ਨਵੀਂ ਦਿੱਲੀ— ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਦੇਖਣ ਨੂੰ ਮਿਲੇ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ-ਚੀਨ ਵਿਚਕਾਰ ਨਵੇਂ ਦੌਰ ਦੀ ਗੱਲਬਾਤ 'ਤੇ ਹੈ, ਜੋ ਇਸ ਹਫਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ ਬੰਦ ਹਨ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 'ਚ ਗਿਰਾਵਟ ਤੇ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ ਹਲਕੀ ਬੜ੍ਹਤ 'ਚ ਹੈ।
ਉੱਥੇ ਹੀ, ਐੱਸ. ਜੀ. ਐਕਸ. ਨਿਫਟੀ ਵੀ ਹਲਕੀ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 42 ਅੰਕ ਯਾਨੀ 0.20 ਫੀਸਦੀ ਦੀ ਗਿਰਾਵਟ ਨਾਲ 21,367 'ਤੇ ਕਾਰੋਬਾਰ ਕਰ ਰਿਹਾ ਹੈ। ਭਾਰਤੀ ਨੈਸ਼ਨਲ ਸਟਾਕ ਐਕਸਚੇਂਜ ਦਾ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.10 ਫੀਸਦੀ ਚੜ੍ਹ ਕੇ 11,217 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.07 ਫੀਸਦੀ ਦੀ ਤੇਜ਼ੀ ਨਾਲ 2,022 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 16 ਅੰਕ ਯਾਨੀ 0.5 ਫੀਸਦੀ ਦੀ ਮਜਬੂਤੀ ਨਾਲ 3,095 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁੱਕਰਵਾਰ ਵਾਲ ਸਟ੍ਰੀਟ 'ਚ ਕਾਰੋਬਾਰ ਸ਼ਾਨਦਾਰ ਰਿਹਾ ਸੀ। ਸਤੰਬਰ 'ਚ ਬੇਰੋਜ਼ਗਾਰੀ ਦਰ 50 ਸਾਲਾਂ 'ਚ ਸਭ ਤੋਂ ਹੇਠਾਂ ਜਾਣ ਨਾਲ ਡਾਓ ਸਮੇਤ ਤਿੰਨੋਂ ਪ੍ਰਮੁੱਖ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ ਜੋਂਸ 372 ਅੰਕ ਯਾਨੀ 1.4 ਫੀਸਦੀ ਉਛਲ ਕੇ 26,573.75 ਦੇ ਪੱਧਰ 'ਤੇ, ਜਦੋਂ ਕਿ ਐੱਸ. ਐਂਡ ਪੀ.-500 1.4 ਫੀਸਦੀ ਦੀ ਬੜ੍ਹਤ ਨਾਲ 2,952.01 ਦੇ ਪੱਧਰ 'ਤੇ ਅਤੇ ਨੈਸਡੈਕ ਕੰਪੋਜ਼ਿਟ ਵੀ 1.4 ਫੀਸਦੀ ਦੀ ਮਜਬੂਤੀ ਨਾਲ 7,982.47 ਦੇ ਪੱਧਰ 'ਤੇ ਬੰਦ ਹੋਇਆ ਸੀ।
ਕਰਮਚਾਰੀਆਂ ਲਈ ਵੀ. ਆਰ. ਐੱਸ. ਲਿਆਈ ਟੋਇਟਾ
NEXT STORY