ਨਵੀਂ ਦਿੱਲੀ— ਅਯੁੱਧਿਆ ਨਗਰੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਰਾਮ ਮੰਦਰ ਦਾ ਨਿਰਮਾਣ ਕਾਰਜ ਇੱਥੇ 5 ਅਗਸਤ ਨੂੰ ਸ਼ੁਰੂ ਹੋਣ ਵਾਲਾ ਹੈ। ਇਕ ਹੋਰ ਕਾਰਨ ਜਿਸ ਕਾਰਨ ਅਯੁੱਧਿਆ ਸ਼ਹਿਰ ਚਰਚਾ 'ਚ ਹੈ, ਉਹ ਹੈ ਇਥੇ ਦਾ ਰੇਲਵੇ ਸਟੇਸ਼ਨ।
ਰੇਲਵੇ ਨੇ ਅਯੁੱਧਿਆ ਰੇਲਵੇ ਸਟੇਸ਼ਨ ਦੀ ਰੂਪ-ਰੇਖਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਇਸ ਨਗਰੀ 'ਚ ਅਯੁੱਧਿਆ ਰੇਲਵੇ ਸਟੇਸ਼ਨ ਵੀ ਬਹੁਤ ਮਹੱਤਵਪੂਰਨ ਜਗ੍ਹਾ ਰੱਖਦਾ ਹੈ। ਸਰਕਾਰ ਨੇ ਇਸ ਦੇ ਰੂਪਾਂਤਰਣ ਸੰਬੰਧੀ ਜੋ ਡਿਜ਼ਾਇਨ ਕੀਤਾ ਹੈ, ਉਹ ਰਾਮ ਮੰਦਰ ਜਿੰਨਾ ਵਿਸ਼ਾਲ ਹੈ। ਆਓ ਜਾਣਦੇ ਹਾਂ ਇਸ ਬਾਰੇ-
104.77 ਕਰੋੜ ਰੁਪਏ ਨਾਲ ਬਣੇਗਾ ਆਧੁਨਿਕ
ਅਯੁੱਧਿਆ ਸਟੇਸ਼ਨ ਨੂੰ ਨਵੀਆਾਂ ਅਤੇ ਆਧੁਨਿਕ ਯਾਤਰੀ ਸਹੂਲਤਾਂ ਨਾਲ ਸਜਾਇਆ ਜਾ ਰਿਹਾ ਹੈ ਅਤੇ ਉਸਾਰੀ ਦਾ ਕੰਮ ਜਾਰੀ ਹੈ। ਇਸ ਦੇ ਨਿਰਮਾਣ ਲਈ 2017-18 'ਚ 80 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 104.77 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਪੂਰੇ ਅਯੁੱਧਿਆ ਰੇਲਵੇ ਸਟੇਸ਼ਨ ਨੂੰ ਦੋ ਪੜਾਵਾਂ 'ਚ ਬਦਲਿਆ ਜਾਵੇਗਾ, ਜਿਸ ਤੋਂ ਬਾਅਦ ਇੱਥੇ ਦਾ ਨਜ਼ਾਰਾ ਕੁਝ ਹੋਰ ਹੀ ਹੋਵੇਗਾ।
ਸਹੂਲਤਾਂ-
ਨਵੇਂ ਰੇਲਵੇ ਸਟੇਸ਼ਨ ਵਿਚ ਟਿਕਟ ਕਾਊਂਟਰਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇਗਾ, ਵੇਟਿੰਗ ਰੂਮ ਦੀ ਸਹੂਲਤ ਵਧਾਈ ਜਾਏਗੀ, 3 ਵੇਟਿੰਗ ਰੂਮਾਂ 'ਚ ਏ. ਸੀ. ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਟੂਰਿਸਟ ਸੈਂਟਰ, ਟੈਕਸੀ ਬੂਥ, ਸ਼ਿਸ਼ੂ ਵਿਹਾਰ, ਵੀ. ਆਈ. ਪੀ. ਲਾਂਜ ਵਰਗੀਆਂ ਹੋਰ ਕਈ ਸਹੂਲਤਾਂ ਵੀ ਹੋਣਗੀਆਂ।
ਉੱਤਰ ਅਤੇ ਉੱਤਰ ਮੱਧ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਰਾਜੀਵ ਚੌਧਰੀ ਨੇ ਕਿਹਾ ਕਿ ਭਵਿੱਖ 'ਚ ਇਸ ਸ਼ਹਿਰ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਸਾਰੀਆਂ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਸਟੇਸ਼ਨ 'ਤੇ ਆਉਣ ਵਾਲੇ ਸ਼ਰਧਾਲੂ ਅਤੇ ਯਾਤਰੀ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਾਪਤ ਕਰ ਸਕਣ।
ਉੱਚ ਕੋਰੋਨਾ ਸੈੱਸ ਵਾਲੇ ਰਾਜਾਂ 'ਚ ਸ਼ਰਾਬ ਦੀ ਵਿਕਰੀ 60 ਫੀਸਦੀ ਤੱਕ ਘਟੀ
NEXT STORY