ਨਵੀਂ ਦਿੱਲੀ, (ਭਾਸ਼ਾ)– ਭਾਰਤ ਦੀ ਪ੍ਰਤਿਭਾਸ਼ਾਲੀ ਬੈਡਮਿੰਟਨ ਖਿਡਾਰਨ ਅਨਮੋਲ ਖਰਬ ਨੇ ਐਤਵਾਰ ਨੂੰ ਲਿਊਬਲਿਨ ਵਿਚ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਸਵਿਟਜ਼ਰਲੈਂਡ ਦੀ ਮਿਲਿਨਾ ਸ਼੍ਰਾਈਡਰ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਪੋਲੈਂਡ ਇੰਟਰਨੈਸ਼ਨਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਇਹ ਉਸਦਾ ਯੂਰਪ ਦੌਰੇ ’ਚ ਲਗਾਤਾਰ ਦੂਜਾ ਖਿਤਾਬ ਹੈ।
ਇਸ 17 ਸਾਲਾ ਖਿਡਾਰਨ ਨੇ ਪਿਛਲੇ ਹਫਤੇ ਬੈਲਜੀਅਮ ਇੰਟਰਨੈਸ਼ਨਲ ਵਿਚ ਆਪਣਾ ਪਹਿਲਾ ਕੌਮਾਂਤਰੀ ਖਿਤਾਬ ਜਿੱਤਿਆ ਸੀ। ਫਰੀਦਾਬਾਦ ਦੀ ਰਹਿਣ ਵਾਲੀ ਤੇ ਵਿਸ਼ਵ ਰੈਂਕਿੰਗ ਵਿਚ 165ਵੇਂ ਸਥਾਨ ’ਤੇ ਕਾਬਜ਼ ਅਨਮੋਲ ਨੇ 5000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਪੋਲੈਂਡ ਇੰਟਰਨੈਸ਼ਨਲ ਦੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7ਵਾਂ ਦਰਜਾ ਪ੍ਰਾਪਤ ਸ਼੍ਰਾਈਡਰ ਨੂੰ 21-12, 21-8 ਨਾਲ ਹਰਾਇਈ। ਅਨਮੋਲ ਨੇ ਬੈਲਜੀਅਮ ਇੰਟਰਨੈਸ਼ਨਲ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ 55 ਸਥਾਨਾਂ ਦੀ ਲੰਬੀ ਛਲਾਂਗ ਲਗਾਈ ਸੀ।
ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ
NEXT STORY