ਨਵੀਂ ਦਿੱਲੀ (ਭਾਸ਼ਾ) : ਤਾਲਾਬੰਦੀ ਕਾਰਣ ਆਟੋ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਜੂਨ ਤਿਮਾਹੀ 'ਚ ਦੇਸ਼ 'ਚ ਵਾਹਨਾਂ ਦੀ ਵਿਕਰੀ 'ਚ ਭਾਰੀ ਗਿਰਾਵਟ ਆਈ ਸੀ ਪਰ ਹੁਣ ਆਟੋ ਇੰਡਸਟਰੀ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਸਾਰੇ ਤਰ੍ਹਾਂ ਦੇ ਵਾਹਨਾਂ 'ਤੇ ਜੀ. ਐੱਸ. ਟੀ. ਰੇਟ 'ਚ 10 ਫ਼ੀਸਦੀ ਕਟੌਤੀ ਕਰਨ 'ਤੇ ਵਿਚਾਰ ਕਰ ਰਹੀ ਹੈ। ਮਿਨੀਸਟਰ ਆਫ ਹੈਵੀ ਇੰਡਸਟਰੀਜ਼ ਐਂਡ ਪਬਲਿਕ ਐਂਟਰਪ੍ਰਾਈਜਜ਼ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਰਕਾਰ ਸਾਰੇ ਤਰ੍ਹਾਂ ਦੇ ਵਾਹਨਾਂ 'ਤੇ ਜੀ. ਐੱਸ. ਟੀ. ਰੇਟ 'ਚ 10 ਫ਼ੀਸਦੀ ਕਟੌਤੀ ਕਰਨ ਦੀ ਆਟੋਮੋਬਾਈਲ ਇੰਡਸਟਰੀ ਦੀ ਮੰਗ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਕੁਝ ਦਿਨਾਂ 'ਚ ਫ਼ੈਸਲਾ ਹੋ ਜਾਏਗਾ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
ਜਾਵਡੇਕਰ ਨੇ ਆਟੋਮੋਬਾਈਲ ਇੰਡਸਟਰੀ ਦੀ ਸੰਸਥਾ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ 60ਵੇਂ ਸੰਮੇਲਨ 'ਚ ਕਿਹਾ ਕਿ ਉਹ ਜੀ. ਐੱਸ. ਟੀ. 'ਚ ਅਸਥਾਈ ਕਟੌਤੀ ਦੀ ਇੰਡਸਟਰੀ ਦੀ ਮੰਗ ਬਾਰੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰਾਲਾ ਇਸ ਪ੍ਰਸਤਾਵ ਦੇ ਵੇਰਵੇ ਦੀ ਰੂਪ-ਰੇਖਾ ਤਿਆਰ ਕਰ ਰਿਹਾ ਹੈ। ਦੋ ਪਹੀਆ, ਤਿੰਨ ਪਹੀਆ, ਪਬਲਿਕ ਟ੍ਰਾਂਸਪੋਰਟ ਅਤੇ ਚਾਰ ਪਹੀਆ ਵਾਹਨਾਂ 'ਤੇ ਪੜਾਅਬੱਧ ਤਰੀਕੇ ਨਾਲ ਰਾਹਤ ਮਿਲਣੀ ਚਾਹੀਦੀ ਹੈ। ਉਮੀਦ ਹੈ ਕਿ ਤੁਹਾਨੂੰ ਛੇਤੀ ਹੀ ਖ਼ੁਸ਼ਖ਼ਬਰੀ ਮਿਲੇਗੀ। ਦੱਸ ਦੇਈਏ ਕਿ ਗੱਡੀਆਂ 'ਤੇ 28 ਫ਼ੀਸਦੀ ਜੀ. ਐੱਸ. ਟੀ. ਲਗਦਾ ਹੈ। ਵਾਹਨ ਉਦੋਯਗ ਨੇ ਇਸ ਨੂੰ ਘਟਾ ਕੇ 18 ਫ਼ੀਸਦੀ ਕਰਨ ਦੀ ਮੰਗ ਕੀਤੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਹਾਲ ਹੀ 'ਚ ਦੋ ਪਹੀਆ ਵਾਹਨਾਂ 'ਤੇ ਜੀ. ਐੱਸ. ਟੀ. ਰੇਟ 'ਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਸੀ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਛੇਤੀ ਆਵੇਗੀ ਵ੍ਹੀਕਲ ਸਕ੍ਰੈਪੇਜ ਪਾਲਿਸੀ
ਜਾਵਡੇਕਰ ਨੇ ਕਿਹਾ ਕਿ ਸਰਕਾਰ ਨੂੰ ਵੱਖ-ਵੱਖ ਸਟੈਕਹੋਲਡਰਸ ਤੋਂ ਇਨਪੁਟ ਮਿਲੇ ਹਨ ਕਿ ਇਨਸੈਂਟਿਵ ਬੇਸਡ ਵ੍ਹੀਕਲ ਸਕ੍ਰੈਪੇਜ ਪਾਲਿਸੀ ਤਿਆਰ ਹੈ। ਛੇਤੀ ਹੀ ਇਸ ਦਾ ਐਲਾਨ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਆਟੋ ਇੰਡਸਟਰੀ ਜੀ. ਐੱਸ. ਟੀ. ਦਰਾਂ 'ਚ ਕਟੌਤੀ ਕਰਨ ਅਤੇ ਕੋਰੋਨਾ ਵਾਇਰਸ ਸੰਕਟ ਤੋਂ ਬਾਅਦ ਦੇ ਦੌਰ 'ਚ ਮੰਗ ਰਿਵਾਈਵ ਕਰਨ ਲਈ ਵ੍ਹੀਕਲ ਸਕ੍ਰੈਪੇਜ ਪਾਲਿਸੀ ਨੂੰ ਸਮੇਂ ਸਿਰ ਲਾਗੂ ਕਰਨ ਦੀ ਮੰਗ ਕਰ ਰਹੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਘਰੇਲੂ ਬਾਜ਼ਾਰ 'ਚ ਵਾਹਨਾਂ ਦੀ ਵਿਕਰੀ 'ਚ 75 ਫੀਸਦੀ ਦੀ ਗਿਰਾਵਟ ਆਈ।
ਵਾਹਨ ਖਰੀਦਣ ਲਈ ਕਰਜ਼ਾ ਦੇਣ ਨੂੰ ਤਿਆਰ ਹਨ ਬੈਂਕ : ਉਦੈ ਕੋਟਕ
NEXT STORY