਾਰ ਕਾਰਡ ਅਵੈਧ ਤਾਂ ਨਹੀਂ, UIDAI ਨੇ ਦਿੱਤੀ ਇਹ ਚਿਤਾਵਨੀ
ਘਰੇਲੂ ਕੁਆਰੰਟਾਇਨ ਦੇ ਇਲਾਜ ਦੀ ਲਾਗਤ ਨੂੰ ਪਾਲਸੀ ਵਿਚ ਸ਼ਾਮਲ ਕੀਤਾ ਜਾਵੇਗਾ
ਐਚਡੀਐਫਸੀ ਈਆਰਗੋ ਦੇ ਅਨੁਸਾਰ, ਪਾਲਸੀ ਤਹਿਤ ਘਰਾਂ ਵਿਚ 14 ਦਿਨਾਂ ਦੀ ਦੇਖਭਾਲ ਦੀ ਲਾਗਤ ਵੀ ਸ਼ਾਮਲ ਕੀਤੀ ਗਈ ਹੈ। ਇਹ ਉਨ੍ਹਾਂ ਲਈ ਹੋਵੇਗਾ ਜੋ ਆਪਣੇ ਘਰ ਵਿਚ ਇਲਾਜ ਨੂੰ ਪਹਿਲ ਦਿੰਦੇ ਹਨ। ਇਸ ਤੋਂ ਇਲਾਵਾ ਆਯੁਰਵੈਦ, ਹੋਮਿਓਪੈਥਿਕ ਸਮੇਤ ਹੋਰ ਇਲਾਜ ਦੇ ਵਿਕਲਪ ਵੀ ਇਸ ਪਾਲਸੀ ਦੇ ਦਾਇਰੇ ਵਿਚ ਆਉਣਗੇ।
ਇਹ ਵੀ ਪੜ੍ਹੋ - PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ
ਉਮਰ ਅਤੇ ਬੀਮੇ ਦੀ ਰਕਮ 'ਤੇ ਨਿਰਭਰ ਕਰੇਗਾ ਪ੍ਰੀਮੀਅਮ
ਬਜਾਜ ਐਲੀਆਂਜ ਜਨਰਲ ਇੰਸ਼ੋਰੈਂਸ ਨੇ ਵੀ ਇਸ ਕਿਸਮ ਦੀ ਬੀਮਾ ਪਾਲਸੀ ਪੇਸ਼ ਕੀਤੀ ਹੈ। ਕੰਪਨੀ ਨੇ ਬੁਨਿਆਦੀ ਬੀਮਾ ਕਵਰ ਦਾ ਪ੍ਰੀਮੀਅਮ 447 ਰੁਪਏ ਤੋਂ ਲੈ ਕੇ 5,630 ਰੁਪਏ ਤੈਅ ਕੀਤਾ ਹੈ। ਇਸ 'ਤੇ ਜੀਐਸਟੀ ਵੱਖਰੇ ਤੌਰ 'ਤੇ ਲਗਾਇਆ ਜਾਵੇਗਾ। ਬੀਮਾ ਪ੍ਰੀਮੀਅਮ ਵਿਅਕਤੀ ਦੀ ਉਮਰ, ਬੀਮਾ ਰਾਸ਼ੀ ਅਤੇ ਮਿਆਦ 'ਤੇ ਨਿਰਭਰ ਕਰਦਾ ਹੈ।
ਮੈਕਸ ਬੂਪਾ ਦਾ ਪ੍ਰੀਮੀਅਮ 2200 ਰੁਪਏ
ਮੈਕਸ ਬੂਪਾ ਹੈਲਥ ਇੰਸ਼ੋਰੈਂਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਕ੍ਰਿਸ਼ਣ ਰਾਮਚੰਦਰਨ ਨੇ ਕਿਹਾ ਕਿ ਮੈਕਸ ਬੂਪਾ ਦਾ ਕੋਰੋਨਾ ਪਾਲਿਸੀ ਪ੍ਰੀਮੀਅਮ ਵੱਖ-ਵੱਖ ਹੈ। 31 ਤੋਂ 55 ਸਾਲ ਦੇ ਵਿਅਕਤੀ ਲਈ 2.5 ਲੱਖ ਰੁਪਏ ਦੀ ਪਾਲਸੀ ਦਾ ਪ੍ਰੀਮੀਅਮ 2,200 ਰੁਪਏ ਹੈ। ਦੋ ਬਾਲਗਾਂ ਅਤੇ ਦੋ ਬੱਚਿਆਂ ਲਈ ਪ੍ਰੀਮੀਅਮ 4,700 ਰੁਪਏ ਹੈ। ਆਈ.ਸੀ.ਆਈ.ਸੀ.ਆਈ. ਲੋਮਬਾਰਡ ਜਨਰਲ ਬੀਮਾ ਵੀ ਕੋਰੋਨਾ ਕਵਚ ਪਾਲਸੀ ਲਿਆ ਰਿਹਾ ਹੈ।
ਇਹ ਵੀ ਪੜ੍ਹੋ - ਡਿਲਿਵਰੀ ਪੈਕੇਜ 'ਤੇ ਲਿਖਿਆ ਸੀ-' ਮੰਦਰ ਸਾਹਮਣੇ ਆਉਂਦੇ ਹੀ ਫੋਨ ਕਰਨਾ', ਫਲਿੱਪਕਾਰਟ ਨੇ ਦਿੱਤਾ ਇਹ ਜਵਾਬ
ਮੁਫ਼ਤ ਰਸੋਈ ਗੈਸ ਸਿਲੰਡਰ ਲੈਣ ਲਈ 'ਉੱਜਵਲਾ ਯੋਜਨਾ' 'ਚ ਇੰਝ ਕਰਾਓ ਰਜਿਸਟਰੇਸ਼ਨ
NEXT STORY