ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਤਲੀ ਨੇ ਆਰਥਿਕ ਵਿਕਾਸ ਦੇ ਅੰਕੜਿਆਂ 'ਚ ਸਰਕਾਰ ਦੀ ਦਖਲਅੰਦਾਜ਼ੀ ਦਾ ਦੋਸ਼ ਲਗਾਉਣ ਵਾਲੇ '108 ਕਥਿਤ ਅਰਥ ਸ਼ਾਸਤਰੀਆਂ' ਦੀ ਮੰਗਲਾਵਰ ਨੂੰ ਆਲੋਚਨਾ ਕੀਤੀ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਲਟੀਆਂ ਗੱਲਾਂ ਕਰਨਾ ਉਨ੍ਹਾਂ ਦੀ ਫਿਤਰਤ ਰਹੀ ਹੈ ਅਤੇ ਇਹ ਮੌਜੂਦਾ ਸਰਕਾਰ ਦੇ ਖਿਲਾਫ ਵੱਖ-ਵੱਖ ਮੁੱਦਿਆਂ 'ਤੇ ਰਾਜਨੀਤੀ ਦੇ ਤਹਿਤ ਬਣਾਏ ਗਏ ਮੈਮੋਰੰਡਮ ਪੱਤਰਾਂ 'ਤੇ ਕਈ ਵਾਰ ਦਸਤਖਤ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ 108 ਅਰਥਸ਼ਾਸਤਰੀਆਂ ਅਤੇ ਸਮਾਜਿਕ ਵਿਗਿਆਨਿਆਂ ਨੇ ਪਿਛਲੇ ਹਫਤੇ ਇਕ ਸਾਂਝਾ ਪੱਤਰ ਜਾਰੀ ਕਰਕੇ ਦੇਸ਼ 'ਚ ਅੰਕੜਿਆਂ ਨੂੰ ਪ੍ਰਭਾਵਿਤ ਕਰਨ 'ਚ ਸਿਆਸੀ ਦਖਲਅੰਦਾਜ਼ੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਇਨ੍ਹਾਂ ਵਿਚ ਜੀਨ ਡ੍ਰੇਜ(ਇਲਾਹਾਬਾਦ ਯੂਨੀਵਰਸਿਟੀ), ਐਮਿਲੀ ਬ੍ਰੇਜਾ(ਹਾਰਵਰਡ ਯੂਨੀਵਰਸਿਟੀ), ਸਤੀਸ਼ ਦੇਸ਼ਪਾਂਡੇ(ਦਿੱਲੀ ਯੂਨੀਵਰਸਿਟੀ), ਇਸਥਰ ਡੁਫਲੋ(ਐਮ.ਆਈ.ਟੀ., ਯੂ.ਐਸ.) ਅਤੇ ਜਯੰਤੀ ਘੋਸ਼(ਜੇ.ਐਨ.ਯੂ.) ਸ਼ਾਮਲ ਹਨ।
ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੇ ਅੰਕੜਿਆਂ 'ਚ ਸੋਧ ਅਤੇ ਐਨ.ਐਸ.ਐਸ.ਓ. ਵਲੋਂ ਰੋਜ਼ਗਾਰ ਦੇ ਅੰਕੜੇ ਰੋਕੇ ਜਾਣ ਦੇ ਸੰਦਰਭ ਵਿਚ ਇਨ੍ਹਾਂ ਲੋਕਾਂ ਨੇ ਸੰਸਥਾਵਾਂ ਅਤੇ ਅੰਕੜਾ ਸੰਗਠਨਾਂ ਦੀ ਆਜ਼ਾਦੀ ਬਹਾਲ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਅਰਥਸ਼ਾਸਤਰੀਆਂ ਦੀ ਦਲੀਲ ਨੂੰ ਰੱਦ ਕਰਦੇ ਹੋਏ 131 ਚਾਰਟਡ ਅਕਾਊਂਟੈਂਟ ਨੇ ਇਲ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਉੱਚ ਦਰ ਦੀ ਰਾਹ 'ਤੇ ਹੈ ਅਤੇ ਇਸ ਚਿੰਤਾ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਕਿ ਆਰਥਿਕ ਅੰਕੜਿਆਂ 'ਚ ਗੜਬੜ ਹੈ।
ਮੋਦੀ ਸਰਕਾਰ ਦੀ ਆਰਥਿਕ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਜੇਤਲੀ ਨੇ ਬਲਿਊ ਸੀਰੀਜ਼ ਏਜੰਡਾ 2019 ਦੇ 9 ਵੇਂ ਐਡੀਸ਼ਨ ਵਿਚ ਲਿਖਿਆ ਕਿ ਕੇਂਦਰੀ ਸੰਸ਼ੋਧਨ ਦਫਤਰ ਜਿਹੜਾ ਕਿ ਡਾਟਾ ਨੂੰ ਸੰਭਾਲਦਾ ਹੈ, ਹਮੇਸ਼ਾ ਸਰਕਾਰ ਤੋਂ ਦੂਰੀ ਬਣਾਈ ਰੱਖਦਾ ਹੈ ਅਤੇ ਇਕ ਵਿਹਾਰਕ ਤਰੀਕੇ ਨਾਲ ਅਤੇ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ।
ਉਨ੍ਹਾਂ ਨੇ ਕਿਹਾ,'ਸਾਡੇ ਅੰਕੜਿਆਂ ਦੀ ਸਾਂਭ ਸੰਭਾਲ ਵਿਸ਼ਵ 'ਚ ਮੌਜੂਦ ਪ੍ਰਣਾਲੀ ਦੇ ਅਨੁਸਾਰ ਹੈ।' ਵਿੱਤ ਮੰਤਰੀ ਨੇ ਕਿਹਾ ਕਿ ਵੱਡੀ ਸੰਖਿਆ ਵਿਚ ਵਿਰੋਧੀ ਨੇਤਾਵਾਂ ਨਾਲ ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਨੂੰ ਵਿਕਾਸ ਅਤੇ ਅਰਥਵਿਵਸਥਾ ਦੀ ਦੁਨੀਆ ਦੀ ਸਮਝ ਦੇ ਬਜਾਏ ਸਿਆਸੀ ਦਾਅ-ਪੇਚ ਅਤੇ ਨਾਅਰੇਬਾਜ਼ੀ 'ਚ ਮਹਾਰਤ ਹਾਸਲ ਹੈ।'
'ਭਾਰਤ ਚੀਨ ਵਾਂਗ ਉਤਪਾਦ ਨਹੀਂ ਬਣਾ ਸਕਦਾ, ਸਾਡਾ ਸਾਮਾਨ ਵਰਤਣਾ ਹੀ ਪਵੇਗਾ'
NEXT STORY