ਨਵੀਂ ਦਿੱਲੀ—ਝੋਨੇ ਵਰਗੀਆਂ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਅਜੇ ਤੱਕ ਕਿਸਾਨਾਂ ਨੇ 81.33 ਲੱਖ ਹੈਕਟੇਅਰ 'ਚ ਫਸਲਾਂ ਲਗਾਈਆਂ ਹਨ। ਮੱਧ ਪ੍ਰਦੇਸ਼ ਵਰਗੇ ਕੁਝ ਸੂਬਿਆਂ 'ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਇਸ ਦੇ ਵਾਧੇ 'ਤੇ ਖਾਸ ਨਜ਼ਰ ਹੋਵੇਗੀ। ਖਰੀਫ ਪੱਧਰ 'ਚ ਬਿਜਾਈ ਦੀ ਸ਼ੁਰੂਆਤ ਆਮ ਤੌਰ 'ਤੇ ਦੱਖਣੀ ਪੱਛਮੀ ਮਾਨਸੂਨ ਦੇ ਸ਼ੁਰੂ ਦੇ ਨਾਲ ਹੁੰਦੀ ਹੈ ਅਤੇ ਜੁਲਾਈ 'ਚ ਇਹ ਗਤੀ ਫੜਦੀ ਹੈ। ਇਸ ਮੌਸਮ 'ਚ ਝੋਨੇ, ਤੁਅਰ, ਮੂੰਗ, ਉੜਦ, ਸੋਇਆਬੀਨ, ਸੂਰਜਮੁੱਖੀ ਬੀਜ ਅਤੇ ਕਪਾਹ ਵਰਗੀਆਂ ਮੁੱਖ ਫਸਲਾਂ ਹੁੰਦੀਆਂ ਹਨ।
ਖੇਤੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕਿਸਾਨਾਂ ਨੇ ਅਜੇ ਤੱਕ 81.33 ਲੱਖ ਹੈਕਟੇਅਰ 'ਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਹੈ ਜੋ ਰਕਬਾ ਪਿਛਲੇ ਸਾਲ 72.31 ਲੱਖ ਹੈਕਟੇਅਰ ਦੀ ਸੀ। ਝੋਨੇ ਦੀ ਬਿਜਾਈ 5.51 ਲੱਖ ਹੈਕਟੇਅਰ 'ਚ ਕੀਤੀ ਗਈ ਹੈ ਜੋ ਪਹਿਲਾਂ 4.52 ਲੱਖ ਹੈਕਟੇਅਰ ਸੀ। ਜਦਕਿ ਦਾਲਾਂ ਦੀ ਬਿਜਾਈ 1.64 ਲੱਖ ਹੈਕਟੇਅਰ 'ਚ ਕੀਤੀ ਗਈ ਹੈ ਜੋ ਪਹਿਲੇ 1.20 ਲੱਖ ਹੈਕਟੇਅਰ ਸੀ। ਮੋਟੇ ਅਨਾਜ਼ਾਂ ਦੀ ਬਿਜਾਈ ਪਹਿਲਾਂ ਦੇ 3.89 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ 1.27 ਲੱਖ ਹੈਕਟੇਅਰ 'ਚ ਕੀਤੀ ਗਈ ਹੈ।
ਨਕਦੀ ਫਸਲਾਂ ਦੇ ਮਾਮਲੇ 'ਚ ਗੰਨੇ ਦੀ ਬਿਜਾਈ 47.39 ਲੱਖ ਹੈਕਟੇਅਰ 'ਚ ਕੀਤੀ ਗਈ ਹੈ ਜੋ ਪਹਿਲੇ 44.82 ਲੱਖ ਹੈਕਟੇਅਰ 'ਚ ਹੋਈ ਸੀ। ਜਦਕਿ ਕਪਾਹ ਦੀ ਬਿਜਾਈ ਪਹਿਲਾਂ ਦੇ 9.88 ਲੱਖ ਹੈਕਟੇਅਰ ਦੀ ਤੁਲਨਾ 'ਚ 14.06 ਲੱਖ ਹੈਕਟੇਅਰ 'ਚ ਅਤੇ ਜੂਟ ਦੀ ਬਿਜਾਈ ਪਹਿਲੇ ਦੇ 7.07 ਲੱਖ ਹੈਕਟੇਅਰ ਦੀ ਤੁਲਨਾ 'ਚ 6.88 ਲੱਖ ਹੈਕਟੇਅਰ 'ਚ ਵੀ ਕੀਤੀ ਗਈ ਹੈ। ਇਸ ਸਾਲ ਮਾਨਸੂਨ ਦੇ ਆਮ ਰਹਿਣ ਦੀ ਉਮੀਦ ਹੈ ਜੋ ਖਰੀਫ ਫਸਲਾਂ ਦੇ ਲਈ ਚੰਗਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਫਸਲ ਮੁੱਖ ਰੂਪ ਨਾਲ ਸਾਲਾ 'ਤੇ ਨਿਰਭਰ ਕਰਦਾ ਹੈ। ਸਰਕਾਰ ਨੂੰ ਇਕ ਵਾਰ ਫਿਰ ਤੋਂ ਫਸਲ ਸਾਲ 2017-18 'ਚ ਭਾਰੀ ਮਾਤਰਾ 'ਚ ਖਾਦ ਅਤੇ ਬਾਗਵਾਨੀ ਫਸਲਾਂ ਦੇ ਉਤਪਾਦਨ ਹੋਣ ਦੀ ਉਮੀਦ ਹੈ। ਹਾਲਾਂਕਿ ਦੇਸ਼ ਭਰ 'ਚ ਕਿਸਾਨ ਕਰਜ਼ੇ ਦੇ ਨਾਲ-ਨਾਲ ਖੇਤੀ ਜਿੰਸੋਂ ਦੀਆਂ ਕੀਮਤਾਂ 'ਚ ਗਿਰਾਵਟ ਨੂੰ ਲੈ ਕੇ ਪ੍ਰੇਸ਼ਾਨ ਹੈ।
BSNL ਬਣਾਏਗੀ 25,000 ਵਾਈ-ਫਾਈ ਸਪਾਟ
NEXT STORY