ਨਵੀਂ ਦਿੱਲੀ—ਅਕਤੂਬਰ ਮਹੀਨੇ 'ਚ ਅਸ਼ੋਕ ਲੇਲੈਂਡ ਦੀ ਵਿਕਰੀ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਵਿਕਰੀ 3 ਫੀਸਦੀ ਵਧ ਕੇ 12,914 ਯੂਨਿਟ ਰਹੀ ਹੈ। ਪਿਛਲੇ ਸਾਲ ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਕੁੱਲ ਵਿਕਰੀ 12,534 ਯੂਨਿਟ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ 'ਚ ਅਸ਼ੋਰ ਲੇਲੈਂਡ ਦੇ ਮੀਡੀਅਮ ਅਤੇ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 9575 ਯੂਨਿਟ ਤੋਂ ਘੱਟ ਕੇ 9110 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਅਸ਼ੋਕ ਲੇਲੈਂਡ ਦੇ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 2959 ਯੂਨਿਟ ਤੋਂ ਵਧ ਕੇ 3804 ਯੂਨਿਟ ਰਹੀ ਹੈ।
ਐਸਕੋਰਟ ਦੇ ਟਰੈਕਟਰਾਂ ਦਾ ਕਮਾਲ, ਲੋਕਾਂ ਨੂੰ ਆ ਗਏ ਰਾਸ
NEXT STORY